ਨਵੀਂ ਦਿੱਲੀ—ਦਿੱਲੀ ਤੋਂ ਲਖਨਊ ਤੇਜਸ ਐਕਸਪ੍ਰੈਸ ਪਹਿਲੀ ਅਜਿਹੀ ਟ੍ਰੇਨ ਹੋਵੇਗੀ, ਜਿਸ ਦਾ ਪਰਿਚਾਲਨ ਪ੍ਰਾਈਵੇਟ ਆਪਰੇਟਰ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਰੇਲਵੇ ਪਰਿਚਾਲਨ ਲਈ ਆਪਣੀਆਂ 2 ਟ੍ਰੇਨਾਂ ਨਿੱਜੀ ਖੇਤਰਾਂ ਨੂੰ ਸੌਂਪਣ ਦੇ ਆਪਣੇ 100 ਦਿਨਾਂ ਦੇ ਏਜੰਡੇ 'ਤੇ ਅੱਗੇ ਵੱਧ ਰਿਹਾ ਹੈ। ਰੇਲਵੇ ਬੋਰਡ 500 ਕਿ. ਮੀ. ਦੀ ਰੇਂਜ ਦੇ ਅਜਿਹੇ ਦੂਜੇ ਮਾਰਗ 'ਤੇ ਵੀ ਵਿਚਾਰ ਕਰ ਰਿਹਾ ਹੈ।
ਦੱਸ ਦੇਈਏ ਕਿ ਦਿੱਲੀ-ਲਖਨਊ ਤੇਜਸ ਐਕਸਪ੍ਰੈੱਸ ਦਾ ਐਲਾਨ 2016 'ਚ ਕੀਤਾ ਗਿਆ ਸੀ ਪਰ ਹਾਲ ਹੀ 'ਚ ਜਾਰੀ ਨਵੀਂ ਸਮਾਂ-ਸਾਰਣੀ 'ਚ ਇਸ ਨੂੰ ਜਗ੍ਹਾਂ ਮਿਲੀ ਹੈ। ਲੰਬੀ ਉਡੀਕ ਤੋਂ ਟ੍ਰੇਨਾਂ 'ਚ ਸ਼ਾਮਲ ਇਹ ਟ੍ਰੇਨ ਫਿਲਹਾਲ ਉੱਤਰ ਪ੍ਰਦੇਸ਼ ਦੇ ਆਨੰਦ ਨਗਰ ਰੇਲਵੇ ਸਟੇਸ਼ਨ (ਮਹਾਰਾਜਗੰਜ ਜ਼ਿਲੇ ਦੇ ਫਰੇਂਦਾ 'ਚ ਇਹ ਸਟੇਸ਼ਨ ਪੈਂਦਾ ਹੈ) 'ਤੇ ਖੜੀ ਹੈ ਅਤੇ ਪਰਿਚਾਲਨ ਲਈ ਖੁੱਲ੍ਹੀ ਨਿਵਿਦਾ ਪ੍ਰਕਿਰਿਆ ਤੋਂ ਬਾਅਦ ਇਸ ਨੂੰ ਪ੍ਰਾਈਵੇਟ ਆਪਰੇਟਰਾਂ ਦੇ ਹਵਾਲੇ ਕੀਤਾ ਜਾਵੇਗਾ ਹਾਲਾਂਕਿ ਟ੍ਰੇਨਾਂ ਨੂੰ ਇੰਡੀਅਨ ਰੇਲਵੇ ਕੈਟਰਿੰਗ ਫੂਡ ਟੂਰਿਜ਼ਮ ਕਾਰਪੋਰੇਸ਼ਨ ਨੂੰ ਸੌਂਪਿਆ ਜਾਵੇਗਾ। ਉਹ ਲੀਜ ਫੀਸ ਸਮੇਤ ਇਸ ਦੇ ਲਈ ਵਿੱਤੀ ਕੰਪਨੀ ਆਈ. ਆਰ. ਐੱਫ. ਸੀ. ਨੂੰ ਭੁਗਤਾਨ ਕਰੇਗੀ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਇਹ 2 ਟ੍ਰੇਨਾਂ ਵਰਤੋਂ ਦੇ ਆਧਾਰ 'ਤੇ ਦਿੱਤੀਆਂ ਜਾਣਗੀਆਂ ਅਤੇ ਸਾਨੂੰ ਉਮੀਦ ਹੈ ਕਿ ਅਗਲੇ 100 ਦਿਨਾਂ 'ਚ ਅਸੀਂ ਘੱਟ ਤੋਂ ਘੱਟ ਇੱਕ ਨੂੰ ਚਲਾ ਸਕਾਂਗੇ। ਦੂਜੀ ਟ੍ਰੇਨ ਦਾ ਮਾਰਗ ਵੀ ਜਲਦ ਹੀ ਨਿਸ਼ਾਨਬੱਧ ਕੀਤਾ ਜਾਵੇਗਾ। ਦਿੱਲੀ-ਲਖਨਊ ਰੂਟ 'ਤੇ ਫਿਲਹਾਲ 53 ਟ੍ਰੇਨਾਂ ਹਨ।
SYL ਨਹਿਰ ਦੇ ਨਿਰਮਾਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਜਾਰੀ ਕੀਤਾ ਨਿਰਦੇਸ਼
NEXT STORY