ਨੈਸ਼ਨਲ ਡੈਸਕ - ਰਾਜਧਾਨੀ ਦਿੱਲੀ ਦੇ ਰਾਸ਼ਟਰਪਤੀ ਭਵਨ ਵਿੱਚ ਵੀ ਸ਼ਹਿਨਾਈ ਗੁੰਜੇਗੀ। ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੀ ਰਹਿਣ ਵਾਲੀ ਪੂਨਮ ਗੁਪਤਾ 12 ਫਰਵਰੀ ਨੂੰ ਰਾਸ਼ਟਰਪਤੀ ਭਵਨ ਦੇ ਮਦਰ ਟੈਰੇਸਾ ਕ੍ਰਾਊਨ ਕੰਪਲੈਕਸ 'ਚ ਸੱਤ ਫੇਰੇ ਲਵੇਗੀ। ਪੂਨਮ ਸੀ.ਆਰ.ਪੀ.ਐਫ. ਵਿੱਚ ਅਸਿਸਟੈਂਟ ਕਮਾਂਡੈਂਟ ਹੈ ਅਤੇ ਮੌਜੂਦਾ ਸਮੇਂ ਵਿੱਚ ਰਾਸ਼ਟਰਪਤੀ ਭਵਨ ਵਿੱਚ ਪੀ.ਐਸ.ਓ. ਵਜੋਂ ਤਾਇਨਾਤ ਹੈ। ਉਸ ਦਾ ਵਿਆਹ ਜੰਮੂ-ਕਸ਼ਮੀਰ 'ਚ ਤਾਇਨਾਤ ਅਸਿਸਟੈਂਟ ਕਮਾਂਡੈਂਟ ਅਵਨੀਸ਼ ਕੁਮਾਰ ਨਾਲ ਹੋਵੇਗਾ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਵਿਆਹ 'ਚ ਸਿਰਫ ਪੂਨਮ ਦੇ ਕਰੀਬੀ ਹੀ ਸ਼ਾਮਲ ਹੋਣਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਮੇਤ ਕਈ ਰਾਜਨੀਤਿਕ ਹਸਤੀਆਂ ਵੀ ਵਿਆਹ ਵਿੱਚ ਸ਼ਾਮਲ ਹੋਣਗੀਆਂ।
ਪਰਿਵਾਰਕ ਮੈਂਬਰਾਂ ਅਨੁਸਾਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪੀ.ਐਸ.ਓ. ਵਜੋਂ ਤਾਇਨਾਤ ਪੂਨਮ ਦੇ ਵਿਹਾਰ ਅਤੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਈ ਹਨ। ਜਦੋਂ ਉਨ੍ਹਾਂ ਨੂੰ ਪੂਨਮ ਦੇ ਵਿਆਹ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਰਾਸ਼ਟਰਪਤੀ ਭਵਨ ਦੇ ਮਦਰ ਟੈਰੇਸਾ ਕਰਾਊਨ ਕੰਪਲੈਕਸ 'ਚ ਉਸ ਦੇ ਵਿਆਹ ਦਾ ਪ੍ਰਬੰਧ ਕਰਵਾ ਦਿੱਤਾ।
ਗਣਤੰਤਰ ਦਿਵਸ ਪਰੇਡ ਦੀ ਕੀਤੀ ਅਗਵਾਈ
ਤੁਹਾਨੂੰ ਦੱਸ ਦੇਈਏ ਕਿ ਪੂਨਮ ਨੇ ਗਣਿਤ ਵਿੱਚ ਗ੍ਰੈਜੂਏਸ਼ਨ ਅਤੇ ਅੰਗਰੇਜ਼ੀ ਸਾਹਿਤ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਉਸਨੇ ਜੀਵਾਜੀ ਯੂਨੀਵਰਸਿਟੀ, ਗਵਾਲੀਅਰ ਤੋਂ ਬੀ.ਐੱਡ ਦੀ ਪ੍ਰੀਖਿਆ ਵੀ ਪਾਸ ਕੀਤੀ ਹੈ। ਉਸਨੇ UPSC CAPF ਪ੍ਰੀਖਿਆ 2018 ਵਿੱਚ 81ਵਾਂ ਰੈਂਕ ਪ੍ਰਾਪਤ ਕੀਤਾ ਅਤੇ CRPF ਵਿੱਚ ਅਸਿਸਟੈਂਟ ਕਮਾਂਡੈਂਟ ਬਣ ਗਈ। ਸਾਲ 2024 ਵਿੱਚ, ਉਸਨੇ ਗਣਤੰਤਰ ਦਿਵਸ ਪਰੇਡ ਵਿੱਚ ਸੀ.ਆਰ.ਪੀ.ਐਫ. ਦੀ ਮਹਿਲਾ ਦਲ ਦੀ ਅਗਵਾਈ ਕੀਤੀ।
ਪੂਨਮ ਦਾ ਵਿਆਹ ਰਾਸ਼ਟਰਪਤੀ ਭਵਨ 'ਚ ਹੋਣ ਕਾਰਨ ਪਰਿਵਾਰ 'ਚ ਦੋਹਰੀ ਖੁਸ਼ੀ ਹੈ। ਸੀ.ਆਰ.ਪੀ.ਐਫ. ਵਿੱਚ ਚੁਣੇ ਜਾਣ ਤੋਂ ਬਾਅਦ ਤੋਂ ਹੀ ਪੂਨਮ ਆਪਣੇ ਪਰਿਵਾਰ ਨਾਲ ਕਾਫੀ ਖੁਸ਼ ਨਜ਼ਰ ਆ ਰਹੀ ਸੀ, ਜਿਸ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।
RG Kar ਮੈਡੀਕਲ ਕਾਲਜ ਨਾਲ ਜੁੜੀ ਵੱਡੀ ਖ਼ਬਰ, MBBS ਵਿਦਿਆਰਥਣ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼
NEXT STORY