ਨਵੀਂ ਦਿੱਲੀ— ਪੂਰਬੀ ਦਿੱਲੀ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਆਤਿਸ਼ੀ ਨਾਲ ਜੁੜੇ ਇਤਰਾਜ਼ਯੋਗ ਪਰਚਾ ਵਿਵਾਦ ਵਧਦਾ ਜਾ ਰਿਹਾ ਹੈ। ਭਾਜਪਾ ਉਮੀਦਵਾਰ ਗੌਤਮ ਗੰਭੀਰ ਨੇ ਹੁਣ ਨਵੀਂ ਚੁਣੌਤੀ ਸਾਹਮਣੇ ਰੱਖ ਦਿੱਤੀ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਪਾਰਟੀ ਇਹ ਸਾਬਤ ਕਰ ਦਿੰਦੀ ਹੈ ਕਿ ਪਰਚੇ ਉਨ੍ਹਾਂ ਨੇ ਵੰਡਵਾਏ ਹਨ ਤਾਂ ਉਹ ਜਨਤਾ ਦੇ ਸਾਹਮਣੇ ਖੁਦਕੁਸ਼ੀ ਕਰ ਲੈਣਗੇ। ਗੌਤਮ ਗੰਭੀਰ ਨੇ ਟਵਿੱਟਰ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਟੈਗ ਕਰਦੇ ਹੋਏ ਕਿਹਾ ਕਿ ਜੇਕਰ ਉਹ ਇਹ ਸਾਬਤ ਕਰ ਦੇਣ ਕਿ ਪਰਚਾ ਵੰਡਣ ਦੇ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਹੈ ਤਾਂ ਜਨਤਾ ਦੇ ਸਾਹਮਣੇ ਉਹ ਫਾਂਸੀ ਲਗਾ ਲੈਣਗੇ ਅਤੇ ਜੇਕਰ ਉਹ ਇਹ ਸਾਬਤ ਨਹੀਂ ਕਰ ਪਾਉਂਦੇ ਹਨ ਤਾਂ ਅਰਵਿੰਦ ਕੇਜਰੀਵਾਲ ਨੂੰ ਰਾਜਨੀਤੀ ਛੱਡਣੀ ਹੋਵੇਗੀ, ਮਨਜ਼ੂਰ ਹੈ?ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਤਿਸ਼ੀ ਨੇ ਦਿੱਲੀ ਮਹਿਲਾ ਕਮਿਸ਼ਨ 'ਚ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਗੰਭੀਰ 'ਤੇ ਮਾਣਹਾਨੀ ਦਾ ਕੇਸ ਕਰਨ ਦੀ ਗੱਲ ਕਹੀ ਹੈ। ਦੂਜੇ ਪਾਸੇ ਗੰਭੀਰ ਨੂੰ ਕ੍ਰਿਕੇਟਰ ਹਰਭਜਨ ਸਿੰਘ ਅਤੇ ਵੀ.ਵੀ.ਐੱਸ. ਲਕਸ਼ਮਣ ਦਾ ਸਮਰਥਨ ਮਿਲ ਰਿਹਾ ਹੈ। ਹਰਭਜਨ ਨੇ ਟਵੀਟ ਕਰ ਕੇ ਕਿਹਾ ਕਿ ਗੰਭੀਰ ਜਿੱਤਣ ਜਾਂ ਨਾ ਜਿੱਤਣ, ਇਹ ਵੱਖ ਗੱਲ ਹੈ ਪਰ ਉਹ ਕਿਸੇ ਔਰਤ ਬਾਰੇ ਗਲਤ ਸ਼ਬਦ ਨਹੀਂ ਬੋਲ ਸਕਦੇ। ਗੌਤਮ ਗੰਭੀਰ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਇਸ ਪਰਚਾ ਵਿਵਾਦ 'ਚ ਉਨ੍ਹਾਂ 'ਤੇ ਲਗਾਏ ਜਾ ਰਹੇ ਦੋਸ਼ ਸਾਬਤ ਹੁੰਦੇ ਹਨ ਤਾਂ ਉਹ ਭਾਜਪਾ ਉਮੀਦਵਾਰੀ ਛੱਡ ਦੇਣਗੇ।
ਬ੍ਰਿਟੇਨ ਦੇ ਨੰਨ੍ਹੇ ਪ੍ਰਿੰਸ ਹੈਰੀਸਨ ਨੂੰ ਮੁੰਬਈ ਦੇ ਡੱਬਾ ਵਾਲੇ ਭੇਜਣਗੇ ਖਾਸ ਤੋਹਫਾ
NEXT STORY