ਸ਼ਿਮਲਾ-ਹਿਮਾਚਲ ਦੇ ਸਾਬਕਾ ਸੀ. ਐੱਮ. ਅਤੇ ਕਾਂਗਰਸ ਪਾਰਟੀ ਦੇ ਦਿੱਗਜ਼ ਨੇਤਾ ਵੀਰਭੱਦਰ ਸਿੰਘ ਨੇ ਮੰਡੀ ਸੀਟ ਤੋਂ ਕਾਂਗਰਸੀ ਉਮੀਦਵਾਰ ਆਸ਼ਰੇ ਸ਼ਰਮਾ ਲਈ ਚੋਣ ਪ੍ਰਚਾਰ ਕਰਨ ਦਾ ਹਾਮੀ ਭਰੀ ਹੈ। ਮੰਡੀ ਸੰਸਦੀ ਖੇਤਰ ਲਈ ਕਾਂਗਰਸ ਕਮੇਟੀ ਦੁਆਰਾ ਨਿਯੁਕਤ ਕੀਤੇ ਗਏ ਸੁਪਰਵਾਇਜ਼ਰ ਰਾਜੀਵ ਗੰਭੀਰ ਨੇ ਦਿੱਲੀ 'ਚ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਉਨ੍ਹਾਂ ਦਾ ਬੇਟਾ ਵਿਧਾਇਕ ਵਿਕ੍ਰਮਾਦਿੱਤਿਆ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮੁਲਾਕਾਤ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸਾਬਕਾ ਸੀ. ਐੱਮ. ਅਤੇ ਉਨ੍ਹਾਂ ਦਾ ਬੇਟਾ ਮੰਡੀ 'ਚ ਪਾਰਟੀ ਉਮੀਦਵਾਰ ਲਈ ਪ੍ਰਚਾਰ ਕਰਨ ਲਈ ਇੱਥੇ ਆਉਣਗੇ।
ਮੰਡੀ ਸੰਸਦੀ ਖੇਤਰ ਦੇ ਮੁੱਖ ਮੀਡੀਆ ਮੁਖੀ ਅਤੇ ਸੂਬੇ ਕਾਂਗਰਸ ਕਮੇਟੀ ਦੇ ਸਕੱਤਰ ਵੀਰੇਂਦਰ ਸੂਦ ਨੇ ਦੱਸਿਆ ਹੈ ਕਿ ਮੁੱਖਮੰਤਰੀ ਵੀਰਭੱਦਰ ਸਿੰਘ ਅਤੇ ਵਿਕ੍ਰਮਾਦਿੱਤਿਆ ਸਿੰਘ ਨੇ ਜਲਦੀ ਹੀ ਮੰਡੀ ਸੰਸਦੀ ਖੇਤਰ ਦਾ ਦੌਰਾ ਕਰ ਕਾਂਗਰਸ ਉਮੀਦਵਾਰ ਅਸ਼ਰੇ ਸ਼ਰਮਾ ਲਈ ਪ੍ਰਚਾਰ ਸ਼ੁਰੂ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਪ੍ਰਚਾਰ 'ਚ ਉਤਰਨਾ ਕਾਂਗਰਸ ਵਰਕਰਾਂ 'ਚ ਨਵਾਂ ਜੋਸ਼ ਭਰੇਗਾ।
ਦੱਸ ਦੇਈਏ ਕਿ ਵੀਰਭੱਦਰ ਸਿੰਘ ਮੰਡੀ ਸੀਟ ਤੋਂ ਕਈ ਵਾਰ ਸੰਸਦ ਮੈਂਬਰ ਅਤੇ ਕੇਂਦਰ 'ਚ ਮੰਤਰੀ ਰਹਿ ਚੁੱਕੇ ਹਨ। ਵੀਰਭੱਦਰ ਸਿੰਘ ਕਾਂਗਰਸ ਕਮੇਟੀ ਦਾ ਸੂਬੇ 'ਚ ਸਭ ਤੋਂ ਉੱਚਾ ਚਿਹਰਾ ਹੈ। ਵੀਰਭੱਦਰ ਸਿੰਘ ਦੇ ਚੋਣ ਪ੍ਰਚਾਰ 'ਚ ਆਉਣ ਨਾਲ ਕਾਫੀ ਸਮੀਕਰਣ ਬਦਲੇਗਾ ਅਤੇ ਪਾਰਟੀ ਨੂੰ ਇਸ ਦਾ ਕਾਫੀ ਲਾਭ ਮਿਲ ਸਕਦਾ ਹੈ। ਦੂਜੇ ਪਾਸੇ ਵੀਰਭੱਦਰ ਸਿੰਘ ਦਾ ਚੋਣਾਂ 'ਚ ਪ੍ਰਚਾਰ ਕਰਨ ਨਾਲ ਭਾਜਪਾ ਦੀਆਂ ਮੁਸ਼ਕਿਲਾਂ ਵੱਧਣਗੀਆਂ।
ਵੱਖਵਾਦੀ ਨੇਤਾ ਮੀਰਵਾਇਜ਼ ਦੂਜੇ ਦਿਨ ਵੀ NIA ਦੇ ਸਾਹਮਣੇ ਪੇਸ਼
NEXT STORY