ਗੋਂਡਾ- ਉੱਤਰ ਪ੍ਰਦੇਸ਼ 'ਚ ਗੋਂਡਾ ਦੇ ਕੈਸਰਗੰਜ ਲੋਕ ਸਭਾ ਖੇਤਰ ਤੋਂ ਕਾਂਗਰਸ ਉਮੀਦਵਾਰ ਵਿਨੈ ਕੁਮਾਰ ਪਾਂਡੇ ਉਰਫ ਬਿਨੂੰ ਪਾਂਡੇ ਖਿਲਾਫ ਜ਼ਿਲਾ ਚੋਣ ਕਮਿਸ਼ਨ ਅਧਿਕਾਰੀ ਡੀ. ਐੱਮ. ਡਾਂ. ਨਿਤਿਨ ਬੰਸਲ ਦੇ ਨਿਰਦੇਸ਼ਾਂ 'ਤੇ ਕੋਤਵਾਲੀ ਨਗਰ 'ਚ ਕੇਸ ਦਰਜ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਜ਼ਿਲਾ ਚੋਣ ਕਮਿਸ਼ਨ ਅਧਿਕਾਰੀ ਡਾਂ. ਨਿਤਿਨ ਬੰਸਲ ਨੇ ਅੱਜ ਭਾਵ ਬੁੱਧਵਾਰ ਨੂੰ ਦੱਸਿਆ ਹੈ ਕਿ ਪੱਤਰਕਾਰ ਸੰਮੇਲਨ ਦੌਰਾਨ ਕਾਂਗਰਸ ਉਮੀਦਵਾਰ ਵਿਨੈ ਪਾਂਡੇ ਨੇ ਨਾਥ ਸੰਪਰਦਾਇ ਅਤੇ ਉਸ ਦੇ ਕਨਵੀਨਰ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ 'ਤੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਦੀ ਰਿਪੋਰਟ ਰਿਟਰਨਿੰਗ ਅਫਸਰ ਐੱਸ. ਐੱਸ. ਪ੍ਰਜਾਪਤੀ ਨੇ ਵੀਡੀਓ ਫੁਟੇਜ ਜਾਂਚ ਕਰਨ ਉਪਰੰਤ ਬਿਆਨ ਨੂੰ ਸੰਪਰਦਾਇ ਮੁਖੀ ਦੇ ਖਿਲਾਫ ਭੜਕਾਊ ਦੱਸਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਚੋਣ ਕਮਿਸ਼ਨ ਦੇ ਆਦੇਸ਼ 'ਤੇ ਮੰਗਲਵਾਰ ਨੂੰ ਨਗਰ ਕੋਤਵਾਲੀ 'ਚ ਕਾਂਗਰਸ ਉਮੀਦਵਾਰ ਵਿਨੈ ਪਾਂਡੇ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਚੋਣ ਕਮਿਸ਼ਨ ਦੇ ਆਦੇਸ਼ਾ 'ਤੇ ਇਸ ਸਿਲਸਿਲੇ 'ਚ ਅੱਗੇ ਕਾਰਵਾਈ ਕੀਤੀ ਜਾਵੇਗੀ।
ਪੀ.ਐੱਮ. ਮੋਦੀ ਦੇ ਰੋਡ ਸ਼ੋਅ 'ਤੇ ਚੋਣ ਕਮਿਸ਼ਨ ਨੇ ਮੰਗੀ ਰਿਪੋਰਟ
NEXT STORY