ਕੁਸ਼ੀਨਗਰ— ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ 'ਚ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਜ਼ਿਲਾ ਅਧਿਕਾਰੀ ਅਤੇ ਵਰਤਮਾਨ 'ਚ ਮੰਡਲ ਕੋ-ਆਰਡੀਨੇਟਰ ਖਿਲਾਫ ਮਹਿਲਾ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਥਾਣਾ ਇਲਾਕਾ ਦੇ ਅਹਿਰੌਲੀ ਬਾਜ਼ਾਰ ਇਲਾਕੇ ਦੇ ਰਹਿਣ ਵਾਲੀ ਔਰਤ ਨੇ ਬਸਪਾ ਨੇਤਾ ਅਤੇ ਉਨ੍ਹਾਂ ਦੇ 3 ਸਹਿਯੋਗੀਆਂ 'ਤੇ ਗੈਂਗਰੇਪ ਦਾ ਦੋਸ਼ ਲਗਾਇਆ ਹੈ। ਘਟਨਾ ਤੋਂ ਬਾਅਦ ਪੂਰੇ ਜ਼ਿਲੇ 'ਚ ਰਾਜਨੀਤਿਕ ਹਾਲਾਤ ਕਾਫੀ ਤੇਜ਼ ਹੋ ਗਏ ਹਨ ਅਤੇ ਵੱਡੀ ਗਿਣਤੀ 'ਚ ਬਸਪਾ ਪਾਰਟੀ ਦੇ ਨੇਤਾ ਥਾਣੇ 'ਚ ਪਹੁੰਚ ਗਏ। ਹਾਲਾਂਕਿ ਪੁਲਸ ਨੇ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਦੋਸ਼ੀ ਨੇਤਾ ਅਤੇ ਔਰਤ ਨੂੰ ਆਪਣੀ ਨਿਗਰਾਨੀ 'ਚ ਰੱਖਿਆ ਹੋਇਆ ਹੈ।
ਸੀ. ਓ. ਓਮਪਾਲ ਸਿੰਘ ਨੇ ਕਿਹਾ ਹੈ ਕਿ ਮਹਿਲਾ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੋਵਿੰਦ ਦੀ ਪਤਨੀ ਨੇ ਕਿਹਾ: ਕਦੀ ਨਹੀਂ ਸੋਚਿਆ ਸੀ ਕਿ ਉਹ ਰਾਸ਼ਟਰਪਤੀ ਬਣਨਗੇ
NEXT STORY