ਨਵੀਂ ਦਿੱਲੀ- ਦਿੱਲੀ ਦੇ ਮਾਇਆਪੁਰੀ ਇਲਾਕੇ 'ਚ ਵੀਰਵਾਰ ਨੂੰ ਇਕ ਫੈਕਟਰੀ 'ਚ ਅੱਗ ਲੱਗਣ ਨਾਲ ਇਸ ਦਾ ਇਕ ਹਿੱਸਾ ਢਹਿ ਗਿਆ, ਜਿਸ ਕਾਰਨ ਫਾਇਰ ਬ੍ਰਿਗੇਡ ਦੀਆਂ 18 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਦਿੱਲੀ ਫਾਇਰ ਬ੍ਰਿਗੇਡ ਸੇਵਾ (ਡੀਐੱਫਐੱਸ) ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਡੀਐੱਫਐੱਸ ਅਨੁਸਾਰ, ਮਾਇਆਪੁਰੀ ਉਦਯੋਗਿਕ ਖੇਤਰ ਦੇ ਫੇਜ਼-1 'ਚ ਸਥਿਤ ਇਕ ਫੈਕਟਰੀ 'ਚ ਅੱਗ ਲੱਗਣ ਦੀ ਸੂਚਨਾ ਦੁਪਹਿਰ ਕਰੀਬ 11.17 ਵਜੇ ਮਿਲੀ। ਇਕ ਅਧਿਕਾਰੀ ਨੇ ਕਿਹਾ,''ਜਿਵੇਂ-ਜਿਵੇਂ ਅੱਗ ਦਾ ਦਾਇਰਾ ਵਧਦਾ ਗਿਆ, ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਹੋਰ ਵੱਧ ਗੱਡੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ। ਅੱਗ ਨੇ ਇਮਾਰਤ ਦੀ ਪਹਿਲੀ ਅਤੇ ਦੂਜੀ ਮੰਜ਼ਲ 'ਤੇ ਚੱਲ ਰਹੀ ਸਟੀਲ-ਕਟਿੰਗ ਅਤੇ ਪੈਕਿੰਗ ਸਮੱਗਰੀ ਦੀ ਫੈਕਟਰੀ ਨੂੰ ਆਪਣੀ ਲਪੇਟ 'ਚ ਲੈ ਲਿਆ ਸੀ।''
ਇਮਾਰਤ 'ਚ ਇਕ ਬੇਸਮੈਂਟ, ਗਰਾਊਂਡ ਫਲੋਰ ਅਤੇ 2 ਉੱਪਰੀ ਮੰਜ਼ਲਾਂ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਅੱਗ ਬੁਝਾਉਣ ਦੀ ਮੁਹਿੰਮ ਦੌਰਾਨ, ਪਹਿਲੀ ਅਤੇ ਦੂਜੀ ਮੰਜ਼ਲ ਦੇ ਕੁਝ ਹਿੱਸੇ ਢਹਿ ਗਏ ਅਤੇ ਅੱਗ ਤੇ ਕੁਝ ਹਿੱਸਾ ਢਹਿਣ ਕਾਰਨ ਇਮਾਰਤ ਖ਼ਤਰਨਾਕ ਸਥਿਤੀ 'ਚ ਆ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਦੁਪਹਿਰ 2.20 ਵਜੇ ਅੱਗ 'ਤੇ ਕਾਬੂ ਪਾ ਲਿਆ ਗਿਆ। ਖ਼ਬਰ ਲਿਖੇ ਜਾਣ ਤੱਕ ਕਿਸੇ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਕੂਲ 'ਚੋਂ ਮਿਲੇ 1,77,00,000 ਰੁਪਏ ! ਗਿਣਨ ਲਈ ਮੰਗਾਉਣੀਆਂ ਪਈਆਂ ਮਸ਼ੀਨਾਂ, ਪਰਗਨਾ ਜ਼ਿਲ੍ਹੇ 'ਚ ਪੈ ਗਿਆ ਗਾਹ
NEXT STORY