ਨਵੀਂ ਦਿੱਲੀ—ਰਾਮਨਾਥ ਕੋਵਿੰਦ ਨੂੰ ਕੱਲ ਦੇਸ਼ ਦਾ ਅਗਲਾ ਰਾਸ਼ਟਰਪਤੀ ਚੁਣੇ ਜਾਣ ਦੇ ਤੁਰੰਤ ਬਾਅਦ ਬੇਹੱਦ ਖੁਸ਼ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਨੇ ਕਿਹਾ ਕਿ ਉਨ੍ਹਾਂ ਨੇ ਕਦੀ ਨਹੀਂ ਸੋਚਿਆ ਸੀ ਕਿ ਉਹ ਰਾਸ਼ਟਰਪਤੀ ਬਣਨਗੇ, ਪਰ ਸਖਤ ਮਿਹਨਤ ਅਤੇ ਇਮਾਨਦਾਰੀ ਨਾਲ ਉਨ੍ਹਾਂ ਨੇ ਇਹ ਮੰਜ਼ਿਲ ਹਾਸਲ ਕੀਤੀ। ਬੇਹੱਦ ਉਤਸ਼ਾਹਿਤ ਉਨ੍ਹਾਂ ਦੀ ਧੀ ਸਵਾਤੀ ਕੋਵਿੰਦ ਨੇ ਕਿਹਾ ਕਿ ਉਨ੍ਹਾਂ ਨੂੰ ਵਧੀਆ ਪਿਤਾ ਅਤੇ ਪਰਵਾਹ ਕਰਨ ਵਾਲੇ ਵਿਅਕਤੀ ਦੇ ਤੌਰ ਆਪਣੇ ਪਿਤਾ ਦੇ ਮਾਨਵੀ ਗੁਣਾਂ 'ਤੇ ਮਾਣ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਲਈ ਕਾਫੀ ਗੌਰਵਪੂਰਨ ਪਲ ਹੈ। ਦੇਸ਼ ਜਸ਼ਨ ਮਨਾ ਰਿਹਾ ਹੈ। ਉਹ ਸਮਾਜਿਕ ਸੇਵਾ ਦੇ ਰਾਹੀਂ ਅਤੇ ਬਿਹਾਰ ਦੇ ਰਾਜਪਾਲ ਦੇ ਤੌਰ 'ਤੇ ਲੋਕਾਂ ਨਾਲ ਜੁੜ ਰਹੇ।
ਰਾਜਗ ਦੇ ਉਮੀਦਵਾਰ ਕੋਵਿੰਦ ਨੂੰ ਖਾਸ ਬਹੁਮਤ ਦੇ ਨਾਲ ਦੇਸ਼ ਦਾ 14ਵਾਂ ਰਾਸ਼ਟਰਪਤੀ ਚੁਣਿਆ ਗਿਆ। ਸਵਿਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਕੋਲ 10, ਅਕਬਰ ਰੋਡ ਸਥਿਤ ਉਨ੍ਹਾਂ ਦੇ ਘਰ 'ਚ ਵਧਾਈ ਦੇਣ ਦੇ ਲਈ ਲੋਕਾਂ ਦੀ ਭੀੜ ਲੱਗੀ ਰਹੀ। ਘਰ 'ਤੇ ਬੀਤੀ ਰਾਤ ਤੱਕ ਮੰਤਰੀ, ਨੇਤਾ ਅਤੇ ਆਮ ਲੋਕ ਚੁਣੇ ਗਏ ਰਾਸ਼ਟਰਪਤੀ ਨੂੰ ਵਧਾਈ ਦੇਣ ਲਈ ਆਉਂਦੇ ਰਹੇ। ਸਵਿਤਾ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਨੇ ਬਿਹਾਰ ਦੇ ਰਾਜਪਾਲ ਦਾ ਅਹੁਦਾ ਬੜੀ ਜ਼ਿੰਮੇਦਾਰੀ ਨਾਲ ਸੰਭਾਲਿਆ ਸੀ ਅਤੇ ਉਨ੍ਹਾਂ ਦੀ ਉੱਥੇ ਦੇ ਲੋਕਾਂ ਨੇ ਤਾਰੀਫ ਕੀਤੀ। ਇੱਥੇ ਕੋਵਿੰਦ ਦੇ ਅਸਥਾਈ ਘਰ 'ਤੇ ਅੱਜ ਆਪਣੇ ਰਿਸ਼ਤੇਦਾਰਾਂ ਦੇ ਨਾਲ ਲੋਕਾਂ ਦੀ ਵਧਾਈ ਸਵੀਕਾਰ ਕਰਨ ਵਾਲੀ ਉਨ੍ਹਾਂ ਦੀ ਧੀ ਸਵਾਤੀ ਨਾਲ ਆਪਣੇ ਪਿਤਾ ਦੇ ਗੁਣਾਂ ਦੇ ਬਾਰੇ 'ਚ ਪੁੱਛਣ 'ਤੇ ਉਨ੍ਹਾਂ ਨੇ ਕਿਹਾ ਕਿ ਉਹ ਇਕ ਵਧੀਆ ਪਿਤਾ ਅਤੇ ਕਾਫੀ ਪਰਵਾਹ ਕਰਨ ਵਾਲੇ ਵਿਅਕਤੀ ਹਨ।
ਪਰਿਵਾਰ ਨੂੰ ਸੀ ਜਿੱਤ ਦਾ ਭਰੋਸਾ
ਇਹ ਪੁੱਛੇ ਜਾਣ 'ਤੇ ਕੀ ਨਾਮਜ਼ਦ ਹੋਣ ਦੇ ਬਾਅਦ ਪਰਿਵਾਰ ਨੂੰ ਉਨ੍ਹਾਂ ਦੀ ਜਿੱਤ ਦਾ ਭਰੋਸਾ ਸੀ, ਇਸ 'ਤੇ ਸਵਾਤੀ ਨੇ ਕਿਹਾ, ਹਾਂ, ਸਾਨੂੰ ਉਨ੍ਹਾਂ ਦੀ ਜਿੱਤ ਦਾ ਭਰੋਸਾ ਸੀ। ਸਵਾਤੀ ਨੇ ਕਿਹਾ, ਜਦੋਂ ਉਹ ਬਿਹਾਰ ਦੇ ਰਾਜਪਾਲ ਬਣੇ ਸੀ ਤਾਂ ਅਸੀਂ ਸੋਚਦੇ ਸੀ ਕਿ ਇਹ ਸਰਵਉੱਚ ਅਹੁਦਾ ਹੈ। ਅਸੀਂ ਇਸ ਦੇ ਅੱਗੇ ਦਾ ਨਹੀਂ ਸੋਚਿਆ ਸੀ, ਪਰ ਜਦੋਂ ਉਹ ਦੇਸ਼ ਦਾ ਸਰਵਉੱਚ ਅਹੁਦਾ ਸੰਭਾਲਣਗੇ ਤਾਂ ਕੁਝ ਵੱਖ ਮਹਿਸੂਸ ਹੋ ਰਿਹਾ ਹੈ। ਪਰ ਉਨ੍ਹਾਂ ਦੇ ਵਿਅਕਤੀਤਵ 'ਚ ਕੋਈ ਬਦਲਾਅ ਨਹੀਂ ਆਇਆ। ਉਹ ਜ਼ਮੀਨ ਨਾਲ ਜੁੜੇ ਵਿਅਕਤੀ ਹਨ ਅਤੇ ਇਹ ਇਨਸਾਨ ਜੋ ਰਾਜਪਾਲ ਦੇ ਅਹੁਦੇ 'ਤੇ ਸੀ। ਕੋਵਿੰਦ ਨੇ ਵਿਰੋਧੀ ਧਿਰ ਦੀ ਉਮੀਦਵਾਰ ਸਾਬਕਾ ਲੋਕਸਭਾ ਪ੍ਰਧਾਨ ਮੀਰਾ ਕੁਮਾਰ ਨੂੰ ਹਰਾ ਕੇ 65 ਫੀਸਦੀ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ।
ਪੀ.ਐੱਮ. ਮੋਦੀ ਨੇ 20 ਸਾਲ ਪੁਰਾਣੀ ਫੋਟੋ ਟਵੀਟ ਕਰ ਕੇ ਦਿੱਤੀ ਕੋਵਿੰਦ ਨੂੰ ਵਧਾਈ
NEXT STORY