ਆਗਰਾ (ਵਾਰਤਾ)- ਉੱਤਰ ਪ੍ਰਦੇਸ਼ ਦੇ ਫਤਿਹਪੁਰ ਸੀਕਰੀ ਥਾਣੇ ਅਧੀਨ ਪੈਂਦੇ ਕੌਰਈ ਟੋਲ ਪਲਾਜ਼ਾ ਨੇੜੇ ਜੈਪੁਰ ਹਾਈਵੇਅ 'ਤੇ ਸ਼ਨੀਵਾਰ ਸਵੇਰੇ ਇਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ 'ਚ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਪੀੜਤ ਰਾਜਸਥਾਨ ਦੇ ਰਾਜਸਮੰਦ ਤੋਂ ਪਟਨਾ 'ਚ ਇਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਦੇ ਪਿੰਡ ਸਾਰੌਢ ਦੇ ਰਹਿਣ ਵਾਲੇ ਨੈਨਾਰਾਮ ਦਾ ਵਿਆਹ ਬਿਹਾਰ ਦੇ ਪਟਨਾ 'ਚ ਸੀ। ਨੈਨਾਰਾਮ ਦੇ ਪਰਿਵਾਰਕ ਮੈਂਬਰ ਵਿਆਹ 'ਚ ਸ਼ਾਮਲ ਹੋਣ ਲਈ ਕਾਰ ਰਾਹੀਂ ਬਿਹਾਰ ਜਾ ਰਹੇ ਸਨ। ਗੱਡੀ 'ਚ ਪਰਿਵਾਰ ਦੇ 11 ਮੈਂਬਰ ਅਤੇ 2 ਡਰਾਈਵਰ ਸਵਾਰ ਸਨ। ਅੱਜ ਸਵੇਰੇ ਕਰੀਬ 6 ਵਜੇ ਗੱਡੀ ਜਿਵੇਂ ਹੀ ਆਗਰਾ ਦੇ ਫਤਿਹਪੁਰ ਸੀਕਰੀ ਸਥਿਤ ਕੌਰਾਈ ਟੋਲ ਪਲਾਜ਼ਾ ਨੇੜੇ ਪਹੁੰਚੀ। ਉਦੋਂ ਹਾਈਵੇਅ 'ਤੇ ਅਚਾਨਕ ਓਵਰਟੇਕ ਕਰਨ ਦੀ ਕੋਸ਼ਿਸ਼ 'ਚ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਬੇਕਾਬੂ ਹੋ ਕੇ ਦੂਜੇ ਟਰੱਕ ਨਾਲ ਜਾ ਟਕਰਾਈ। ਹਾਦਸਾ ਬਹੁਤ ਭਿਆਨਕ ਸੀ। ਜ਼ਖ਼ਮੀ ਕਾਰ 'ਚ ਬੁਰੀ ਤਰ੍ਹਾਂ ਫਸ ਸਨ।
ਇਹ ਵੀ ਪੜ੍ਹੋ : ਚੱਲਦੀ ਬੱਸ 'ਚ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, 6 ਲੋਕਾਂ ਨੂੰ ਕੁਚਲਿਆ
ਸੂਚਨਾ 'ਤੇ ਕੌਰਈ ਟੋਲ ਪਲਾਜ਼ਾ ਦੇ ਮੈਨੇਜਰ, ਸਟਾਫ਼ ਅਤੇ ਪਿੰਡ ਵਾਲੇ ਪਹੁੰਚ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਥੋੜ੍ਹੀ ਦੇਰ 'ਚ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਬਹੁਤ ਮੁਸ਼ਕਲ ਨਾਲ ਗੱਡੀ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਜ਼ਖ਼ਮੀਆਂ ਨੂੰ ਪੁਲਸ ਨੇ ਐੱਸ.ਐੱਨ. ਮੈਡੀਕਲ ਕਾਲਜ ਭੇਜਿਆ। ਹਾਦਸੇ 'ਚ ਲਾੜੇ ਦੇ ਪਰਿਵਾਰ ਵਾਲੇ ਪੈਮਾਰਾਮ, ਹੇਮ ਰਾਮ, ਤਾਰਾ ਦੇਵੀ ਅਤੇ ਡਰਾਈਵਰ ਪ੍ਰਵੀਨ ਨੇ ਮੌਕੇ 'ਤੇ ਦਮ ਤੋੜ ਦਿੱਤਾ। ਲਾੜਾ ਨੈਨਾਰਾਮ ਦੀ ਹਾਲਤ ਗੰਭੀਰ ਹੈ। ਇਸ ਦੇ ਨਾਲ ਹੀ ਕਮਲੇਸ਼, ਲੋਕੇਸ਼, ਜਗਦੀਸ਼, ਨਰੇਂਦਰ, ਲਕਸ਼ਮਣ ਅਤੇ ਪ੍ਰਕਾਸ਼ ਦਾ ਇਲਾਜ ਚੱਲ ਰਿਹਾ ਹੈ। ਲਾੜੇ ਦੇ ਜੀਜਾ ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਉਹ ਲੋਕ ਸ਼ੁੱਕਰਵਾਰ ਰਾਤ ਘਰੋਂ ਨਿਕਲੇ ਸਨ ਅਤੇ ਸ਼ਨੀਵਾਰ ਨੂੰ ਪਟਨਾ ਪਹੁੰਚਣਾ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਨਿਊਜ਼ੀਲੈਂਡ 'ਚ ਭਾਰਤ ਦੀ ਰਾਜਦੂਤ ਨੀਤਾ ਭੂਸ਼ਣ ਨੂੰ ਕੁੱਕ ਆਈਲੈਂਡਜ਼ ਦਾ ਮਿਲਿਆ ਵਾਧੂ ਚਾਰਜ
NEXT STORY