ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ 'ਚ ਹਮੀਰਪੁਰ ਜ਼ਿਲ੍ਹੇ ਦੇ ਮੌਦਹਾ ਇਲਾਕੇ 'ਚ ਸੋਮਵਾਰ ਦੇਰ ਰਾਤ 2 ਟਰੱਕਾਂ ਦੀ ਆਹਮੋ-ਸਾਹਮਣੀ ਹੋਈ ਟੱਕਰ ਤੋਂ ਬਾਅਦ ਅੱਗ ਦੀ ਲਪੇਟ ਵਿਚ ਆਉਣ ਨਾਲ ਦੋਵੇਂ ਟਰੱਕਾਂ ਦੇ ਚਾਲਕਾਂ ਸਮੇਤ 3 ਲੋਕਾਂ ਦੀ ਜ਼ਿੰਦਾ ਸੜਣ ਕਾਰਨ ਮੌਤ ਹੋ ਗਈ।
ਪੁਲਸ ਸੂਤਰਾਂ ਨੇ ਦੱਸਿਆ ਕਿ ਇਕ ਟਰੱਕ ਮਹੋਬਾ ਜ਼ਿਲ੍ਹੇ ਦੇ ਕਬਰਈ ਤੋਂ ਗਿੱਟੀ ਲੱਦ ਕੇ ਲਖਨਊ ਜਾ ਰਿਹਾ ਸੀ, ਜਦਕਿ ਦੂਜਾ ਟਰੱਕ ਗਿੱਟੀ ਭਰ ਕੇ ਕਾਨਪੁਰ ਤੋਂ ਕਬਰਈ ਜਾ ਰਿਹਾ ਸੀ। ਮੌਦਹਾ ਇਲਾਕੇ ਦੇ ਪਿੰਡ ਪਰਛਾ ਨੇੜੇ ਦੋਵੇਂ ਟਰੱਕਾਂ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਡਰਾਈਵਰ ਪੰਕਜ (28) ਵਾਸੀ ਸ਼ਿਰਾਤਲੀ ਜ਼ਿਲ੍ਹਾ ਸੀਤਾਪੁਰ ਅਤੇ ਦੂਜੇ ਟਰੱਕ ਦਾ ਡਰਾਈਵਰ ਕੁਵਰ ਸਿੰਘ (22) ਪਿੰਡ ਉਲਰਾਪੁਰ ਥਾਣਾ ਹਸਨਗੰਜ ਉਨਾਓ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਦੂਜੇ ਟਰੱਕ ਦੇ ਕਲੀਨਰ ਕਪਿਲ (22) ਦੀ ਜ਼ਿਲ੍ਹਾ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ : ਰਾਸ਼ਟਰਪਤੀ ਭਵਨ 'ਚ ਪਹਿਲੀ ਵਾਰ ਗੁੰਜੇਗੀ ਸ਼ਹਿਨਾਈ, ਪੂਨਮ ਗੁਪਤਾ ਲਵੇਗੀ ਸੱਤ ਫੇਰੇ
ਇਸ ਹਾਦਸੇ ਵਿੱਚ ਖਲਾਸੀ ਅਨਿਲ ਪਿੰਡ ਸਿਧੌਲੀ ਸੀਤਾਪੁਰ ਅਤੇ ਵਿਕਾਸ ਵਾਸੀ ਉਨਾਓ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸੀ. ਐੱਚ. ਸੀ. ਮੌਦਹਾ ਵਿਖੇ ਦਾਖਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਦੀ ਮਦਦ ਨਾਲ ਦੋਵੇਂ ਟਰੱਕਾਂ ਦੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਹਾਲਾਂਕਿ ਹਾਦਸੇ ਕਾਰਨ ਕਾਨਪੁਰ ਮਹੋਬਾ ਰੋਡ 'ਤੇ ਕਾਫੀ ਦੇਰ ਤੱਕ ਜਾਮ ਲੱਗ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਸ਼ਟਰਪਤੀ ਭਵਨ 'ਚ ਪਹਿਲੀ ਵਾਰ ਗੁੰਜੇਗੀ ਸ਼ਹਿਨਾਈ, ਪੂਨਮ ਗੁਪਤਾ ਲਵੇਗੀ ਸੱਤ ਫੇਰੇ
NEXT STORY