ਗਾਜ਼ੀਆਬਾਦ (ਯੂਪੀ) : ਗਾਜ਼ੀਆਬਾਦ ਦੇ ਇੰਦਰਾਪੁਰਮ ਇਲਾਕੇ ਵਿੱਚ ਬੁੱਧਵਾਰ ਸਵੇਰੇ ਇੱਕ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਭਿਆਨਕ ਅੱਗ ਲੱਗ ਜਾਣ ਦੀ ਸੂਚਨਾ ਮਿਲੀ। ਘਟਨਾ ਦੀ ਸੂਚਨਾ ਮਿਲਦੇ ਸਾਰੇ ਹੀ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਫਾਇਰ ਵਿਭਾਗ ਦੇ ਅਨੁਸਾਰ, ਗੌਰ ਗ੍ਰੀਨ ਐਵੇਨਿਊ ਸੋਸਾਇਟੀ ਦੀ 11ਵੀਂ ਮੰਜ਼ਿਲ 'ਤੇ ਸਵੇਰੇ 8:50 ਵਜੇ ਦੇ ਕਰੀਬ ਅੱਗ ਲੱਗੀ, ਜੋ ਤੇਜ਼ੀ ਨਾਲ ਕਈ ਹੋਰ ਮੰਜ਼ਿਲਾਂ 'ਤੇ ਫਲੈਟਾਂ ਵਿੱਚ ਫੈਲ ਗਈ।
ਇਹ ਵੀ ਪੜ੍ਹੋ - 'ਹਾਏ-ਹਾਏ'... 2000 ਰੁਪਏ ਦਿਓ! ਕਿੰਨਰਾਂ ਨੂੰ ਪੈਸੇ ਦੇਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਮੁੱਖ ਫਾਇਰ ਅਫਸਰ ਦੀ ਅਗਵਾਈ ਹੇਠ ਨੇੜਲੇ ਇਲਾਕਿਆਂ, ਜਿਨ੍ਹਾਂ ਵਿੱਚ ਵੈਸ਼ਾਲੀ, ਸਾਹਿਬਾਬਾਦ ਅਤੇ ਨੋਇਡਾ ਸ਼ਾਮਲ ਹਨ, ਤੋਂ ਇੱਕ ਦਰਜਨ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ 'ਤੇ ਭੇਜੀਆਂ ਜਾ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 10:30 ਵਜੇ ਤੱਕ ਅੱਗ 'ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ, ਹਾਲਾਂਕਿ ਇਸਨੂੰ ਪੂਰੀ ਤਰ੍ਹਾਂ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਦੌਰਾਨ ਬਚਾਅ ਕਾਰਜ ਵੀ ਕੀਤੇ ਜਾ ਰਹੇ ਹਨ। ਇਮਾਰਤ ਵਿੱਚ ਫਸੇ ਕਈ ਨਿਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ, ਜਿਨ੍ਹਾਂ ਵਿੱਚ ਇੱਕ ਬਜ਼ੁਰਗ ਵਿਅਕਤੀ ਵੀ ਸ਼ਾਮਲ ਸੀ, ਜੋ ਆਕਸੀਜਨ ਸਹਾਇਤਾ 'ਤੇ ਸੀ। ਫਾਇਰਫਾਈਟਰਜ਼ ਨੇ ਉਨ੍ਹਾਂ ਨੂੰ ਸਟ੍ਰੈਚਰ 'ਤੇ ਬਾਹਰ ਕੱਢਿਆ। ਅਧਿਕਾਰੀਆਂ ਅਨੁਸਾਰ ਅੱਗ ਸੱਤਵੀਂ ਮੰਜ਼ਿਲ ਤੋਂ ਅੱਠਵੀਂ ਮੰਜ਼ਿਲ ਤੱਕ ਫੈਲ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ - ਗਰਮੀ ਦੀਆਂ ਛੁੱਟੀਆਂ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ, ਭੋਪਾਲ ਪ੍ਰਸ਼ਾਸਨ ਨੇ ਲਿਆ ਫੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੱਛਮੀ ਬੰਗਾਲ ਚੋਣਾਂ 'ਚ BJP ਉਮੀਦਵਾਰ ਦੀ ਭੰਨ੍ਹ'ਤੀ ਗੱਡੀ, ਹਾਵੜਾ 'ਚ ਖ਼ਰਾਬ EVM ਪਿੱਛੇ ਪੈ ਗਿਆ ਪੰਗਾ
NEXT STORY