ਨੈਸ਼ਨਲ ਡੈਸਕ- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੱਜ ਜਨਮ ਦਿਨ ਹੈ। ਉਹ ਅੱਜ 90 ਸਾਲ ਦੇ ਹੋ ਗਏ ਹਨ। ਮਨਮੋਹਨ ਦਾ ਜਨਮ 26 ਸਤੰਬਰ 1932 ਨੂੰ ਅਣਵੰਡੇ ਭਾਰਤ ਦੇ ਪੰਜਾਬ ਸੂਬੇ 'ਚ ਇਕ ਸਿੱਖ ਪਰਿਵਾਰ ’ਚ ਹੋਇਆ ਸੀ। ਮਨਮੋਹਨ ਸਿੰਘ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਰਹੇ। ਮਨਮੋਹਨ ਸਿੰਘ ਦਾ ਵਿਆਹ 1958 ’ਚ ਗੁਰਸ਼ਰਨ ਕੌਰ ਨਾਲ ਹੋਇਆ, ਉਨ੍ਹਾਂ ਦੀਆਂ 3 ਧੀਆਂ ਹਨ।ਉਨ੍ਹਾਂ ਨੇ 1991 ’ਚ ਸਿਆਸਤ ’ਚ ਕਦਮ ਰੱਖਿਆ। ਮਨਮੋਹਨ ਸਿੰਘ ਨੇ 2004 ਤੋਂ 2014 ਤੱਕ ਉਨ੍ਹਾਂ ਪ੍ਰਧਾਨ ਮੰਤਰੀ ਦੇ ਰੂਪ ’ਚ ਆਪਣੀਆਂ ਸੇਵਾਵਾਂ ਦਿੱਤੀਆਂ। 10 ਸਾਲ ਦੇ ਕਾਰਜਕਾਲ ਦੌਰਾਨ ਮਨਮੋਹਨ ਸਿੰਘ ਦੀ ਸਾਦਗੀ ਉਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਵੀ ਰਹੀ।
ਇਹ ਵੀ ਪੜ੍ਹੋ- PM ਮੋਦੀ ਨੇ ਮਨਮੋਹਨ ਸਿੰਘ ਨੂੰ ਟਵੀਟ ਕਰ ਦਿੱਤੀ ਜਨਮ ਦਿਨ ਦੀ ਵਧਾਈ

ਮਨਮੋਹਨ ਸਿੰਘ ਦੀ ਜ਼ਿੰਦਗੀ ’ਤੇ ਇਕ ਝਾਤ-
ਮਨਮੋਹਨ ਸਿੰਘ ਬਚਪਨ ਤੋਂ ਹੀ ਪੜ੍ਹਾਈ 'ਚ ਬਹੁਤ ਹੁਸ਼ਿਆਰ ਸਨ ਅਤੇ ਆਪਣੀ ਜਮਾਤ 'ਚ ਟਾਪਰ ਰਹੇ। ਮਨਮੋਹਨ ਸਿੰਘ ਜਦੋਂ ਛੋਟੇ ਸਨ ਤਾਂ ਉਨ੍ਹਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਸੀ। ਆਜ਼ਾਦੀ ਤੋਂ ਬਾਅਦ ਉਹ ਭਾਰਤ ਆ ਗਏ। ਸ਼ੁਰੂਆਤ ਵਿਚ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਰਹਿ ਕੇ ਅੰਮ੍ਰਿਤਸਰ ਦੇ ਹਿੰਦੂ ਕਾਲਜ 'ਚ ਆਪਣੀ ਪੜ੍ਹਾਈ ਪੂਰੀ ਕੀਤੀ। ਅੱਗੇ ਚੱਲ ਕੇ ਮਨਮੋਹਨ ਸਿੰਘ ਨੇ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਤੋਂ ਅਰਥਸ਼ਾਸਤ 'ਚ ਗਰੈਜੂਏਸ਼ਨ ਪੂਰੀ ਕੀਤੀ।
ਇਹ ਵੀ ਪੜ੍ਹੋ- ‘ਮਨ ਕੀ ਬਾਤ’ ’ਚ PM ਮੋਦੀ ਦਾ ਐਲਾਨ- ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ ਚੰਡੀਗੜ੍ਹ ਏਅਰਪੋਰਟ ਦਾ ਨਾਂ

ਮਨਮੋਹਨ ਸਿੰਘ ਜੀ ਨੇ ਪੀ. ਐੱਚ. ਡੀ. ਲਈ ਕੈਂਬ੍ਰਿਜ ਯੂਨੀਵਰਸਿਟੀ ਦਾ ਰੁਖ਼ ਕੀਤਾ ਅਤੇ ਅੱਗੇ ਚੱਲ ਕੇ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ। ਖਾਸ ਗੱਲ ਇਹ ਹੈ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਮਨਮੋਹਨ ਸਿੰਘ ਸਰਕਾਰੀ ਨੌਕਰੀ ਕਰਦੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਕਈ ਸ਼ਲਾਘਾਯੋਗ ਕੰਮ ਕੀਤੇ, ਜਿਸ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮਨਮੋਹਨ ਸਿੰਘ ਪੰਜਾਬ ਯੂਨੀਵਰਸਿਟੀ ਅਤੇ ਦਿੱਲੀ ਸਕੂਲ ਆਫ ਇਕਨਾਮਿਕਸ 'ਚ ਪ੍ਰੋਫੈਸਰ ਵੀ ਰਹੇ।
ਇਹ ਵੀ ਪੜ੍ਹੋ- PFI ਨੂੰ ਲੈ ਕੇ ਵੱਡਾ ਖ਼ੁਲਾਸਾ; ਭਾਰਤ ਨੂੰ 2047 ਤੱਕ ਇਸਲਾਮਿਕ ਸਟੇਟ ਬਣਾਉਣਾ ਸੀ ਮਕਸਦ
ਮਨਮੋਹਨ ਸਿੰਘ ਨੂੰ ਭਾਰਤੀ ਅਰਥਚਾਰੇ ਦੇ ਮੌਜੂਦਾ ਸਰੂਪ ਦਾ ਨੀਤੀਘਾੜਾ ਕਿਹਾ ਜਾਂਦੈ-
ਮਨਮੋਹਨ ਸਿੰਘ ਕੌਮਾਂਤਰੀ ਪ੍ਰਸਿੱਧੀ ਹਾਸਲ ਅਰਥ ਸ਼ਾਸਤਰੀ, ਈਮਾਨਦਾਰ ਦਿੱਖ ਵਾਲੇ ਆਗੂ ਵਜੋਂ ਵੀ ਜਾਣੇ ਜਾਂਦੇ ਹਨ। ਉਨ੍ਹਾਂ ਭਾਰਤੀ ਅਰਥਚਾਰੇ ਦੇ ਮੌਜੂਦਾ ਸਰੂਪ ਦਾ ਨੀਤੀਘਾੜਾ ਕਿਹਾ ਜਾਂਦਾ ਹੈ। ਪਹਿਲਾਂ ਆਰਥਿਕ ਮਾਹਰ ਵਜੋਂ, ਫਿਰ ਕੇਂਦਰੀ ਵਿੱਤ ਮੰਤਰੀ ਅਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਕਰੀਬ ਤਿੰਨ ਦਹਾਕੇ ਤੋਂ ਵੱਧ ਸਮੇਂ ਤੱਕ ਭਾਰਤ ਦੀ ਆਰਥਿਕਤਾ ਉੱਤੇ ਪ੍ਰਭਾਵ ਪਾਇਆ। ਉਹ ਬੋਲਦੇ ਘੱਟ ਸਨ, ਇਸੇ ਲਈ ਉਨ੍ਹਾਂ ਬਾਰੇ ਕਈ ਤਰ੍ਹਾਂ ਦੀਆਂ ਮੀਡੀਆ ਤੇ ਸਿਆਸੀ ਹਲਕਿਆਂ ਵਿਚ ਧਾਰਨਾਵਾਂ ਵੀ ਬਣੀਆਂ ਹੋਈਆਂ ਹਨ।

ਭਾਰਤ ਦੇ ਅਰਥਚਾਰੇ ਦਾ ਮੁਹਾਂਦਰਾ ਬਦਲਣ ਵਾਲੇ
ਮਨਮੋਹਨ ਸਿੰਘ ਦੇਸ਼ ਦੇ ਵਿੱਤ ਮੰਤਰੀ ਵੀ ਰਹੇ। ਦੇਸ਼ 'ਚ ਆਰਥਿਕ ਕ੍ਰਾਂਤੀ ਅਤੇ ਗਲੋਬਲਾਈਜੇਸ਼ਨ ਦੀ ਸ਼ੁਰੂਆਤ ਉਨ੍ਹਾਂ ਨੇ ਹੀ ਕੀਤੀ ਸੀ।
24 ਜੁਲਾਈ 1991 ਨੂੰ ਆਪਣੇ ਪਹਿਲੇ ਬਜਟ ਵਿਚ ਮਨਮੋਹਨ ਸਿੰਘ ਨੇ ਭਾਰਤੀ ਅਰਥਚਾਰੇ ਦੇ ਉਦਾਰੀਕਰਨ ਦੀ ਨੀਂਹ ਰੱਖੀ।
ਸੁਤੰਤਰ ਭਾਰਤ ਦੇ ਆਰਥਿਕ ਇਤਿਹਾਸ 'ਚ ਮੋੜ ਉਦੋਂ ਆਇਆ, ਜਦੋਂ ਮਨਮੋਹਨ ਸਿੰਘ ਨੇ ਸਾਲ 1991 ਤੋਂ 1996 ਤੱਕ ਦੀ ਮਿਆਦ 'ਚ ਭਾਰਤ ਦੇ ਵਿੱਤ ਮੰਤਰੀ ਦੇ ਰੂਪ 'ਚ ਕੰਮ ਕੀਤਾ।
ਆਰਥਿਕ ਸੁਧਾਰਾਂ ਦੀ ਇਕ ਵਿਆਪਕ ਨੀਤੀ ਨਾਲ ਪਛਾਣ ਕਰਵਾਉਣ 'ਚ ਉਨ੍ਹਾਂ ਦੀ ਭੂਮਿਕਾ ਹੁਣ ਵਿਸ਼ਵਵਿਆਪੀ ਰੂਪ ਨਾਲ ਜਾਣੀ ਜਾਂਦੀ ਹੈ।
ਮਨਮੋਹਨ ਸਿੰਘ ਨੂੰ ਉਨ੍ਹਾਂ ਦੇ ਜਨਤਕ ਜੀਵਨ 'ਚ ਪ੍ਰਦਾਨ ਕੀਤੇ ਗਏ ਕਈ ਪੁਰਸਕਾਰਾਂ ਅਤੇ ਸਨਮਾਨਾਂ 'ਚ ਭਾਰਤ ਦਾ ਦੂਜਾ ਸਰਵਉੱਚ ਨਾਗਰਿਕ ਸਨਮਾਨ, ਪਦਮ ਵਿਭੂਸ਼ਣ ਵੀ ਸ਼ਾਮਲ ਹੈ।
ਆਪਣੇ ਸਿਆਸੀ ਜੀਵਨ 'ਚ ਮਨਮੋਹਨ ਸਿੰਘ ਸਾਲ 1991 ਤੋਂ ਭਾਰਤ ਦੇ ਸੰਸਦ ਦੇ ਉੱਪਰੀ ਸਦਨ (ਰਾਜ ਸਭਾ) ਦੇ ਮੈਂਬਰ ਰਹੇ ਹਨ, ਜਿੱਥੇ ਉਹ ਸਾਲ 1998 ਅਤੇ 2004 ਦੌਰਾਨ ਵਿਰੋਧੀ ਧਿਰ ਦੇ ਨੇਤਾ ਰਹੇ।
ਇਹ ਵੀ ਪੜ੍ਹੋ- PFI ਨੇ ਰਚੀ ਸੀ PM ਮੋਦੀ ’ਤੇ ਹਮਲੇ ਦੀ ਸਾਜਿਸ਼, ਨਾਪਾਕ ਮਨਸੂਬਿਆਂ ’ਤੇ ED ਦਾ ਸਨਸਨੀਖੇਜ਼ ਖ਼ੁਲਾਸਾ

ਜੰਮੂ ਕਸ਼ਮੀਰ ਪੁਲਸ ਨੇ ਅੱਤਵਾਦੀਆਂ ਨੂੰ ਸ਼ਰਨ ਦੇਣ ਦੇ ਮਾਮਲੇ 'ਚ ਰਿਹਾਇਸ਼ੀ ਮਕਾਨ ਕੀਤਾ ਕੁਰਕ
NEXT STORY