ਨੈਸ਼ਨਲ ਡੈਸਕ- ਭਾਰਤ ਦੇ ਦੱਖਣੀ ਸੂਬੇ ਤਾਮਿਲਨਾਡੂ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਤਿਰੂਵੱਲੂਰ ਜ਼ਿਲ੍ਹੇ 'ਚ ਪੈਰੀਆਪਾਲਯਮ ਨੇੜੇ ਮੰਜਨਗਾਰਨਈ ਸਥਿਤ ਇੱਕ ਪ੍ਰਾਈਵੇਟ ਸੀ-ਫੂਡ ਪ੍ਰੋਸੈਸਿੰਗ ਫੈਕਟਰੀ 'ਚ ਭਿਆਨਕ ਹਾਦਸਾ ਵਾਪਰ ਗਿਆ ਹੈ। ਇੱਥੇ ਅਮੋਨੀਆ ਗੈਸ ਲੀਕ ਹੋਣ ਕਾਰਨ 7 ਮਹਿਲਾ ਮਜ਼ਦੂਰਾਂ ਦੀ ਮੌਤ ਹੋ ਗਈ ਹੈ।
ਤਿਰੂਵੱਲੂਰ ਦੀ ਜ਼ਿਲ੍ਹਾ ਕਲੈਕਟਰ ਐੱਸ. ਕਵਿਤਾ ਨੇ ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੈਸ ਲੀਕ ਹੋਣ ਤੋਂ ਤੁਰੰਤ ਬਾਅਦ ਗੈਸ ਚੜ੍ਹਨ ਕਾਰਨ 67 ਮਜ਼ਦੂਰਾਂ ਦੀ ਹਾਲਤ ਵਿਗੜ ਗਈ ਸੀ, ਜਿਨ੍ਹਾਂ ਨੂੰ ਤੁਰੰਤ ਨੇੜਲੇ ਮੈਡੀਕਲ ਕੇਂਦਰਾਂ 'ਚ ਪਹੁੰਚਾਇਆ ਗਿਆ। ਪ੍ਰਸ਼ਾਸਨ ਮੁਤਾਬਕ ਮਰੀਜ਼ਾਂ 'ਚੋਂ 46 ਮਜ਼ਦੂਰਾਂ ਦਾ ਵੇਲਸ ਹਸਪਤਾਲ ਅਤੇ 21 ਦਾ ਵੈਂਕਟੇਸ਼ਵਰ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਦਕਿ 7 ਮਹਿਲਾ ਮਜ਼ਦੂਰਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ- Gym 'ਚ ਵਰਕਆਊਟ ਕਰਦੇ ਸਬ ਇੰਸਪੈਕਟਰ ਦੀ ਹੋਈ ਮੌਤ ! CCTV 'ਚ ਕੈਦ ਹੋਇਆ ਪੂਰਾ ਮੰਜ਼ਰ
ਇਲਾਜ ਅਧੀਨ ਮਜ਼ਦੂਰਾਂ 'ਚੋਂ 9 ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਬਿਹਤਰ ਇਲਾਜ ਲਈ ਐਂਬੂਲੈਂਸਾਂ ਰਾਹੀਂ ਚੇਨਈ ਦੇ ਸਰਕਾਰੀ ਸਟੈਨਲੇ ਮੈਡੀਕਲ ਕਾਲਜ ਹਸਪਤਾਲ ਵਿੱਚ ਭੇਜਿਆ ਗਿਆ ਹੈ। ਫਿਲਹਾਲ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਫੈਕਟਰੀ 'ਚ ਅਚਾਨਕ ਗੈਸ ਲੀਕ ਹੋਣ ਦੀ ਅਸਲ ਵਜ੍ਹਾ ਕੀ ਸੀ।
ਇਹ ਵੀ ਪੜ੍ਹੋ- ਕੋਰੋਨਾ ਫੈਲਾਉਣ ਪਿੱਛੇ ਅਮਰੀਕਾ ਦਾ 'ਹੱਥ' ! ਟਾਪ ਸੀਕ੍ਰੇਟ ਡਾਕੂਮੈਂਟਸ 'ਚ ਹੋਏ ਸਨਸਨੀਖੇਜ਼ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਪਿੰਗ ਸੈੱਟ ਦੀ ਬੇਲਟ 'ਚ ਸਾੜੀ ਫਸਣ ਕਾਰਨ ਮਹਿਲਾ ਦੀ ਦਰਦਨਾਕ ਮੌਤ
NEXT STORY