ਸ਼ਿਮਲਾ (ਰਾਜੇਸ਼)- ਹਿਮਾਚਲ ’ਚ ਬਰਫਬਾਰੀ ਕਾਰਨ ਤੀਸਰੇ ਦਿਨ ਵੀ ਪ੍ਰੇਸ਼ਾਨੀਆਂ ਘੱਟ ਨਹੀਂ ਹੋਈਆਂ ਹਨ। ਜ਼ਿਲਾ ਸ਼ਿਮਲਾ ’ਚ ਮੰਗਲਵਾਰ ਨੂੰ ਲਗਾਤਾਰ ਤੀਸਰੇ ਦਿਨ ਵੀ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਸਵੇਰ ਦੇ ਸਮੇਂ ਸ਼ਿਮਲਾ ’ਚ ਧੁੱਪ ਖਿੜ ਗਈ ਸੀ ਪਰ ਦੁਪਹਿਰ ਬਾਅਦ ਮੌਸਮ ਨੇ ਫਿਰ ਕਰਵਟ ਬਦਲੀ। ਲਗਭਗ 2 ਵਜੇ ਤੋਂ ਬਾਅਦ ਸ਼ਿਮਲਾ ’ਚ ਫਿਰ ਤਾਜ਼ਾ ਬਰਫਬਾਰੀ ਹੋ। ਰਾਜਧਾਨੀ ਸ਼ਿਮਲਾ ਤੋਂ ਇਲਾਵਾ ਸੂਬੇ ਦੇ ਹੋਰ ਖੇਤਰਾਂ ’ਚ ਵੀ ਬਰਫਬਾਰੀ ਦਰਜ ਕੀਤੀ ਗਈ ਹੈ।
ਇਹ ਖ਼ਬਰ ਪੜ੍ਹੋ- AUS ਟੀਮ ਕਰ ਸਕਦੀ ਹੈ ਪਾਕਿ ਦਾ ਦੌਰਾ, ਮੁੱਖ ਚੋਣਕਾਰ ਬੇਲੀ ਨੇ ਕਹੀ ਇਹ ਗੱਲ
ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਸੂਬੇ ਦੇ ਮੱਧ ਅਤੇ ਉਚਾਈ ਵਾਲੇ ਖੇਤਰਾਂ ’ਚ ਹੱਲਕਾ ਮੀਂਹ ਪੈਣ ਦੇ ਆਸਾਰ ਹਨ। 27 ਤੋਂ 29 ਜਨਵਰੀ ਤੱਕ ਪੂਰੇ ਸੂਬੇ ’ਚ ਮੌਸਮ ਸਾਫ਼ ਬਣਿਆ ਰਹੇਗਾ। ਓਧਰ ਬੀ. ਆਰ. ਓ. ਨੇ ਸੜਕੀ ਰਸਤੇ ਨੂੰ ਬਹਾਲ ਕਰਦੇ ਹੋਏ ਦੇਰ ਰਾਤ ਲਾਹੌਲ ਨੂੰ ਮਨਾਲੀ ਨਾਲ ਜੋੜ ਦਿੱਤਾ ਹੈ। ਮਨਾਲੀ-ਕੇਲਾਂਗ ਦੇ ਵਿਚਾਲੇ ਵਾਹਨਾਂ ਲਈ ਇਕ-ਤਰਫਾ ਸੜਕ ਬਹਾਲ ਹੋ ਗਈ ਹੈ। ਬੀ. ਆਰ. ਓ. ਦੀ 70 ਆਰ. ਸੀ. ਸੀ. ਨੇ ਸੋਲੰਗਨਾਲਾ ਤੋਂ ਧੁੰਧੀ, ਅਟਲ ਟਨਲ ਨਾਲ ਸਿੱਸੂ ਅਤੇ ਕੇਲਾਂਗ ਤੋਂ ਸਿੱਸੂ ਤੱਕ 3 ਥਾਵਾਂ ਤੋਂ ਸੜਕੀ ਰਸਤੇ ਦੀ ਬਹਾਲੀ ਸ਼ੁਰੂ ਕੀਤੀ ਹੈ। ਭਾਰੀ ਬਰਫਬਾਰੀ ਤੋਂ ਬਾਅਦ ਲਾਹੌਲ ’ਚ ਬਰਫ ਦੇ ਤੋਦੇ ਡਿਗਣ ਦਾ ਵੀ ਖ਼ਤਰਾ ਵਧ ਗਿਆ ਹੈ।
ਇਹ ਖ਼ਬਰ ਪੜ੍ਹੋ- ਪ੍ਰਧਾਨ ਮੰਤਰੀ ਦੀ ਫੋਟੋ ਇਸ਼ਤਿਹਾਰ ਨਹੀਂ : ਕੇਰਲ ਹਾਈ ਕੋਰਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸ਼ਰਾਬ ਪੀ ਕੇ ਫੌਜ ਦਾ ਟਰੱਕ ਚਲਾਉਣਾ ਬੇਹੱਦ ਗੰਭੀਰ ਅਪਰਾਧ : ਸੁਪਰੀਮ ਕੋਰਟ
NEXT STORY