ਨੈਸ਼ਨਲ ਡੈਸਕ : ਉਜੈਨ (MP) ਸਥਿਤ ਮਹਾਕਾਲੇਸ਼ਵਰ ਮੰਦਰ 'ਚ ਸ਼ਰਧਾਲੂ ਪਾਵਨ ਅਸਥਾਨ (ਗਰਭ ਗ੍ਰਹਿ) 'ਚ ਜਾ ਕੇ ਮਹਾਕਾਲ ਦੇ ਦਰਸ਼ਨ ਕਰ ਸਕਣਗੇ। ਇਸ ਲਈ ਕੋਈ ਫ਼ੀਸ ਨਹੀਂ ਲਈ ਜਾਵੇਗੀ। ਮੰਦਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਤੇ ਕੁਲੈਕਟਰ ਦੇ ਦੱਸਣ ਮੁਤਾਬਕ ਸ਼ਰਧਾਲੂਆਂ ਨੂੰ ਦੁਪਹਿਰ 1 ਤੋਂ ਸ਼ਾਮ 4 ਵਜੇ ਤੱਕ ਪਵਿੱਤਰ ਅਸਥਾਨ 'ਚ ਦਾਖ਼ਲ ਹੋਣ ਦੀ ਇਜਾਜ਼ਤ ਹੋਵੇਗੀ। ਇਹ ਵਿਵਸਥਾ ਮੰਗਲਵਾਰ, ਬੁੱਧਵਾਰ, ਵੀਰਵਾਰ ਅਤੇ ਐਤਵਾਰ ਨੂੰ ਹੋਵੇਗੀ। ਹੁਣ ਤੱਕ ਪਾਵਨ ਅਸਥਾਨ ਦੇ ਦਰਸ਼ਨਾਂ ਲਈ 1500 ਰੁਪਏ ਲਏ ਜਾ ਰਹੇ ਸਨ। ਬੁੱਧਵਾਰ ਨੂੰ ਇਸ ਦਾ ਆਖਰੀ ਟ੍ਰਾਇਲ ਕੀਤਾ ਗਿਆ, ਜਿਸ ਤੋਂ ਬਾਅਦ ਇਸ ਨੂੰ ਲਾਗੂ ਕਰ ਦਿੱਤਾ ਜਾਵੇਗਾ। ਇਸ ਤੋਂ ਇਕ ਦਿਨ ਪਹਿਲਾਂ ਵੀ ਟ੍ਰਾਇਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਪ੍ਰੋ. ਸਰਚਾਂਦ ਖਿਆਲਾ ਨੇ ਅਕਾਲੀ ਦਲ ਵੱਲੋਂ ਪ੍ਰਕਾਸ਼ ਪੁਰਬ 5 ਜਨਵਰੀ ਨਿਯਤ ਕਰਨ ਦੀ ਮੰਗ ’ਤੇ ਸੁਖਬੀਰ ਬਾਦਲ ਨੂੰ ਘੇਰਿਆ
ਮਹਾਕਾਲ ਦੇ ਵਿਹੜੇ ਨੂੰ 800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਸਜਾਇਆ ਜਾ ਰਿਹਾ ਹੈ। ਹਰ ਰੋਜ਼ ਡੇਢ ਤੋਂ 2 ਲੱਖ ਸ਼ਰਧਾਲੂ ਇੱਥੇ ਬਣੇ ਅਦਭੁਤ ਮਹਾਕਾਲ ਨੂੰ ਦੇਖਣ ਲਈ ਪਹੁੰਚ ਰਹੇ ਹਨ। ਇੰਨੀਆਂ ਸਹੂਲਤਾਂ ਦੇ ਬਾਵਜੂਦ ਇੱਥੇ ਹਰ ਰੋਜ਼ ਹੰਗਾਮੇ ਦੀ ਸਥਿਤੀ ਬਣੀ ਰਹਿੰਦੀ ਹੈ। ਇੱਥੇ ਪਾਵਨ ਅਸਥਾਨ ਦੇ ਦਰਸ਼ਨਾਂ ਲਈ 1500 ਵਾਲੀ ਰਸੀਦ ਲਈ ਸ਼ਰਧਾਲੂ ਸਾਰਾ ਦਿਨ ਖੱਜਲ-ਖੁਆਰ ਹੁੰਦੇ ਰਹੇ ਹਨ। ਤੰਗ ਆ ਕੇ ਲੋਕਾਂ ਨੇ ਹੰਗਾਮਾ ਕਰ ਦਿੱਤਾ ਸੀ। ਲੋਕਾਂ ਨੇ ਦੋਸ਼ ਲਾਇਆ ਸੀ ਕਿ ਆਮ ਸ਼ਰਧਾਲੂਆਂ ਨੂੰ ਰਸੀਦਾਂ ਨਹੀਂ ਦਿੱਤੀਆਂ ਜਾ ਰਹੀਆਂ, ਇਸ ਦੇ ਉਲਟ ਟਿਕਟ ਕਾਊਂਟਰ ’ਤੇ ਬੈਠੇ ਮੁਲਾਜ਼ਮ ਉਨ੍ਹਾਂ ਨਾਲ ਚੰਗਾ ਸਲੂਕ ਨਹੀਂ ਕਰ ਰਹੇ। ਇੱਥੇ ਕਈ ਖਾਸ ਲੋਕ ਦਫ਼ਤਰ ਦੇ ਅੰਦਰ ਪਹੁੰਚ ਕੇ ਰਸੀਦ ਲੈ ਰਹੇ ਹਨ।
ਇਹ ਵੀ ਪੜ੍ਹੋ : ਸਾਰੀਆਂ ਸਰਕਾਰਾਂ ਨੇ ਚੋਣ ਕਮਿਸ਼ਨ ਦੀ ਆਜ਼ਾਦੀ ਨੂੰ ਤਬਾਹ ਕੀਤਾ : ਸੁਪਰੀਮ ਕੋਰਟ
ਜ਼ਿਕਰਯੋਗ ਹੈ ਕਿ ਕੋਰੋਨਾ ਕਾਲ ਤੋਂ ਪਹਿਲਾਂ ਵੀ 5 ਦਿਨ ਤੱਕ ਪਾਵਨ ਅਸਥਾਨ ਦੇ ਦਰਸ਼ਨਾਂ ਦੀ ਵਿਵਸਥਾ ਸੀ। ਇਹ ਸਿਸਟਮ ਕੋਰੋਨਾ ਕਾਰਨ ਬੰਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਜ਼ਿਆਦਾ ਭੀੜ ਹੋਣ 'ਤੇ 1500 ਰੁਪਏ ਦੀ ਰਸੀਦ ਲੈ ਕੇ ਪਾਵਨ ਅਸਥਾਨ ਤੋਂ ਦਰਸ਼ਨਾਂ ਦੀ ਵਿਵਸਥਾ ਸ਼ੁਰੂ ਕਰ ਦਿੱਤੀ ਗਈ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
SGPC ਚੋਣਾਂ ਬਾਰੇ ਮਾਨ ਸਰਕਾਰ ਨੇ ਕੇਂਦਰ ਨੂੰ ਲਿਖੀ ਚਿੱਠੀ, NIA ਨੇ ਰਿਮਾਂਡ 'ਤੇ ਲਿਆ ਲਾਰੈਂਸ ਬਿਸ਼ਨੋਈ, ਪੜ੍ਹੋ Top 10
NEXT STORY