ਕੋਲਕਾਤਾ— ਏਸ਼ੀਆ ਵਿਚ ਵੱਖ-ਵੱਖ ਖੇਤਰਾਂ ਤੋਂ ਲੰਘਣ ਵਾਲੀ 26000 ਕਿਲੋਮੀਟਰ ਲੰਮੀ ਗੰਗਾ ਨਦੀ ਦੇ ਕਈ ਹੇਠਲੇ ਹਿੱਸਿਆਂ ਵਿਚ ਪਿਛਲੀਆਂ ਕੁਝ ਗਰਮੀਆਂ ਵਿਚ ਪਾਣੀ ਦੇ ਪੱਧਰ ਵਿਚ ਕਮੀ ਆਈ ਹੈ। ਆਈ. ਆਈ. ਟੀ. ਖੜਗਪੁਰ ਦੇ ਇਕ ਪ੍ਰੋਫੈਸਰ ਦੀ ਅਗਵਾਈ ਵਿਚ ਕੀਤੇ ਗਏ ਅਧਿਐਨ ਵਿਚ ਇਹ ਪਾਇਆ ਗਿਆ ਹੈ। 'ਨੇਚਰ ਪਬਲਿਸ਼ਿੰਗ ਗਰੁੱਪ' ਦੀ ਸਾਇੰਟਫਿਕ ਰਿਪੋਰਟ ਵਿਚ ਇਹ ਅਧਿਐਨ ਪ੍ਰਕਾਸ਼ਿਤ ਕੀਤਾ ਗਿਆ।
ਆਈ. ਆਈ. ਟੀ. ਖੜਗਪੁਰ ਵਲੋਂ ਜਾਰੀ ਇਕ ਬਿਆਨ ਮੁਤਾਬਕ ਨਤੀਜੇ ਤੱਕ ਪਹੁੰਚਣ ਲਈ ਗੰਗਾ ਵਿਚ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਸੈਟੇਲਾਈਟ ਚਿੱਤਰ ਦੇ ਇਕ ਸੰਯੋਜਨ, ਸੰਖਿਆਤਮਕ ਇਮੁਲੇਸ਼ਨ ਅਤੇ ਰਸਾਇਣਕ ਵਿਸ਼ਲੇਸ਼ਣ ਦੀ ਵਰਤੋਂ ਕੀਤੀ ਗਈ। ਆਈ. ਆਈ. ਟੀ. ਖੜਗਪੁਰ ਵਿਚ ਭੂ ਵਿਗਿਆਨ ਦੇ ਸਹਿਯੋਗੀ ਪ੍ਰੋਫੈਸਰ ਅਭਿਜੀਤ ਮੁਖਰਜੀ ਨੇ ਕੈਨੇਡਾ ਦੇ ਖੋਜਕਾਰ ਸੋਮੇਂਦਰ ਨਾਥ ਭਾਂਜਾ ਅਤੇ ਆਸਟਰੀਆ ਦੇ ਆਈ. ਆਈ. ਐੱਸ. ਏ. ਦੇ ਯੋਸ਼ੀਹਿਦੀ ਵਾਡਾ ਨਾਲ ਮਿਲ ਕੇ ਇਹ ਅਧਿਐਨ ਕੀਤਾ। ਬਿਆਨ ਮੁਤਾਬਕ ਇਨ੍ਹਾਂ ਨੇ ਦੇਖਿਆ ਕਿ ਹਾਲ ਹੀ ਦੇ ਸਾਲਾਂ ਵਿਚ ਭਿਆਨਕ ਗਰਮੀ ਦੇ ਮੌਸਮ ਦੌਰਾਨ ਨਦੀ ਦੇ ਸੁੱਕਣ ਕਾਰਨ ਸੰਭਵ ਹੀ ਗੰਗਾ ਵਿਚ ਧਰਤੀ ਹੇਠਲੇ ਪਾਣੀ ਦੀ ਕਮੀ ਨਾਲ ਸਬੰਧਿਤ ਹੋ ਸਕਦਾ ਹੈ। ਉਸ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਕਮੀ ਨਾਲ ਨਦੀ ਦੀ ਸਥਿਤੀ ਪ੍ਰਭਾਵਿਤ ਹੋ ਰਹੀ ਹੈ।
ਆਇਓਡੀਨ ਦੀ ਕਮੀ ਨਾਲ ਬਾਂਝਪਨ ਦਾ ਖਤਰਾ
NEXT STORY