ਲੇਹ- ਲੱਦਾਖ ਅਤੇ ਜੰਗਥਾਂਗ 'ਚ 80 ਫੀਸਦੀ ਤਿੱਬਤੀ ਵਾਸੀਆਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਮਿਲ ਗਈ ਹੈ। ਪੂਰੇ ਭਾਰਤ 'ਚ ਟੀਕੇ ਦੀ ਘਾਟ ਦੇ ਬਾਵਜੂਦ ਲੱਦਾਖ 'ਚ ਤਿਬੱਤੀ ਪ੍ਰਾਇਮਰੀ ਸਿਹਤ ਕੇਂਦਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਪਹਿਲੀ ਖੁਰਾਕ ਨਾਲ 18-44 ਉਮਰ ਵਰਗ ਦੇ 799 ਬਾਲਗਾਂ ਦਾ ਸਫ਼ਲਤਾਪੂਰਵਕ ਟੀਕਾਕਰਨ ਕੀਤਾ ਹੈ। ਕੇਂਦਰੀ ਤਿੱਬਤ ਪ੍ਰਸ਼ਾਸਨ ਨੇ ਦੱਸਿਆ ਕਿ ਕੋਰੋਨਾ ਟੀਕਾਕਰਨ ਮੁਹਿੰਮ ਤਿੱਬਤੀ ਪ੍ਰਾਇਮਰੀ ਸਿਹਤ ਕੇਂਦਰ (ਟੀ.ਪੀ.ਐੱਚ.ਸੀ.) ਵਲੋਂ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੀ ਸਰਕਾਰ ਦੇ ਸਮਰਥਨ ਨਾਲ ਮਾਰਚ 2021 ਤੋਂ ਸ਼ੁਰੂ ਕੀਤਾ ਗਿਆ ਸੀ।
11 ਜੂਨ ਤੱਕ ਟੀ.ਪੀ.ਐੱਚ.ਸੀ. ਨੇ 2597 ਤਿੱਬਤੀਆਂ ਅਤੇ 840 ਸਥਾਨਕ ਲੋਕਾਂ ਜੋ ਕਿ 18 ਸਾਲ ਤੋਂ ਵੱਧ ਉਮਰ ਦੇ ਸਨ, ਉਨ੍ਹਾਂ ਨੂੰ ਵੈਕਸੀਨ ਲਗਾ ਦਿੱਤੀ ਹੈ। ਉੱਥੇ ਹੀ 1283 ਤਿੱਬਤੀਆਂ ਅਤੇ 166 ਸਥਾਨਕ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲਗਾ ਦਿੱਤੀਆਂ ਗਈਆਂ ਹਨ। ਅਗਸਤ 2019 'ਚ ਕੇਂਦਰ ਸਰਕਾਰ ਨੇ ਜੰਮੂ ਅਤੇ ਕਸ਼ਮੀਰ ਦੇ ਸਾਬਕਾ ਸੂਬੇ ਨੂੰ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ- ਜੰਮੂ ਕਸ਼ਮੀਰ ਅਤੇ ਲੱਦਾਖ 'ਚ ਵੰਡਦੇ ਹੋਏ ਧਾਰਾ 370 ਦੇ ਪ੍ਰਬੰਧ ਨੂੰ ਖ਼ਤਮ ਕਰ ਦਿੱਤਾ ਸੀ।
ਹਰਿਆਣਾ ’ਚ 21 ਜੂਨ ਤੱਕ ਵਧਾਈ ਗਈ ਤਾਲਾਬੰਦੀ, ਜਾਣੋ ਨਵੇਂ ਦਿਸ਼ਾ-ਨਿਰਦੇਸ਼
NEXT STORY