ਮੁੰਬਈ— ਮੁੰਬਈ ਦੇ ਬਾਂਦਰਾ 'ਚ ਸ਼ਾਸਤਰੀ ਨਗਰ ਦੀ ਝੁੱਗੀਆਂ 'ਚ ਮੰਗਲਵਾਰ ਨੂੰ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਗੈਸ ਸਿਲੈਂਡਰ ਦੇ ਫੱਟਣ ਕਾਰਨ ਇਹ ਅੱਗ ਲੱਗੀ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਪੁਲਸ ਤੇ ਐਂਬੁਲੈਂਸ ਪਹੁੰਚ ਚੁੱਕੀ ਹੈ। ਅੱਗ ਬੁਝਾਉਣ ਦਾ ਕੰਮ ਜਾਰੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਰਾਤ ਦੱਖਣੀ ਮੁੰਬਈ ਦੇ ਵਡਾਲਾ ਖੇਤਰ 'ਚ ਵੀ ਅੱਗ ਲੱਗਣ ਦੀ ਖਬਰ ਆਈ ਸੀ। ਇਹ ਅੱਗ ਤੇਲ ਦੇ ਇਕ ਟੈਂਕਰ 'ਚ ਲੱਗੀ ਹਾਦਸਾ ਭਗਤੀ ਪਾਰਕ ਨੇੜੇ ਕਰੀਬ 10.45 ਵਜੇ ਵਾਪਰਿਆ। ਇਸ ਅੱਗ ਦੀ ਚਪੇਟ 'ਚ ਆ ਕੇ ਟੈਂਕਰ ਡਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ ਸੀ।
ਇਸ ਬੈਂਕ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY