ਭੁਵਨੇਸ਼ਵਰ- ਉੱਤਰਾਖੰਡ ਵਿਚ ਸਿਲਕਿਆਰਾ ਸੁਰੰਗ 'ਚ ਫਸੇ ਓਡੀਸ਼ਾ ਦੇ 5 ਮਜ਼ਦੂਰਾਂ 'ਚੋਂ 4 ਮਜ਼ਦੂਰ ਸ਼ੁੱਕਰਵਾਰ ਨੂੰ ਪ੍ਰਦੇਸ਼ ਦੀ ਰਾਜਧਾਨੀ ਭੁਵਨੇਸ਼ਵਰ ਪਰਤ ਆਏ, ਜਿਨ੍ਹਾਂ ਦਾ ਸੂਬਾ ਸਰਕਾਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਚਾਰੋਂ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਸੂਬੇ ਦੇ ਮਜ਼ਦੂਰ ਮੰਤਰੀ ਸਾਰਦਾ ਪ੍ਰਸਾਦ ਨਾਇਕ ਅਤੇ ਲੇਬਰ ਵਿਭਾਗ ਦੇ ਅਧਿਕਾਰੀਆਂ ਨਾਲ ਦੁਪਹਿਰ ਕਰੀਬ 1 ਵਜੇ ਇੱਥੇ ਬੀਜੂ ਪਟਨਾਇਕ ਕੌਮਾਂਤਰੀ ਹਵਾਈ ਅੱਡੇ 'ਤੇ ਉਤਰੇ। ਅਧਿਕਾਰੀਆਂ ਨੇ ਕਿਹਾ ਕਿ ਇਕ ਮਜ਼ਦੂਰ ਉੱਤਰਾਖੰਡ ਵਿਚ ਆਪਣੇ ਰਿਸ਼ਤੇਦਾਰ ਦੇ ਘਰ ਰੁੱਕ ਗਿਆ ਅਤੇ ਉਹ ਬਾਅਦ ਵਿਚ ਪਰਤ ਆਵੇਗਾ।
ਇਹ ਵੀ ਪੜ੍ਹੋ- ਸੁਰੰਗ 'ਚੋਂ 17 ਦਿਨਾਂ ਬਾਅਦ ਬਾਹਰ ਕੱਢੇ ਗਏ 41 ਮਜ਼ਦੂਰਾਂ ਲਈ CM ਧਾਮੀ ਦਾ ਵੱਡਾ ਐਲਾਨ
ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਉੱਤਰਾਖੰਡ ਵਿਚ ਯਮੁਨੋਤਰੀ ਨੈਸ਼ਨਲ ਹਾਈਵੇਅ 'ਤੇ ਸਿਲਕਿਆਰਾ ਸੁਰੰਗ ਦਾ ਇਕ ਹਿੱਸਾ ਢਹਿਣ ਕਾਰਨ ਉਸ ਵਿਚ 41 ਮਜ਼ਦੂਰ 12 ਨਵੰਬਰ ਨੂੰ ਫਸ ਗਏ ਸਨ। ਇਹ 41 ਮਜ਼ਦੂਰ 17 ਦਿਨ ਸੁਰੰਗ ਅੰਦਰ ਫਸੇ ਰਹੇ, ਜਿਨ੍ਹਾਂ ਨੂੰ 28 ਨਵੰਬਰ ਦੀ ਸ਼ਾਮ ਨੂੰ ਸੁਰੰਗ 'ਚੋਂ ਸਹੀ ਸਲਾਮਤ ਕੱਢ ਲਿਆ ਗਿਆ ਸੀ। ਇਨ੍ਹਾਂ ਵਿਚ ਓਡੀਸ਼ਾ ਦੇ 5 ਮਜ਼ਦੂਰ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ- ਸੁਰੰਗ 'ਚ ਜਿੱਤ ਗਈ ਜ਼ਿੰਦਗੀ : ਮਸ਼ੀਨਾਂ ਹੋਈਆਂ ਨਾਕਾਮ ਤਾਂ ਰੈਟ ਮਾਈਨਰਜ਼ ਨੇ ਹੱਥਾਂ ਨਾਲ ਖੋਦ ਦਿੱਤਾ ਪਹਾੜ
ਮਜ਼ਦੂਰਾਂ ਨੇ ਸੂਬਾ ਸਰਕਾਰ ਦਾ ਕੀਤਾ ਧੰਨਵਾਦ
ਓਡੀਸ਼ਾ ਦੇ 5 ਮਜ਼ਦੂਰਾਂ ਵਿਚ ਮਯੂਰਭੰਜ ਜ਼ਿਲ੍ਹੇ ਦੇ ਰਾਜੂ ਨਾਇਕ, ਧੀਰੇਨ ਨਾਇਕ ਅਤੇ ਵਿਸ਼ਵੇਸ਼ਵਰ ਨਾਇਕ, ਨਬਰੰਗਪੁਰ ਦੇ ਭਗਵਾਨ ਬੱਤਰਾ ਅਤੇ ਭਦਰਕ ਜ਼ਿਲ੍ਹੇ ਦੇ ਤਪਨ ਮੰਡਲ ਸ਼ਾਮਲ ਹਨ। ਤਪਨ ਤੋਂ ਇਲਾਵਾ ਚਾਰ ਮਜ਼ਦੂਰ ਓਡੀਸ਼ਾ ਪਰਤ ਆਏ ਹਨ। ਸੂਬਾ ਸਰਕਾਰ ਨੇ ਹਵਾਈ ਅੱਡੇ 'ਤੇ ਵਰਕਰਾਂ ਦਾ ਨਿੱਘਾ ਸਵਾਗਤ ਕੀਤਾ। ਮਜ਼ਦੂਰਾਂ ਨੇ ਅਜਿਹੇ ਦੁਖਦਾਈ ਸਮੇਂ ਵਿਚ ਸੂਬਾ ਸਰਕਾਰ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਓਡੀਸ਼ਾ ਦੇ ਲੇਬਰ ਮੰਤਰੀ ਨਾਇਕ ਨੇ ਕਿਹਾ ਕਿ ਮੁੱਖ ਮੰਤਰੀ ਨਵੀਨ ਪਟਨਾਇਕ ਦੇ ਨਿਰਦੇਸ਼ਾਂ 'ਤੇ ਘਟਨਾ ਦੇ ਇਕ ਦਿਨ ਬਾਅਦ ਓਡੀਸ਼ਾ ਤੋਂ ਲੇਬਰ ਵਿਭਾਗ ਦੇ ਦੋ ਅਧਿਕਾਰੀ ਮੌਕੇ 'ਤੇ ਪਹੁੰਚੇ। ਮੈਂ ਪਿਛਲੇ 8 ਦਿਨਾਂ ਤੋਂ ਉੱਤਰਾਖੰਡ ਵਿਚ ਡੇਰਾ ਲਾਇਆ ਹੋਇਆ ਸੀ।
ਇਹ ਵੀ ਪੜ੍ਹੋ- 1 ਸਾਲ ਤੋਂ ਮਾਂ ਦੀ ਲਾਸ਼ ਨਾਲ ਰਹਿ ਰਹੀਆਂ ਸਨ ਧੀਆਂ, ਰਜਾਈ ਨਾਲ ਢਕਿਆ ਸੀ ਕੰਕਾਲ, ਇੰਝ ਖੁੱਲ੍ਹਿਆ ਰਾਜ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ
NEXT STORY