ਨਵੀਂ ਦਿੱਲੀ — ਸੰਯੁਕਤ ਰਾਸ਼ਟਰ ਨੇ ਸਾਲਾਨਾ ਵਿਸ਼ਵ ਖੁਸ਼ਹਾਲੀ ਰਿਪੋਰਟ (ਵਰਲਡ ਹੈਪੀਨੇਸ ਰਿਪੋਰਟ) 2020 ਜਾਰੀ ਕਰ ਦਿੱਤੀ ਹੈ। ਇਸ ਰਿਪੋਰਟ ਅਨੁਸਾਰ ਫਿਨਲੈਂਡ ਨੂੰ ਲਗਾਤਾਰ ਤੀਜੇ ਸਾਲ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਮੰਨਿਆ ਗਿਆ ਹੈ। ਇਸ ਤੋਂ ਬਾਅਦ ਦੂਜਾ ਸਥਾਨ ਮਿਲਿਆ ਹੈ ਸਵਿਟਜ਼ਰਲੈਂਡ ਨੂੰ। ਡੈਨਮਾਰਕ, ਨਾਰਵੇ, ਆਈਸਲੈਂਡ ਅਤੇ ਨੀਦਰਲੈਂਡਸ ਕ੍ਰਮਵਾਰ ਤੀਜੇ, ਚੌਥੇ, ਪੰਜਵੇਂ ਅਤੇ ਛੇਵੇਂ ਸਥਾਨ 'ਤੇ ਹਨ।
ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਹੋਏ ਦੁਨੀਆ ਭਰ ਦੇ ਦੇਸ਼ਾਂ ਨੂੰ ਹੋਏ ਭਾਰੀ ਆਰਥਿਕ ਨੁਕਸਾਨ ਅਤੇ ਵੱਡੀ ਸੰਖਿਆ 'ਚ ਹੋ ਰਹੀਆਂ ਮੌਤਾਂ ਕਾਰਨ ਇਸ ਸਾਲ ਖੁਸ਼ਹਾਲੀ ਦੀ ਸੂਚੀ ਤਿਆਰ ਕਰਨਾ ਕਾਫ਼ੀ ਮੁਸ਼ਕਲ ਸੀ। ਜ਼ਿਆਦਾਤਰ ਦੇਸ਼ਾਂ ਦੇ ਲੋਕ ਕੋਰੋਨਾ ਵਾਇਰਸ ਕਾਰਨ ਭਾਰੀ ਮੁਸ਼ਕਲਾਂ 'ਚ ਫਸੇ ਹਨ।
20 ਮਾਰਚ 2012 ਵਿਸ਼ਵ ਖੁਸ਼ਹਾਲੀ ਦਿਵਸ
ਜ਼ਿਕਰਯੋਗ ਹੈ ਕਿ 20 ਮਾਰਚ 2012 ਨੂੰ ਸੰਯੁਕਤ ਰਾਸ਼ਟਰ ਨੇ ਵਿਸ਼ਵ ਖੁਸ਼ਹਾਲੀ ਦਿਵਸ ਵਜੋਂ ਐਲਾਨਿਆ ਸੀ। ਸੰਯੁਕਤ ਰਾਸ਼ਟਰ ਦੀ ਸਾਲਾਨਾ ਵਿਸ਼ਵ ਖੁਸ਼ਹਾਲੀ ਰਿਪੋਰਟ ਦੇ 156 ਨੂੰ ਇਸ ਆਧਾਰ ਨਾਲ ਰੈਕਿੰਗ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਦੇਸ਼ ਦੇ ਨਾਗਰਿਕ ਖੁਸ਼ੀ ਨੂੰ ਕਿੰਨਾ ਮਹਿਸੂਸ ਕਰਦੇ ਹਨ। ਖੁਸ਼ਹਾਲੀ ਦਾ ਪੱਧਰ ਸੰਯੁਕਤ ਰਾਸ਼ਟਰ ਦੁਆਰਾ 6 ਮਿਆਰਾਂ ਦੇ ਆਧਾਰ 'ਤੇ ਮਾਪਿਆ ਜਾਂਦਾ ਹੈ। ਇਹ ਮਿਆਰ ਹਨ - ਪ੍ਰਤੀ ਵਿਅਕਤੀ ਆਮਦਨ, ਸਿਹਤਮੰਦ ਜੀਵਨ ਸੰਭਾਵਨਾ, ਸਮਾਜਿਕ ਸਹਾਇਤਾ, ਆਜ਼ਾਦੀ, ਭਰੋਸਾ ਅਤੇ ਉਦਾਰਤਾ, ਭ੍ਰਿਸ਼ਟਾਚਾਰ ਨੂੰ ਲੈ ਕੇ ਆਮ ਲੋਕਾਂ ਦੀ ਸੋਚ ਸ਼ਾਮਲ ਹੈ। ਹਾਲਾਂਕਿ ਇਸ ਸਾਲ ਦੀ ਰਿਪੋਰਟ ਵਾਤਾਵਰਣ ਨੂੰ ਧਿਆਨ ਵਿਚ ਰੱਖਦਿਆਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤੀ ਗਈ ਹੈ। ਜਿਸ ਵਿਚ ਦੇਖਿਆ ਗਿਆ ਹੈ ਕਿ ਸਮਾਜਿਕ, ਸ਼ਹਿਰੀ ਅਤੇ ਕੁਦਰਤੀ ਦੀਆਂ ਇਹ ਤਿੰਨ ਸ਼੍ਰੇਣੀਆਂ ਕਿਵੇਂ ਲੋਕਾਂ ਦੀ ਖੁਸ਼ਹਾਲੀ ਨੂੰ ਪ੍ਰਭਾਵਤ ਕਰਦੀਆਂ ਹਨ।
ਇਹ ਖਬਰ ਵੀ ਪੜ੍ਹੋ : ਕੋਰੋਨਾ ਵਿਰੁੱਧ ਲੜਾਈ : ਪਤੰਜਲੀ ਨੇ ਸਸਤੇ ਕੀਤੇ ਉਤਪਾਦ, HUL ਦਾਨ ਕਰੇਗਾ 2 ਕਰੋੜ Lifebuoy ਸਾਬਣ
ਅਮਰੀਕਾ ਦੀ ਰੈਂਕਿੰਗ ਵਿਚ ਸੁਧਾਰ
ਰਿਪੋਰਟ ਅਨੁਸਾਰ ਇਸ ਸਾਲ ਅਮਰੀਕਾ ਦੀ ਰੈਂਕਿੰਗ 'ਚ ਸੁਧਾਰ ਹੋਇਆ ਹੈ। ਪਿਛਲੇ ਸਾਲ ਦੇ ਮੁਕਾਬਲੇ ਅਮਰੀਕਾ ਇਸ ਸੂਚੀ ਵਿਚ ਇਕ ਸਥਾਨ ਦੀ ਛਲਾਂਗ ਲਗਾ ਕੇ 18 ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਪਿਛਲੇ ਸਾਲ ਖੁਸ਼ੀ ਦੇ ਮਾਮਲੇ ਵਿਚ ਇਹ ਸ਼ਹਿਰ 19 ਵੇਂ ਨੰਬਰ 'ਤੇ ਸੀ। ਜ਼ਿਕਰਯੋਗ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਵਿੱਚੋਂ ਇਕ ਹੋਣ ਦੇ ਬਾਵਜੂਦ, ਖੁਸ਼ਹਾਲੀ ਦੇ ਮਾਮਲੇ ਵਿਚ ਅਮਰੀਕਾ ਦਾ 18 ਵਾਂ ਸਥਾਨ ਹੈ।
ਇਨ੍ਹਾਂ ਦੇਸ਼ਾਂ ਦੀ ਖੁਸ਼ਹਾਲੀ ਦਾ ਮਾਪਦੰਡ ਘੱਟ
ਵਿਸ਼ਵ ਖੁਸ਼ਹਾਲੀ ਰਿਪੋਰਟ ਨੇ ਜੰਗ ਪੀੜਤ ਸਥਾਨਾਂ 'ਤੇ ਵੀ ਧਿਆਨ ਦਿੱਤਾ ਹੈ। ਇਸ ਸਾਲ ਅਫਗਾਨਿਸਤਾਨ ਦੁਨੀਆ ਦੇ ਨਾਖੁਸ਼ ਦੇਸ਼ਾਂ ਦੀ ਸੂਚੀ ਵਿਚ ਸਿਖਰ 'ਤੇ ਹੈ। ਅਫਗਾਨੀਸਤਾਨ ਦੇ ਬਾਅਦ ਇਸ ਸੂਚੀ ਵਿਚ ਦੱਖਣੀ ਸੂਡਾਨ ਅਤੇ ਜਿੰਮਬਾਬਵੇ ਵਰਗੇ ਦੇਸ਼ ਸ਼ਾਮਲ ਹਨ।
ਦੁਨੀਆ ਦੇ 20 ਸਭ ਤੋਂ ਖੁਸ਼ਹਾਲ ਦੇਸ਼
ਸਥਾਨ ਦੇਸ਼
1 ਫਿਨਲੈਂਡ
2 ਡੈਨਮਾਰਕ
3 ਸਵਿਟਜ਼ਰਲੈਂਡ
4 ਆਈਸਲੈਂਡ
5 ਨਾਰਵੇ
6 ਨੀਦਰਲੈਂਡ
7 ਸਵੀਡਨ
8 ਨਿਊਜ਼ੀਲੈਂਡ
9 ਆਸਟਰੀਆ
10 ਲਕਸਮਬਰਗ
11 ਕੈਨਡਾ
12 ਆਸਟਰੇਲੀਆ
13 ਯੂਕੇ
14 ਇਜ਼ਰਾਈਲ
15 ਆਇਰਲੈਂਡ
16 ਸੰਯੁਕਤ ਰਾਜ
17 ਜਰਮਨੀ
18 ਸੰਯੁਕਤ ਰਾਜ
19 ਸੀ, ਰਿਪਬਲਿਕ
20 ਬੈਲਜੀਅਮ
ਦੁਨੀਆ ਦੇ ਘੱਟ ਖੁਸ਼ਹਾਲੀ ਵਾਲੇ ਦੇਸ਼
ਸਥਾਨ ਦੇਸ਼
1 ਅਫਗਾਨਿਸਤਾਨ
2 ਦੱਖਣੀ ਸੁਡਾਨ
3 ਜ਼ਿੰਬਾਬਵੇ
4 ਰਵਾਂਡਾ
5 ਕੇਂਦਰੀ ਅਫ਼ਰੀਕੀ ਰਿਪਬਲਿਕ
6 ਤਨਜ਼ਾਨੀਆ
7 ਬੋਤਸਵਾਨਾ
8 ਯਮਨ
9 ਮਲਾਵੀ
10 ਭਾਰਤ
ਦੁਨੀਆ ਦੇ ਖੁਸ਼ਹਾਲ ਸ਼ਹਿਰਾਂ ਦੀ ਸੂਚੀ
ਸਥਾਨ ਸ਼ਹਿਰ ਦੇਸ਼
1 ਹੇਲਸਿੰਕੀ ਫਿਨਲੈਂਡ
2 ਆਰਹੁਸ ਡੈਨਮਾਰਕ
3 ਵੈਲਿੰਗਟਨ ਨਿਊਜ਼ੀਲੈਂਡ
4 ਜ਼ੁਰੀਚ ਸਵਿਟਜ਼ਰਲੈਂਡ
5 ਕੋਪੇਨਹੇਗਨ ਡੈਨਮਾਰਕ
6 ਬਰਜਿਅਨ ਨਾਰਵੇ
7 ਓਸਲੋ ਨਾਰਵੇ
8 ਟੇਲ ਅਵੀਵ ਇਜ਼ਰਾਇਲ
9 ਸਟੋਕਲੋਮ ਸਵੀਡਨ
10 ਬ੍ਰਿਸਬੇਨ ਆਸਟਰੇਲੀਆ
ਦੁਨੀਆ ਦੇ ਨਾਖੁਸ਼ ਸ਼ਹਿਰਾਂ ਦੀ ਸੂਚੀ
ਸਥਾਨ ਸ਼ਹਿਰ ਦੇਸ਼
1 ਕਾਬੁਲ ਅਫਗਾਨਿਸਤਾਨ
2 ਸਨਾ ਯਮਨ
3 ਗਾਜ਼ਾ ਫਿਲਸਤੀਨ
4 ਪੋਰਟ ਏ ਪ੍ਰਿੰਸ ਹੈਤੀ
5 ਜੁਬਾ ਦੱਖਣੀ ਸੁਡਾਨ
6 ਦਾਰ ਐਸ ਸਲਾਮ ਤਨਜ਼ਾਨੀਆ
7 ਦਿੱਲੀ ਇੰਡੀਆ
8 ਮੇਸੂਰ ਲੇਸੇਥੋ
9 ਬੰਗੁਈ ਮੱਧ ਅਫ਼ਰੀਕੀ ਰੀਪਬਲਿਕ
10 ਕੈਰੀਓ ਇਜਪਟ
ਕੋਰੋਨਾ ਦੀ ਚੁਣੌਤੀ ਵਿਚਾਲੇ NTPC ਬਿਨਾ ਰੁਕਾਵਟ ਦੇ ਬਿਜਲੀ ਦੀ ਸਪਲਾਈ ਲਈ ਤਿਆਰ
NEXT STORY