ਅਮਰੋਹਾ (ਵਾਰਤਾ)- ਉੱਤਰ ਪ੍ਰਦੇਸ਼ 'ਚ ਅਮਰੋਹਾ ਦੇ ਗਜਰੌਲਾ ਖੇਤਰ 'ਚ ਸ਼ੁੱਕਰਵਾਰ ਸਵੇਰੇ ਚਾਰ ਬੱਚਿਆਂ ਦੀ ਖੇਡਦੇ ਸਮੇਂ ਪਾਣੀ ਨਾਲ ਭਰੇ ਟੋਏ 'ਚ ਡਿੱਗਣ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਖੇਤਰ ਦੇ ਪਿੰਡ ਨੌਨੇਰ ਸਥਿਤ ਸਾਬਕਾ ਪ੍ਰਧਾਨਪਤੀ ਰਜਬ ਅਲੀ ਦੇ ਭੱਠੇ 'ਤੇ ਬਿਹਾਰ ਦੇ ਮਜ਼ਦੂਰ ਕੰਮ ਕਰਦੇ ਹਨ ਅਤੇ ਭੱਠੇ ਦੇ ਕੋਲ ਹੀ ਝੁੱਗੀ 'ਚ ਰਹਿੰਦੇ ਹਨ। ਸਵੇਰੇ ਸਮੇਂ ਰਾਮ ਦੇ ਪੁੱਤਰ ਸੌਰਭ (8), ਅਜੇ ਦਾ ਪੁੱਤਰ ਅਜੀਤ (7), ਨਾਰਾਇਣ ਦੀ ਧੀ ਸੋਨਾਲੀ (7) ਅਤੇ ਝਗੜ ਦੀ ਧੀ ਨੇਹਾ (7) ਝੁੱਗੀ ਝੌਂਪੜੀਆਂ ਨੇੜੇ ਪਾਣੀ ਨਾਲ ਭਰੇ ਇਕ ਟੋਏ ਕੋਲ ਖੇਡਦੇ ਹੋਏ ਡਿੱਗ ਗਏ।
ਇਹ ਵੀ ਪੜ੍ਹੋ : ਵਾਤਾਵਰਣ ਪ੍ਰਦੂਸ਼ਣ ਨੂੰ ਲੈ ਕੇ NGT ਦੀ ਸਖ਼ਤ ਕਾਰਵਾਈ, ਇਸ ਸੂਬੇ ਨੂੰ ਲੱਗਾ 4 ਹਜ਼ਾਰ ਕਰੋੜ ਦਾ ਜੁਰਮਾਨਾ
ਇਸ ਵਿਚ ਧੀ ਨੇਹਾ ਦੀ ਭਾਲ 'ਚ ਮਜ਼ਦੂਰ ਧਗੜ ਜਿਵੇਂ ਹੀ ਟੋਏ ਵੱਲ ਗਿਆ ਤਾਂ ਪਾਣੀ 'ਚੋਂ ਬੁਲਬੁਲੇ ਉੱਠਦੇ ਦਿਖਾਈ ਦੇਣ 'ਤੇ ਉਸ ਨੇ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਹੋਰ ਮਜ਼ਦੂਰ ਵੀ ਕੰਮ ਛੱਡ ਕੇ ਹਾਦਸੇ ਵਾਲੀ ਜਗ੍ਹਾ ਪਹੁੰਚ ਗਏ। ਇਕ-ਇਕ ਕਰ ਕੇ ਚਾਰੇ ਬੱਚੇ ਬਾਹਰ ਕੱਢੇ ਗਏ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਕਤ ਚਾਰੇ ਬੱਚਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
300 ਦੀ ਰਫ਼ਤਾਰ 'ਤੇ ਬਾਈਕ ਚਲਾ ਰਿਹਾ ਸੀ ਮਸ਼ਹੂਰ ਯੂਟਿਊਬਰ, ਵਾਪਰ ਗਿਆ ਭਾਣਾ
NEXT STORY