ਨਵੀਂ ਦਿੱਲੀ- ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਦੇ 1 ਜੁਲਾਈ ਤੋਂ ਲਾਗੂ ਹੋਣ ਤੋਂ ਬਾਅਦ ਇਸਦਾ ਅਸਰ ਹੌਲੀ-ਹੌਲੀ ਦਿਸਣ ਲੱਗਾ ਹੈ। ਫਾਸਫੇਟ ਆਧਾਰਿਤ ਖਾਦ ਬਣਾਉਣ 'ਚ ਕੰਮ ਆਉਣ ਵਾਲੇ ਕੱਚੇ ਮਾਲ 'ਤੇ ਨਵੀਂ ਟੈਕਸ ਵਿਵਸਥਾ ਲਾਗੂ ਹੋਣ ਨਾਲ ਇਸਦੀ ਲਾਗਤ ਵਧ ਜਾਵੇਗੀ, ਜਦੋਂ ਕਿ ਵਿਦੇਸ਼ਾਂ ਤੋਂ ਦਰਾਮਦ ਸਸਤੀ ਪਵੇਗੀ। ਇਸ ਨਾਲ ਦਰਾਮਦ 'ਚ ਤੇਜ਼ੀ ਆਉਣ ਦਾ ਸ਼ੱਕ ਹੈ। ਇਹ ਚਿੰਤਾ ਭਾਰਤੀ ਖਾਦ ਐਸੋਸੀਏਸ਼ਨ ਨੇ ਪ੍ਰਗਟਾਈ।
ਭਾਰਤ ਸਰਕਾਰ ਨੇ 1 ਜੁਲਾਈ ਤੋਂ ਫਾਸਫੋਰਿਕ ਐਸਿਡ, ਅਮੋਨੀਆ ਅਤੇ ਸਲਫਰ 'ਤੇ 18 ਫੀਸਦੀ ਜੀ. ਐੱਸ. ਟੀ. ਲਾਉਣ ਦੀ ਵਿਵਸਥਾ ਕੀਤੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਪਦਾਰਥਾਂ ਦਾ ਡਾਇ-ਅਮੋਨੀਅਮ ਫਾਸਫੇਟ (ਡੀ. ਏ. ਪੀ.) ਖਾਦ ਬਣਾਉਣ 'ਚ ਮੁੱਖ ਤੌਰ 'ਤੇ ਇਸਤੇਮਾਲ ਹੁੰਦੀ ਹੈ। 5 ਫ਼ੀਸਦੀ ਦਾ ਇਹ ਟੈਕਸ ਘਰੇਲੂ ਪੱਧਰ 'ਤੇ ਬਣੀਆਂ ਅਤੇ ਦਰਾਮਦ ਕੀਤੀਆਂ ਦੋਵਾਂ ਖਾਦਾਂ 'ਤੇ ਲਾਗੂ ਹੁੰਦਾ ਹੈ। ਭਾਰਤੀ ਖਾਦ ਐਸੋਸੀਏਸ਼ਨ ਦੇ ਮਹਾ-ਨਿਰਦੇਸ਼ਕ ਸਤੀਸ਼ ਚੰਦਰ ਕਹਿੰਦੇ ਹਨ ਕਿ ਕੁੱਝ ਮਾਮਲਿਆਂ 'ਚ ਤਾਂ ਅੰਤਿਮ ਉਤਪਾਦ ਤੋਂ ਜ਼ਿਆਦਾ ਟੈਕਸ ਕੱਚੇ ਮਾਲ 'ਤੇ ਹੀ ਲਾਗੂ ਹੁੰਦਾ ਹੈ। ਸਰਕਾਰੀ ਨਿਯਮਾਂ ਮੁਤਾਬਕ ਖਾਦ ਨਿਰਮਾਤਾਵਾਂ ਨੂੰ 60 ਦਿਨਾਂ ਦੇ ਅੰਦਰ ਰਿਫੰਡ ਮਿਲੇਗਾ। ਹਾਲਾਂਕਿ ਅਜੇ ਵੀ ਸਮੇਂ 'ਤੇ ਰਿਫੰਡ ਮਿਲਣ ਨੂੰ ਲੈ ਕੇ ਚਿੰਤਾਵਾਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਦਕਾਮਦਕਾਰ ਹੋਰ ਫਾਇਦੇ 'ਚ ਹੋਣਗੇ, ਉਥੇ ਹੀ ਘਰੇਲੂ ਨਿਰਮਾਤਾਵਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਖਾਦ ਉਦਯੋਗ ਦੀ ਮੌਜੂਦਾ 65 ਫ਼ੀਸਦੀ ਵਰਤੋਂ ਸਮਰੱਥਾ 'ਚ ਗਿਰਾਵਟ ਆਵੇਗੀ ।
ਸੁਸ਼ਮਾ ਨੇ ਦੇਸ਼ ਨੂੰ ਨਹੀਂ ਕੀਤਾ ਗੁੰਮਰਾਹ, ਇਰਾਕ 'ਚ 39 ਭਾਰਤੀਆਂ ਦੀ ਭਾਲ ਹੈ ਜਾਰੀ : ਸ਼ਾਹ
NEXT STORY