ਮੁੰਬਈ - ਮਹਾਰਾਸ਼ਟਰ ਵਿੱਚ ਕੋਰੋਨਾ ਨੇ ਫਿਰ ਆਫਤ ਵਧਾ ਦਿੱਤੀ ਹੈ। ਉਧਵ ਸਰਕਾਰ ਨੇ ਕੋਰੋਨਾ ਦੇ ਵੱਧਦੇ ਮਾਮਲੇ ਨੂੰ ਵੇਖਦੇ ਹੋਏ ਸਖਤੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਇਸ ਵਿੱਚ ਪੁਣੇ ਵਿੱਚ ਇੱਕ VVIP ਵਿਆਹ ਸਮਾਗਮ ਵਿੱਚ ਜ਼ਰੂਰਤ ਤੋਂ ਜ਼ਿਆਦਾ ਲੋਕਾਂ ਦੇ ਇਕੱਠੇ ਹੋਣ 'ਤੇ ਕੇਸ ਦਰਜ ਕੀਤਾ ਗਿਆ ਹੈ। ਇਹ ਵਿਆਹ ਸਮਾਗਮ ਸਾਬਕਾ ਸੰਸਦ ਮੈਂਬਰ ਧਨੰਜੈ ਮਹਾਡਿਕ ਵਲੋਂ ਸੀ। ਉਨ੍ਹਾਂ ਦੇ ਬੇਟੇ ਦੇ ਵਿਆਹ ਵਿੱਚ ਕਈ ਵੀ.ਵੀ.ਆਈ.ਪੀ. ਬਿਨਾਂ ਮਾਸਕ ਦੇ ਨਜ਼ਰ ਆਏ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਅਤੇ ਮੰਤਰੀ ਵੀ ਸ਼ਾਮਲ ਸਨ।
ਕੋਰੋਨਾ ਨਿਯਮਾਂ ਦੇ ਉਲੰਘਣਾ ਕਰਨ 'ਤੇ ਬੀਜੇਪੀ ਦੇ ਸਾਬਕਾ ਸੰਸਦ ਮੈਂਬਰ ਧਨੰਜੈ ਮਹਾਡਿਕ, ਲਕਸ਼ਮੀ ਲਾਂਜ ਦੇ ਮਾਲਿਕ ਵਿਵੇਕ ਮਗਰ ਅਤੇ ਮੈਨੇਜਰ ਨਿਰੂਪਲ ਕੇਦਾਰ ਖ਼ਿਲਾਫ਼ ਹਡਪਸਰ ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਸੀਨੀਅਰ ਪੁਲਸ ਇੰਸਪੈਕਟਰ ਬਾਲਕ੍ਰਿਸ਼ਨ ਕਦਮ ਨੇ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹ ਵਿੱਚ ਐੱਨ.ਸੀ.ਪੀ. ਪ੍ਰਮੁੱਖ ਸ਼ਰਦ ਪਵਾਰ, ਸ਼ਿਵਸੇਨਾ ਨੇਤਾ ਸੰਜੈ ਰਾਉਤ ਅਤੇ ਸਾਬਕਾ ਸੀ.ਐੱਮ. ਦੇਵੇਂਦਰ ਫਡਨਵੀਸ ਵੀ ਪੁੱਜੇ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਯੂ.ਪੀ. ਦੇ ਪ੍ਰਤਾਪਗੜ੍ਹ ਵਿੱਚ 13 ਸਾਲਾ ਕੁੜੀ ਨਾਲ ਕੁਕਰਮ
NEXT STORY