ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਗੌਤਮ ਗੰਭੀਰ ਦੇ ਮਾਮਲੇ 'ਚ ਰਾਜ ਚੋਣ ਕਮਿਸ਼ਨ ਦਾ ਰਿਕਾਰਡ ਮੰਗਵਾਉਣ ਲਈ 'ਆਪ' ਨੇਤਾ ਆਤੀ ਮਾਰਲਿਨਾ ਦੀ ਪਟੀਸ਼ਨ 'ਤੇ ਸੋਮਵਾਰ ਨੂੰ ਸੁਣਵਾਈ ਕਰਦੇ ਹੋਏ ਆਦੇਸ਼ 13 ਮਈ ਲਈ ਸੁਰੱਖਿਅਤ ਰੱਖ ਲਿਆ। ਆਤਿਸ਼ੀ ਨੇ ਰਾਜ ਚੋਣ ਕਮਿਸ਼ਨ 'ਚ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਮੁਕਾਬਲੇਬਾਜ਼ ਭਾਜਪਾ ਉਮੀਦਵਾਰ ਗੌਤਮ ਗੰਭੀਰ ਦਾ ਨਾਂ 2 ਚੋਣ ਖੇਤਰਾਂ ਦੀ ਵੋਟਰ ਸੂਚੀ 'ਚ ਦਰਜ ਹੈ।
ਮੈਜਿਸਟਰੇਟ ਵਿਪਲਵ ਡਬਾਸ ਨੇ ਆਤਿਸ਼ੀ ਦੀ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਕਿਹਾ ਕਿ ਇਸ 'ਤੇ 13 ਮਈ ਨੂੰ ਆਦੇਸ਼ ਦਿੱਤਾ ਜਾਵੇਗਾ। ਆਤਿਸ਼ੀ ਪੂਰਬੀ ਦਿੱਲੀ ਤੋਂ ਲੋਕ ਸਭਾ ਉਮੀਦਵਾਰ ਹਨ। ਕੋਰਟ ਨੇ ਇਸ ਤੋਂ ਪਹਿਲਾਂ ਆਤਿਸ਼ੀ ਨੂੰ ਇਹ ਸਾਬਤ ਕਰਨ ਲਈ ਕਿਹਾ ਸੀ ਕਿ ਉਨ੍ਹਾਂ ਨੇ ਕਿਸ ਹੈਸੀਅਤ ਨਾਲ ਇਹ ਪਟੀਸ਼ਨ ਦਾਇਰ ਕੀਤੀ ਹੈ। ਐਡਵੋਕੇਟ ਮੁਹੰਮਦ ਇਰਸ਼ਾਦ ਵਲੋਂ ਦਾਇਰ ਪਟੀਸ਼ਨ 'ਚ ਦੋਸ਼ ਲਗਾਇਆ ਗਿਆ ਕਿ ਗੰਭੀਰ ਨੇ ਜਾਣ ਬੁੱਝ ਕੇ ਅਤੇ ਗੈਰ-ਕਾਨੂੰਨੀ ਤਾਰੀਕੇ ਨਾਲ ਕਰੋਲ ਬਾਗ ਅਤੇ ਰਾਜੇਂਦਰ ਨਗਰ ਚੋਣ ਖੇਤਰਾਂ 'ਚ ਵੋਟਰਾਂ ਦੇ ਰੂਪ 'ਚ ਰਜਿਸਟਰਡ ਕਰਵਾਇਆ ਹੈ।
ਖਤਰੇ 'ਚ ਪੂਰੀ ਧਰਤੀ, ਕਿਸੇ ਵੀ ਸ਼ਹਿਰ 'ਤੇ ਡਿੱਗ ਸਕਦੈ ਐਸਟ੍ਰਾਇਡ
NEXT STORY