ਸੂਰਤ— ਗੁਜਰਾਤ ਦੇ ਸੂਰਤ 'ਚ ਇਕ ਟੈਂਟ ਹਾਊਸ ਗੋਦਾਮ 'ਚ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਗੋਦਾਮ 'ਚ ਰੱਖਿਆ ਟੈਂਟ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਹ ਹਾਦਸਾ ਸ਼ਨੀਵਾਰ ਦੇਰ ਸ਼ਾਮ ਦੀ ਹੈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਰੀਬ 12 ਗੱਡੀਆਂ ਨੂੰ ਸੱਦਣਾ ਪਿਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਮੁੰਬਈ 'ਚ ਕਮਲਾ ਮਿਲਜ਼ ਕਪਾਉਂਡ 'ਚ ਵੀ ਭਿਆਨਕ ਅੱਗ ਲੱਗੀ ਸੀ। ਜਿਸ 'ਚ 15 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਰੀਬ 55 ਲੋਕ ਜ਼ਖਮੀ ਹੋ ਗਏ ਸੀ। ਪੁਲਸ ਨੇ ਕਾਰਵਾਈ ਕਰਦਿਆਂ ਰੇਸਤਰਾਂ ਦੇ ਮਾਲਕਾਂ ਖਿਲਾਫ ਮਾਮਲਾ ਦਰਜ ਕਰ ਲੁੱਕਆਉਟ ਨੋਟਿਸ ਜਾਰੀ ਕਰ ਦਿੱਤਾ ਹੈ।
ਨਵੇਂ ਸਾਲ ਦਾ ਸਵਾਗਤ ਜੇਲ 'ਚ ਕਰੇਗਾ ਰਾਮ ਰਹੀਮ
NEXT STORY