ਕੋਲਕਾਤਾ (ਇੰਟ.) - ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਵਿਰੁੱਧ ਸਿਲੀਗੁੜੀ ਸਾਈਬਰ ਪੁਲਸ ਸਟੇਸ਼ਨ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਰਿਪੋਰਟਾਂ ਅਨੁਸਾਰ ਪਿਛਲੇ ਸਾਲ ਹਿੰਦੂਆਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਹੇਠ ਉਨ੍ਹਾਂ ਵਿਰੁੱਧ ਇਹ ਮਾਮਲਾ ਦਰਜ ਕੀਤਾ ਗਿਆ ਹੈ। ਮਮਤਾ ’ਤੇ ਕੋਲਕਾਤਾ ’ਚ ਈਦ ਦੌਰਾਨ ਹਿੰਦੂਆਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦਾ ਦੋਸ਼ ਹੈ।
ਇਹ ਵੀ ਪੜ੍ਹੋ - ਮੁੜ ਤੋਂ ਮਹਿੰਗਾ ਹੋਇਆ ਪੈਟਰੋਲ-ਡੀਜ਼ਲ, ਨਵੇਂ ਰੇਟ ਅੱਜ ਤੋਂ ਲਾਗੂ
ਇਸ ਤੋਂ ਬਾਅਦ ਉਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਹਿੰਦੂਆਂ ਵਿਰੁੱਧ ਬਿਆਨ ਦਿੱਤੇ ਸਨ। ਇਕ ਵਕੀਲ ਅਤੇ ਭਾਜਪਾ ਵਰਕਰ ਰਿੰਕੀ ਚੈਟਰਜੀ ਨੇ ਉਨ੍ਹਾਂ ਵਿਰੁੱਧ ਕੇਸ ਦਰਜ ਕਰਵਾਇਆ ਹੈ। ਉਸ ਨੇ ਕਿਹਾ ਕਿ ਮੈਂ ਉਦੋਂ ਵੀ ਕੇਸ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਨੂੰ ਪ੍ਰੇਸ਼ਾਨ ਕੀਤਾ ਗਿਆ। ਇਸ ਤੋਂ ਪਹਿਲਾਂ ਸੋਮਵਾਰ ਪੁਲਸ ਦੀ ਇਕ ਟੀਮ ਤ੍ਰਿਣਮੂਲ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਘਰ ਵੀ ਗਈ ਤੇ ਸੁਰੱਖਿਆ ਸਕੈਨਿੰਗ ਸਿਸਟਮ ਨਾਲ ਜੁੜਿਆ ਇਕ ਐੱਲ. ਈ. ਡੀ. ਮਾਨੀਟਰ ਨਾਲ ਲੈ ਗਈ।
ਇਹ ਵੀ ਪੜ੍ਹੋ - ਸ਼ਰਾਬ ਦੇ 717 ਠੇਕੇ ਹੋਣਗੇ ਬੰਦ, ਸਕੂਲਾਂ-ਮੰਦਰਾਂ ਨੇੜੇ ਨਹੀਂ ਵਿਕੇਗੀ ਦਾਰੂ, CM ਵਿਜੇ ਦਾ ਵੱਡਾ ਐਕਸ਼ਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤ੍ਰਿਣਮੂਲ ਕਾਂਗਰਸ ’ਚ ਵੱਡੀ ਫੁੱਟ ਦੇ ਆਸਾਰ, ਭਾਜਪਾ ’ਚ ਜਾ ਸਕਦੇ ਹਨ 18 ਸੰਸਦ ਮੈਂਬਰ
NEXT STORY