ਹੈਦਰਾਬਾਦ (ਏਜੰਸੀ)- ਭਾਰਤ ਅਤੇ ਭੂਟਾਨ ਵਿਚ ਜਰਮਨੀ ਦੇ ਰਾਜਦੂਤ ਵਾਲਟਰ ਜੇ ਲਿੰਡਨਰ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਬਾਇਓਟੈਕ ਦੇ ਕੋਵਿਡ-19 ਰੋਕੂ ਟੀਕੇ ਨੂੰ ਯਾਤਰਾ ਦੇ ਉਦੇਸ਼ ਨਾਲ 1 ਜੂਨ ਤੋਂ ਮਾਨਤਾ ਦੇਵੇਗਾ।
ਇਹ ਵੀ ਪੜ੍ਹੋ: UAE ਦੇ ਇਕ ਰੈਸਟੋਰੈਂਟ 'ਚ ਹੋਇਆ ਧਮਾਕਾ, ਭਾਰਤੀ ਨਾਗਰਿਕ ਸਮੇਤ 2 ਦੀ ਮੌਤ
ਲਿੰਡਨਰ ਨੇ ਇਕ ਟਵੀਟ ਵਿਚ ਕਿਹਾ, 'ਬਹੁਤ ਖ਼ੁਸ਼ ਹਾਂ ਕਿ ਜਰਮਨ ਸਰਕਾਰ ਨੇ 1 ਜੂਨ ਤੋਂ ਜਰਮਨੀ ਦੀ ਯਾਤਰਾ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਸੂਚੀਬੱਧ 'ਕੋਵੈਕਸੀਨ' ਨੂੰ ਮਾਨਤਾ ਦੇਣ ਦਾ ਫ਼ੈਸਲਾ ਕੀਤਾ ਹੈ। ਦੂਤਘਰ ਇਸ ਤਰ੍ਹਾਂ ਦੇ ਫ਼ੈਸਲਿਆਂ 'ਤੇ ਸਰਗਰਮੀ ਨਾਲ ਜ਼ੋਰ ਦੇ ਰਿਹਾ ਹੈ। (ਕੋਵਿਡ ਕਾਰਨ ਵੀਜ਼ਾ ਵਿਭਾਗਾਂ ਵਿਚ ਆਮ ਨਾਲੋਂ ਜ਼ਿਆਦਾ ਉਡੀਕ ਸਮਾਂ ਹੁੰਦਾ ਹੈ। ਕ੍ਰਿਪਾ ਕਰਕੇ ਸਬਰ ਰੱਖੋ)।'
ਇਹ ਵੀ ਪੜ੍ਹੋ: OMG, ਪਤੀ ਨੇ ਫੇਸਬੁੱਕ ’ਤੇ ਲਗਾਈ ਪਤਨੀ ਦੀ ਸੇਲ! ਦੱਸੇ ਖ਼ਰੀਦਣ ਦੇ ਲਾਭ-ਹਾਨੀਆਂ
ਪਿਛਲੇ ਸਾਲ ਨਵੰਬਰ ਵਿਚ ਵਿਸ਼ਵ ਸਿਹਤ ਸੰਗਠਨ ਨੇ ਕੋਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਸਿਫਾਰਿਸ਼ ਕੀਤੀ ਸੀ। ਆਸਟ੍ਰੇਲੀਆ, ਜਾਪਾਨ ਅਤੇ ਕੈਨੇਡਾ ਸਮੇਤ ਕਈ ਦੇਸ਼ ਕੋਵੈਕਸੀਨ ਲਗਵਾ ਚੁੱਕੇ ਯਾਤਰੀਆਂ ਨੂੰ ਆਪਣੇ ਇੱਥੇ ਆਉਣ ਦੀ ਇਜਾਜ਼ਤ ਦਿੰਦੇ ਹਨ।
ਇਹ ਵੀ ਪੜ੍ਹੋ: ਅਮਰੀਕਾ ਦੀ ਆਬਾਦੀ 33 ਕਰੋੜ, ਬੰਦੂਕਾਂ 40 ਕਰੋੜ, ਜਾਣੋ ਹਥਿਆਰਾਂ ਦੇ ਮਾਮਲੇ 'ਚ ਭਾਰਤ ਦਾ ਸਥਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸੁਪਰੀਮ ਕੋਰਟ ਨੇ ਵੇਸਵਾਪੁਣੇ ਨੂੰ ਮੰਨਿਆ 'ਪੇਸ਼ਾ', ਪੁਲਸ ਅਤੇ ਮੀਡੀਆ ਨੂੰ ਦਿੱਤੀ ਸਖ਼ਤ ਹਿਦਾਇਤ
NEXT STORY