ਸ਼ਿਵਪੁਰੀ- ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ 'ਚ ਚੌਥੀ ਧੀ ਪੈਦਾ ਹੋਣ 'ਤੇ 28 ਸਾਲਾ ਇਕ ਜਨਾਨੀ ਦੀ ਉਸ ਦੇ ਪਤੀ ਅਤੇ ਸੱਸ-ਸਹੁਰੇ ਨੇ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਸ਼ਿਵਪੁਰੀ ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 80 ਕਿਲੋਮੀਟਰ ਦੂਰ ਧਮਧੌਲੀ ਪਿੰਡ 'ਚ ਵੀਰਵਾਰ ਨੂੰ ਵਾਪਰੀ। ਸੀਹੋਰ ਥਾਣਾ ਇੰਸਪੈਕਰਟ ਰਾਮਰਾਜਾ ਤਿਵਾੜੀ ਨੇ ਦਰਜ ਮਾਮਲੇ ਦੇ ਆਧਾਰ 'ਤੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਾਵਿਤਰੀ ਬਘੇਲ ਦੀ ਉਸ ਦੇ ਪਤੀ ਰਤਨ ਸਿੰਘ, ਸਹੁਰੇ ਕੇ. ਸਿੰਘ ਅਤੇ ਸੱਸ ਬੇਨੂੰ ਬਾਈ ਨੇ ਵੀਰਵਾਰ ਨੂੰ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦੇ ਭਰਾ ਕ੍ਰਿਸ਼ਨਾ ਅਨੁਸਾਰ, ਉਸ ਦੀ ਭੈਣ ਸਾਵਿਤਰੀ ਦਾ ਵਿਆਹ ਕਰੀਬ 6 ਸਾਲ ਪਹਿਲਾਂ ਹੋਇਆ ਸੀ ਅਤੇ ਉਦੋਂ ਤੋਂ ਰਤਨ ਅਤੇ ਉਸ ਦੇ ਮਾਤਾ-ਪਿਤਾ ਦਾਜ ਲਈ ਸਾਵਿਤਰੀ ਨੂੰ ਤੰਗ ਕਰਦੇ ਸਨ ਅਤੇ ਉਸ ਦੇ ਧੀਆਂ ਹੋਣ 'ਤੇ ਕੋਸਦੇ ਸਨ।
ਇਹ ਵੀ ਪੜ੍ਹੋ : ਹਰਿਆਣਾ 'ਚ ਸ਼ਰਮਨਾਕ ਘਟਨਾ, 25 ਲੋਕਾਂ ਵੱਲੋਂ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ
ਤਿਵਾੜੀ ਨੇ ਦੱਸਿਆ ਕਿ ਤਿੰਨ ਮਹੀਨੇ ਪਹਿਲਾਂ ਸਾਵਿਤਰੀ ਨੇ ਚੌਥੀ ਧੀ ਨੂੰ ਜਨਮ ਦਿੱਤਾ ਸੀ ਅਤੇ ਇਸ ਕਾਰਨ ਦੋਸ਼ੀਆਂ ਨੇ ਵੀਰਵਾਰ ਨੂੰ ਗਲ਼ਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਤਿੰਨੋਂ ਦੋਸ਼ੀਆਂ 'ਤੇ ਆਈ.ਪੀ.ਸੀ. ਦੀ ਧਾਰਾ 302 (ਕਤਲ), 304 ਬੀ (ਦਾਜ ਮੌਤ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਪੂਰੀ ਜਾਂਚ ਜਾਰੀ ਹੈ ਅਤੇ ਹਾਲੇ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਕਾਲ 'ਚ ਬੇਵੱਸੀ ਦਾ ਦਰਦ, ਮਰੀਜ਼ਾਂ ਦੀ ਸੇਵਾ ਕਰ ਰਹੀਆਂ ਨਰਸਾਂ ਆਪਣੇ ਬੱਚਿਆਂ ਦੀ ਛੂਹ ਨੂੰ ਤਰਸੀਆਂ
ਰਾਹੁਲ ਨੇ ਕੇਂਦਰ ਸਰਕਾਰ 'ਤੇ ਵਿੰਨ੍ਹਿਆ ਨਿਸ਼ਾਨਾ, ਟੀਕੇ ਦੀ ਖਰੀਦ ਅਤੇ ਵੰਡ ਨੂੰ ਲੈ ਕੇ ਦਿੱਤਾ ਇਹ ਸੁਝਾਅ
NEXT STORY