ਸੋਹਨਾ — ਸੋਹਨਾ ਦੇ ਪਿੰਡ ਸਹਿਜਵਾਸ 'ਚ ਵਿਆਹ ਦੇ ਫੰਕਸ਼ਨ 'ਤੇ ਗਈ ਨਾਬਾਲਗ ਲੜਕੀ ਨਾਲ ਤਿੰਨ ਲੜਕਿਆਂ ਨੇ ਗੈਂਗਰੇਪ ਕਰ ਦਿੱਤਾ। ਦੋਸ਼ੀ ਲੜਕੇ ਲੜਕੀ ਦੇ ਬੇਹੋਸ਼ ਹੋਣ 'ਤੇ ਉਸਨੂੰ ਉਥੇ ਹੀ ਛੱਡ ਕੇ ਭੱਜ ਗਏ। ਮਾਮਲੇ ਦੀ ਸੂਚਨਾ ਮਿਲਣ 'ਤੇ ਭੋਂਡਸੀ ਥਾਣਾ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਮਾਮਲੇ 'ਚ ਇਕ ਦੋਸ਼ੀ ਲੜਕੇ ਨੂੰ ਪੁੱਛਗਿੱਛ ਲਈ ਪੁਲਸ ਨੇ ਹਿਰਾਸਤ 'ਚ ਲਿਆ ਹੈ।
ਘਟਨਾ ਮੁਤਾਬਕ ਨਾਬਾਲਗ ਲੜਕੀ ਸੋਹਨਾ ਦੇ ਪਿੰਡ ਸਹਜਵਾਸ 'ਚ ਵਿਆਹ ਦੇ ਫੰਕਸ਼ਨ 'ਚ ਗਈ ਹੋਈ ਸੀ। ਵਿਆਹ 'ਤੇ ਕੁਝ ਲੜਕਿਆਂ ਨੇ ਲੜਕੀ ਨੂੰ ਨਸ਼ੀਲਾ ਪਦਾਰਥ ਸੁੰਘਾ ਦਿੱਤਾ ਅਤੇ ਲੜਕੀ ਨੂੰ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਉਸ ਨਾਲ ਗੈਂਗਰੇਪ ਕੀਤਾ। ਇਸ ਦੌਰਾਨ ਲੜਕੀ ਬੇਹੋਸ਼ ਹੋ ਗਈ, ਜਿਸ ਨੂੰ ਉਥੇ ਹੀ ਛੱਡ ਕੇ ਦੋਸ਼ੀ ਮੌਕੇ ਤੋਂ ਫਰਾਰ ਹੋਣ ਲੱਗੇ। ਭੱਜ ਰਹੇ ਦੋਸ਼ੀਆਂ 'ਚੋਂ ਇਕ ਦੋਸ਼ੀ ਨੂੰ ਕਿਸੇ ਹੋਰ ਲੜਕੇ ਨੇ ਕਾਬੂ ਕਰ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ।

ਪੁਲਸ ਨੇ ਲੜਕੀ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ 'ਤੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਭੋਂਡਸੀ ਥਾਣਾ ਸੁਪਰਡੰਟ ਉਮੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸੂਚਨਾ ਦੇ ਅਧਾਰ 'ਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ। ਪਰ ਪੀੜਤ ਲੜਕੀ ਨੇ ਅਦਾਲਤ 'ਚ ਜਦੋਂ 164 ਦੇ ਤਹਿਤ ਬਿਆਨ ਦਰਜ ਕਰਵਾਏ ਜਿਸ ਗੈਂਗਰੇਪ ਦੀ ਪੁਸ਼ਟੀ ਨਹੀਂ ਹੋ ਸਕੀ। ਫਿਲਹਾਲ ਪੁਲਸ ਜਾਂਚ ਕਰ ਰਹੀ ਹੈ।
ਦਿੱਲੀ ਅਪਰਾਧਾਂ 'ਚ ਨੰ. 1, ਦੇਸ਼ ਦੇ ਦੂਜੇ ਮਹਾਨਗਰਾਂ ਦੇ ਮੁਕਾਬਲੇ ਰਾਜਧਾਨੀ 'ਚ ਜ਼ਿਆਦਾ ਕ੍ਰਾਈਮ
NEXT STORY