ਵਾਰਾਣਸੀ- ਹਰ ਸਾਲ ਰੰਗਭਰੀ ਏਕਾਦਸ਼ੀ ’ਤੇ ਮਹੰਤ ਦੇ ਨਿਵਾਸ ਤੋਂ ਸ਼ੁਰੂ ਹੋਣ ਵਾਲੀ ਪਾਲਕੀ ਯਾਤਰਾ ਇਸ ਸਾਲ ਵੀ ਆਯੋਜਿਤ ਹੋਈ ਪਰ ਬਾਬਾ ਵਿਸ਼ਵਨਾਥ ਤੇ ਮਾਂ ਪਾਰਵਤੀ ਨੂੰ ਢੱਕ ਕੇ ਮੰਦਰ ਤੱਕ ਲਿਆਂਦਾ ਗਿਆ।
ਇੰਨਾ ਹੀ ਨਹੀਂ, ਪਾਲਕੀ ਯਾਤਰਾ ਬਾਅਦ ਦੁਪਹਿਰ 3 ਵਜੇ ਦੀ ਬਜਾਏ ਸਵੇਰੇ 8 ਵਜੇ ਸ਼ੁਰੂ ਹੋਈ। ਇਸ ਤਰ੍ਹਾਂ 350 ਸਾਲਾਂ ਤੋਂ ਵੱਧ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਬਦਲਣ ’ਤੇ ਯੂ. ਪੀ. ਦੇ ਸੂਬਾਈ ਪ੍ਰਧਾਨ ਅਤੇ ਵਾਰਾਣਸੀ ਦੇ ਹੀ ਵਾਸੀ ਅਜੇ ਰਾਏ ਨੇ ਇਸ ਨੂੰ ਕਾਸ਼ੀ ਦਾ ਅਪਮਾਨ ਕਿਹਾ ਹੈ।
ਉਨ੍ਹਾਂ ਕਿਹਾ ਕਿ ਬਾਬਾ ਵਿਸ਼ਵਨਾਥ ਤੇ ਮਾਂ ਪਾਰਵਤੀ ਦੀਆਂ ਮੂਰਤੀਆਂ ਨੂੰ ਢੱਕਣਾ ਤੇ ਉਨ੍ਹਾਂ ਨੂੰ ਦੂਰ ਲਿਜਾਣਾ ਕਾਸ਼ੀ ਦੀਆਂ ਭਾਵਨਾਵਾਂ ਦਾ ਅਪਮਾਨ ਹੈ। ਬਨਾਰਸ ਦੀ ਪੁਰਾਤਨ ਪਰੰਪਰਾ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਕਾਸ਼ੀ ’ਚ ਬਲਦੀਆਂ ਚਿਤਾਵਾਂ ਦੀ ਸਵਾਹ ਨਾਲ ਹੋਲੀ ਖੇਡਣ ਅਾਈ ਲੋਕਾਂ ਦੀ ਭੀੜ
14 ਮਾਰਚ ਦਿਨ ਸ਼ੁੱਕਰਵਾਰ ਨੂੰ ਦੇਸ਼ ’ਚ ਹੋਲੀ ਮਨਾਈ ਜਾਵੇਗੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਕਾਸ਼ੀ ’ਚ ਹੋਲੀ ਖੇਡੀ ਗਈ ਸੀ। ਇਹ ਹੋਲੀ ਕਾਸ਼ੀ ਦੀ ਮੁੱਖ ਸ਼ਮਸ਼ਾਨਘਾਟ ਮਣੀਕਰਨਿਕਾ ਵਿਖੇ ਬਲਦੀਆਂ ਚਿਤਾਵਾਂ ਦੀ ਸਵਾਹ ਨਾਲ ਖੇਡੀ ਗਈ ਸੀ।
ਇਸ ਹੋਲੀ ਨੂੰ ਖੇਡਣ ਤੇ ਵੇਖਣ ਲਈ ਨਾ ਸਿਰਫ਼ ਕਾਸ਼ੀ ਸਗੋਂ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂ ਇਕੱਠੇ ਹੋਏ। ਇਸ ਹੋਲੀ ਨੂੰ ਮਸਾਨੇ ਦੀ ਹੋਲੀ ਵੀ ਕਿਹਾ ਜਾਂਦਾ ਹੈ।
ਮਸ਼ਹੂਰ ਹਸਪਤਾਲ 'ਚ ਜਾਦੂ-ਟੂਣੇ ਦੀਆਂ ਮਿਲੀਆਂ ਸ਼ਿਕਾਇਤਾਂ, 1500 ਕਰੋੜ ਦੇ ਘਪਲੇ ਦਾ ਦੋਸ਼
NEXT STORY