ਨੈਸ਼ਨਲ ਡੈਸਕ :ਯੂਪੀ ਦੇ ਕਾਸਗੰਜ ਜ਼ਿਲ੍ਹੇ ਦੇ ਢੋਲਨਾ ਥਾਣਾ ਖੇਤਰ ਦੇ ਪਿੰਡ ਰਹਮਤਪੁਰ ਮਾਫ਼ੀ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਹੜਕੰਪ ਮਚ ਗਿਆ। ਲੋਕੇਂਦਰ (24) ਪੁੱਤਰ ਰਮੇਸ਼, ਜੋ ਕਿ ਬੀਐੱਸਸੀ ਦਾ ਵਿਦਿਆਰਥੀ ਸੀ ਅਤੇ ਵਿਆਹ ਸਮਾਗਮਾਂ 'ਚ ਸਟੇਜ ਸਜਾਉਣ ਦਾ ਕੰਮ ਕਰਦਾ ਸੀ। ਲੋਕੇਂਦਰ ਦੀ ਲਾਸ਼ ਉਸਦੀ ਪ੍ਰੇਮਿਕਾ ਦੇ ਘਰ ਤੋਂ ਬਰਾਮਦ ਹੋਈ।
ਇਹ ਵੀ ਪੜ੍ਹੋ...ਮੁੜ ਫਟਿਆ ਬੱਦਲ ! ਦੇਖਦੇ-ਦੇਖਦੇ ਮਲਬੇ ਹੇਠ ਦੱਬੇ ਗਏ ਕਈ ਵਾਹਨ
ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਅਤੇ ਉਹ ਮੌਕੇ 'ਤੇ ਪਹੁੰਚੇ ਤਾਂ ਪ੍ਰੇਮਿਕਾ ਉਸਦੀ ਲਾਸ਼ ਦੇ ਕੋਲ ਬੈਠੀ ਮਿਲੀ। ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਵਿਚਕਾਰ ਵਿਵਾਦ ਦੀ ਸਥਿਤੀ ਬਣ ਗਈ, ਜਿਸ ਤੋਂ ਬਾਅਦ ਪੁਲਸ ਨੇ ਪ੍ਰੇਮਿਕਾ ਨੂੰ ਉੱਥੋਂ ਹਟਾਇਆ। ਘਰ ਵਿੱਚ ਪ੍ਰੇਮਿਕਾ, ਉਸਦਾ ਭਰਾ ਅਤੇ ਮਾਂ ਰਹਿੰਦੇ ਸਨ, ਜਦੋਂ ਕਿ ਪਿਤਾ ਦਾ ਕੋਰੋਨਾ ਦੌਰਾਨ ਦਿਹਾਂਤ ਹੋ ਚੁੱਕਾ ਹੈ। ਘਟਨਾ ਤੋਂ ਬਾਅਦ ਪ੍ਰੇਮਿਕਾ ਦਾ ਪਰਿਵਾਰ ਘਰ 'ਤੇ ਤਾਲਾ ਲਗਾ ਕੇ ਫਰਾਰ ਹੋ ਗਿਆ। ਲੋਕੇਂਦਰ ਦੇ ਭਰਾ ਕੁੰਵਰ ਪ੍ਰਕਾਸ਼ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਪ੍ਰੇਮਿਕਾ ਨੇ ਉਸਨੂੰ ਘਰ ਬੁਲਾਇਆ ਸੀ। ਦੁਪਹਿਰ ਕਰੀਬ 12 ਵਜੇ ਪ੍ਰੇਮਿਕਾ ਨੇ ਹੀ ਫ਼ੋਨ ਕਰ ਕੇ ਜਾਣਕਾਰੀ ਦਿੱਤੀ ਕਿ ਲੋਕੇਂਦਰ ਨੇ ਘਰ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ।
ਇਹ ਵੀ ਪੜ੍ਹੋ...ਮਿਜ਼ੋਰਮ ਪਹੁੰਚੇ PM ਨਰਿੰਦਰ ਮੋਦੀ, ਸੂਬਾ ਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ
ਫੋਰੈਂਸਿਕ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਸੀਓ ਸਦਰ ਆਂਚਲ ਚੌਹਾਨ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਸਰੀਰ 'ਤੇ ਕੋਈ ਬਾਹਰੀ ਸੱਟ ਦੇ ਨਿਸ਼ਾਨ ਨਹੀਂ ਮਿਲੇ। ਮੌਤ ਦਾ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਇਸ ਮਾਮਲੇ ਵਿੱਚ ਲੋਕੇਂਦਰ ਦੇ ਪਰਿਵਾਰ ਨੇ ਪ੍ਰੇਮਿਕਾ ਅਤੇ ਉਸਦੇ ਪਰਿਵਾਰਕ ਮੈਂਬਰਾਂ 'ਤੇ ਕਤਲ ਦਾ ਦੋਸ਼ ਲਗਾਇਆ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਅੱਗੇ ਵਧਾਈ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਥੇ ਹੈ ਤੁਹਾਡਾ 'ਰਾਜਧਰਮ': ਖੜਗੇ ਨੇ ਮਣੀਪੁਰ ਦੌਰੇ 'ਤੇ ਗਏ PM ਮੋਦੀ 'ਤੇ ਵਿਨ੍ਹਿਆ ਨਿਸ਼ਾਨਾ
NEXT STORY