ਨਵੀਂ ਦਿੱਲੀ (ਭਾਸ਼ਾ)— ਕਾਂਗਰਸੀ ਆਗੂ ਅਤੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਡਾ. ਅਸ਼ੋਕ ਕੁਮਾਰ ਵਾਲੀਆ ਦਾ ਬੁੱਧਵਾਰ ਦੇਰ ਰਾਤ ਦੇਹਾਂਤ ਹੋ ਗਿਆ। ਵਾਲੀਆ ਕੋਰੋਨਾ ਵਾਇਰਸ ਤੋਂ ਪੀੜਤ ਸਨ। ਉਹ 72 ਸਾਲ ਦੇ ਸਨ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਚੌਧਰੀ ਅਨਿਲ ਕੁਮਾਰ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਵਿਕਾਸ ’ਚ ਆਪਣਾ ਯੋਗਦਾਨ ਦੇਣ ਵਾਲੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਅਸ਼ੋਕ ਕੁਮਾਰ (ਏ. ਕੇ.) ਵਾਲੀਆ ਜੀ ਦੇ ਕੋਰੋਨਾ ਨਾਲ ਦੇਰ ਰਾਤ ਅਪੋਲੋ ਹਸਪਤਾਲ ’ਚ ਦੇਹਾਂਤ ਦੀ ਖ਼ਬਰ ਤੋਂ ਦੁਖੀ ਹਾਂ। ਪਰਮਾਤਮਾ ਮਰਹੂਮ ਆਗੂ ਦੀ ਆਤਮਾ ਨੂੰ ਸ਼ਾਂਤੀ ਦੇਵੇੇ। ਉਨਾਂ ਨੇ ਇਸ ਦੇ ਨਾਲ ਹੀ ਕਿਹਾ ਕਿ ਦਿੱਲੀ ਕਾਂਗਰਸ ਲਈ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਇਹ ਵੀ ਪੜ੍ਹੋ– ਕੋਰੋਨਾ ਆਫ਼ਤ: ‘ਆਕਸੀਜਨ ਐਕਸਪ੍ਰੈੱਸ’ ਟਰੇਨ ਚਲਾਏਗਾ ਰੇਲਵੇ, ਗ੍ਰੀਨ ਕੋਰੀਡੋਰ ਰਾਹੀਂ ਹੋਵੇਗੀ ਸਪਲਾਈ
ਜ਼ਿਕਰਯੋਗ ਹੈ ਕਿ ਵਾਲੀਆ ਨੇ ਦਿੱਲੀ ਵਿਚ ਸ਼ੀਲਾ ਦੀਕਸ਼ਤ ਦੀ ਅਗਵਾਈ ਵਾਲੀ ਸਰਕਾਰ ’ਚ ਬਤੌਰ ਮੰਤਰੀ ਕਈ ਅਹਿਮ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲੀ ਸੀ। ਡਾ. ਅਸ਼ੋਕ ਵਾਲੀਆ ਦਾ ਜਨਮ ਦਿੱਲੀ ’ਚ 8 ਦਸੰਬਰ 1948 ਨੂੰ ਹੋਇਆ ਸੀ। ਉਨ੍ਹਾਂ ਨੇ 1972 ’ਚ ਇੰਦੌਰ ਦੇ ਐੱਮ. ਜੀ. ਐੱਮ. ਮੈਡੀਕਲ ਕਾਲਜ ਤੋਂ ਐੱਮ. ਬੀ. ਬੀ. ਐੱਸ. ਦੀ ਡਿਗਰੀ ਹਾਸਲ ਕੀਤੀ ਅਤੇ ਪੇਸ਼ੇ ਤੋਂ ਫਿਜੀਸ਼ੀਅਨ ਸਨ। ਉਹ ਦਿੱਲੀ ਦੀ ਪਹਿਲੀ, ਦੂਜੀ, ਤੀਜੀ ਅਤੇ ਚੌਥੀ ਵਿਧਾਨ ਸਭਾ ਦੇ ਮੈਂਬਰ ਰਹੇ। ਵਾਲੀ ਆਪਣੇ ਚੌਥੇ ਕਾਰਜਕਾਲ ਵਿਚ ਲਕਸ਼ਮੀ ਨਗਰ ਤੋਂ ਵਿਧਾਇਕ ਰਹੇ। ਪਹਿਲੀ ਤੋਂ ਲੈ ਕੇ ਤੀਜੇ ਕਾਰਜਕਾਲ ਤੱਕ ਉਹ ਗੀਤਾ ਕਾਲੋਨੀ ਤੋਂ ਵਿਧਾਇਕ ਰਹੇ।
ਇਹ ਵੀ ਪੜ੍ਹੋ : ਮਹਾਰਾਸ਼ਟਰ ’ਚ ਕੋਰੋਨਾ ਦੇ ਟੁੱਟੇ ਸਾਰੇ ਰਿਕਾਰਡ, ਹਰ 3 ਮਿੰਟ ’ਚ ਜਾਨ ਗੁਆ ਰਿਹਾ ਕੋਰੋਨਾ ਦਾ ਇਕ ਮਰੀਜ਼
ਇਹ ਵੀ ਪੜ੍ਹੋ– ਅੱਖਾਂ ਸਾਹਮਣੇ ਆਪਣਿਆਂ ਨੂੰ ਮਰਦੇ ਵੇਖਦੇ ਰਹੇ ਪਰਿਵਾਰ, ਆਕਸੀਜਨ ਦੀ ਕਿੱਲਤ ਨਾਲ 12 ਮਰੀਜ਼ਾਂ ਦੀ ਮੌਤ
ਜੀਂਦ : ਸਿਵਲ ਹਸਪਤਾਲ 'ਚੋਂ ਚੋਰੀ ਹੋਈਆਂ ਕੋਵਿਡ ਵੈਕਸੀਨ ਦੀਆਂ 1700 ਤੋਂ ਜ਼ਿਆਦਾ ਖੁਰਾਕਾਂ
NEXT STORY