ਮੁਰੈਨਾ (ਵਾਰਤਾ)- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਦੇ ਨੂਰਾਬਾਦ ਥਾਣਾ ਖੇਤਰ 'ਚ ਇਕ ਫੂਡ ਪ੍ਰੋਡਕਟ ਬਣਾਉਣ ਵਾਲੀ ਫੈਕਟਰੀ 'ਚ ਬੁੱਧਵਾਰ ਸਵੇਰੇ ਟੈਂਕ ਦੀ ਸਫ਼ਾਈ ਲਈ ਉਤਰੇ 5 ਮਜ਼ਦੂਰਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਤਿੰਨ ਸਕੇ ਭਰਾ ਹਨ। ਪੁਲਸ ਸੂਤਰਾਂ ਅਨੁਸਾਰ ਜ਼ਿਲ੍ਹੇ ਦੇ ਨੂਰਾਬਾਦ ਥਾਣਾ ਖੇਤਰ 'ਚ ਸਥਿਤ ਫੂਡ ਪ੍ਰੋਡਕਟ ਬਣਾਉਣ ਵਾਲੀ ਫੈਕਟਰੀ 'ਚ ਪਾਣੀ ਨਾਲ ਭਰੇ ਇਕ ਟੈਂਕ ਦੀ ਸਫ਼ਾਈ ਲਈ ਪਹਿਲੇ ਇਕ ਮਜ਼ਦੂਰ ਉਤਰਿਆ। ਉਸ ਦੀ ਹੱਲਚੱਲ ਨਹੀਂ ਮਿਲਣ ਤੋਂ ਬਾਅਦ ਇਕ-ਇਕ ਕਰ ਕੇ ਚਾਰ ਮਜ਼ਬੂਰ ਹੋਰ ਟੈਂਕ 'ਚ ਉਤਰ ਗਏ, ਜਿੱਥੇ ਦਮ ਘੁੱਟਣ ਨਾਲ ਸਾਰੇ 5 ਮਜ਼ਦੂਰਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਜੱਦੀ ਪਿੰਡ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, 7 ਜੀਆਂ ਦੀ ਮੌਤ
ਮ੍ਰਿਤਕਾਂ ਦੀ ਪਛਾਣ ਰਾਮ ਅਵਤਾਰ ਗੁੱਜਰ, ਰਾਮ ਨਰੇਸ਼ ਗੁੱਜਰ, ਵੀਰ ਸਿੰਘ ਗੁੱਜਰ ਤਿੰਨੋਂ ਸਕੇ ਭਰਾਵਾਂ ਤੋਂ ਇਲਾਵਾ 2 ਹੋਰ ਮਜ਼ਦੂਰ ਰਾਜੇਸ਼ ਗੁੱਜਰ ਅਤੇ ਗਿਰਰਜ ਗੁੱਜਰ ਵਲੋਂ ਹੋਈ ਹੈ। ਘਟਨਾ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ। ਜ਼ਿਲ੍ਹਾ ਕਲੈਕਟਰ ਅੰਕਿਤ ਅਸਥਾਨਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਫੈਕਟਰੀ ਸੀਲ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ਪ੍ਰਬੰਧਨ ਵਲੋਂ ਮ੍ਰਿਤਕਾਂ ਦੇ ਪਰਿਵਾਰ ਨੂੰ ਇਕ-ਇਕ ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ-ਇਕ ਮੈਂਬਰ ਨੂੰ ਨੌਕਰੀ ਦੇਣ ਦੀ ਗੱਲ ਕਹੀ ਹੈ। ਘਟਨਾ ਤੋਂ ਬਾਅਦ ਮੌਕੇ 'ਤੇ ਸਥਿਤੀ ਤਣਾਅਪੂਰਨ ਹੋ ਗਈ ਸੀ ਪਰ ਬਾਅਦ 'ਚ ਸਥਿਤੀ ਨੂੰ ਪੁਲਸ ਨੇ ਕੰਟਰੋਲ 'ਚ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਰ. ਪੀ. ਸਿੰਘ ਨੇ ‘ਯਾਰੀਆਂ 2’ ਫ਼ਿਲਮ ’ਚ ਸਿੱਖ ਵਿਰੋਧੀ ਦ੍ਰਿਸ਼ ਨੂੰ ਲੈ ਕੇ ਅਨੁਰਾਗ ਠਾਕੁਰ ਨੂੰ ਕੀਤੀ ਸ਼ਿਕਾਇਤ
NEXT STORY