ਨਵੀਂ ਦਿੱਲੀ (ਵਾਰਤਾ): ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ 10 ਅਪ੍ਰੈਲ ਤੋਂ ਅਮਰੀਕਾ ਦੀ ਅਧਿਕਾਰਤ ਯਾਤਰਾ ਲਈ ਰਵਾਨਾ ਹੋਣਗੇ। ਸ਼ਨੀਵਾਰ ਨੂੰ ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ। ਯਾਤਰਾ ਦੌਰਾਨ ਉਹ ਵਿਸ਼ਵ ਬੈਂਕ ਸਮੂਹ ਤੇ ਕੌਮਾਂਤਰੀ ਮੁਦਰਾ ਕੋਸ਼ ਦੀ 2023 ਵਸੰਤ ਮੀਟਿੰਗਾਂ ਦੇ ਨਾਲ-ਨਾਲ ਜੀ 20 ਮੀਟਿੰਗਾਂ, ਨਿਵੇਸ਼ਕਾਂ, ਦੁਵੱਲੀਆਂ ਮੀਟਿੰਗਾਂ ਤੇ ਹੋਰ ਮੀਟਿੰਗਾਂ ਵਿਚ ਹਿੱਸਾ ਲੈਣਗੇ।
ਇਹ ਖ਼ਬਰ ਵੀ ਪੜ੍ਹੋ - 'ਫਰਜ਼ੀ' ਫ਼ੋਨ ਕਾਲ ਨੇ ਪੁਲਸ ਨੂੰ ਪਾਈਆਂ ਭਾਜੜਾਂ, ਪਾਕਿਸਤਾਨ ਤੋਂ 3 ਅੱਤਵਾਦੀ ਭਾਰਤ ਆਉਣ ਦੀ ਸੀ ਸੂਚਨਾ
ਇਹ ਮੀਟਿੰਗਾਂ ਵਾਸ਼ਿੰਗਟਨ ਡੀ.ਸੀ. ਵਿਚ WBG ਤੇ IMF ਹੈੱਡਕੁਆਰਟਰ ਵਿਚ 10 ਤੋਂ 16 ਅਪ੍ਰੈਲ ਤਕ ਹੋਣਗੀਆਂ। ਇਨ੍ਹਾਂ ਮੀਟਿੰਗਾਂ ਵਿਚ ਦੁਨੀਆ ਭਰ ਦੇ ਵਿੱਤ ਮੰਤਰੀ ਤੇ ਕੇਂਦਰੀ ਬੈਂਕਰ ਹਿੱਸਾ ਲੈਣਗੇ। ਭਾਰਤੀ ਵਿੱਤ ਮੰਤਰਾਲੇ ਦੇ ਵਫ਼ਦ ਦੀ ਅਗਵਾਈ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਕਰਨਗੇ ਤੇ ਇਸ ਵਿਚ ਵਿੱਤ ਮੰਤਰਾਲੇ ਤੇ ਆਰ.ਬੀ.ਆਈ. ਦੇ ਅਧਿਕਾਰੀ ਸ਼ਾਮਲ ਹੋਣਗੇ।
ਇਹ ਖ਼ਬਰ ਵੀ ਪੜ੍ਹੋ - ਆਨਲਾਈਨ ਕਰਜ਼ਾ ਲੈਣ ਵਾਲੇ ਸਾਵਧਾਨ! ਪੁਲਸ ਨੇ ਠੱਗੀ ਦੇ ਮਾਮਲੇ 'ਚ ਕਾਲ ਸੈਂਟਰ ਦੇ 18 ਮੁਲਾਜ਼ਮ ਕੀਤੇ ਕਾਬੂ
ਵਿੱਤ ਮੰਤਰੀ ਸੀਤਾਰਮਨ ਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ 12-13 ਅਪ੍ਰੈਲ 2023 ਨੂੰ ਸਾਂਝੇ ਤੌਰ 'ਤੇ ਦੂਜੀ ਜੀ 20 FMCBG ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਜੀ 20 ਮੈਂਬਰਾਂ, 13 ਦੇਸ਼ਾਂ ਤੇ ਵੱਖ-ਵੱਖ ਕੌਮਾਂਤਰੀ ਤੇ ਖੇਤਰੀ ਸੰਗਠਨਾਂ ਦੇ ਤਕਰੀਬਨ 350 ਨੁਮਾਇੰਦੇ ਹਿੱਸਾ ਲੈਣਗੇ ਤੇ ਵਿਸ਼ਵਕ ਮੁੱਦਿਆਂ ਦੇ ਵਿਆਪਕ ਸਪੈਕਟਰਮ ਦੁਆਲੇ ਕੇਂਦਰਤ ਬਹੁਪੱਖੀ ਚਰਚਾਵਾਂ ਵਿਚ ਸ਼ਾਮਲ ਹੋਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸੰਸਦ ਦੀ ਨਵੀਂ ਵੈੱਬਸਾਈਟ ਦਾ 'ਸਾਫ਼ਟ ਲਾਂਚ', ਜਲਦ ਸ਼ੁਰੂ ਹੋਵੇਗੀ 'ਡਿਜੀਟਲ ਸੰਸਦ'
NEXT STORY