ਮੁੰਬਈ- ਮੁੰਬਈ ਦੇ ਡੋਂਬਿਵਲੀ ਇਲਾਕੇ 'ਚ ਇਕ ਬਹੁਮੰਜ਼ਿਲਾ ਰਿਹਾਇਸ਼ੀ ਇਮਾਰਤ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਡੋਂਬਿਵਲੀ ਨੇੜੇ ਖੋਨੀ ਪਲਾਵਾ ਦੇ ਡਾਊਨ ਟਾਊਨ ਇਮਾਰਤ 'ਚ ਸ਼ਾਰਟ ਸਰਕਿਟ ਹੋਣ ਤੋਂ ਬਾਅਦ ਭਿਆਨਕ ਅੱਗ ਲੱਗ ਗਈ। ਅੱਗ ਸੱਤਵੀਂ ਮੰਜ਼ਿਲ 'ਤੇ ਲੱਗੀ ਅਤੇ ਜਲਦੀ ਹੀ ਉਪਰਲੀਆਂ ਮੰਜ਼ਿਲਾਂ ਤਕ ਫੈਲ ਗਈ। ਗਨੀਮਤ ਇਹ ਰਹੀ ਕਿ ਇਮਾਰਤ 'ਚ ਤੀਜੀ ਮੰਜ਼ਿਲ ਤਕ ਹੀ ਲੋਕ ਰਹਿੰਦੇ ਹਨ ਅਤੇ ਅੱਗ ਲੱਗਣ ਤੋਂ ਬਾਅਦ ਉਥੇ ਰਹਿਣ ਵਾਲੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇਹ ਵੀ ਪੜ੍ਹੋ- ਅੰਗੀਠੀ ਬਾਲ ਕੇ ਸੁੱਤੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਦਮ ਘੁੱਟਣ ਨਾਲ 5 ਜੀਆਂ ਦੀ ਮੌਤ
ਸ਼ਾਰਟ ਸਰਕਿਟ ਕਾਰਨ ਲੱਗੀ ਅੱਗ
ਸ਼ੁਰੂਆਤ ਜਾਣਕਾਰੀ ਮੁਤਾਬਕ, ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿਚ ਦਿਸ ਰਿਹਾ ਹੈ ਕਿ ਇਮਾਰਤ ਭਿਆਨਕ ਅੱਗ ਦੀਆਂ ਲਪਟਾਂ 'ਚ ਘਿਰੀ ਹੋਈ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਹਨ ਅਤੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਘਟਨਾ 'ਚ ਅਜੇ ਤਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਇਹ ਵੀ ਪੜ੍ਹੋ- ਗੋਆ ਕਤਲਕਾਂਡ: ਹੈਵਾਨ ਮਾਂ ਨੇ ਕਿਵੇਂ ਕੀਤਾ ਸੀ 4 ਸਾਲਾ ਪੁੱਤ ਦਾ ਕਤਲ, ਪੋਸਟਮਾਰਟਮ ਰਿਪੋਰਟ 'ਚ ਹੋਏ ਇਹ ਖੁਲਾਸੇ
ਕਾਂਗਰਸ ਪ੍ਰਧਾਨ ਖੜਗੇ ਨੂੰ ਵਿਰੋਧੀ ਗਠਜੋੜ 'ਇੰਡੀਆ' ਦਾ ਪ੍ਰਧਾਨ ਬਣਾਉਣ 'ਤੇ ਬਣੀ ਸਹਿਮਤੀ: ਸੂਤਰ
NEXT STORY