ਜੰਮੂ— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰ 'ਚ ਕਾਂਗਰਸ ਦੇ ਸੱਤਾ 'ਚ ਆਉਣ 'ਤੇ ਹਥਿਆਰਬੰਦ ਫੋਰਸ ਵਿਸ਼ੇਸ਼ ਅਧਿਕਾਰ ਕਾਨੂੰਨ (ਅਫਸਪਾ) 'ਤੇ ਮੁੜ ਵਿਚਾਰ ਕੀਤਾ ਜਾਵੇਗਾ। ਸ਼੍ਰੀ ਆਜ਼ਾਦ ਨੇ ਪਾਰਟੀ ਮੈਨੀਫੈਸਟੋ ਜਾਰੀ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਸਾਰੇ ਹਿੱਤ ਧਾਰਕਾਂ ਨਾਲ ਗੱਲਬਾਤ ਕਰਨ ਨਾਲ ਹੀ ਰਾਜ ਦੇ ਸੰਕਟ ਦਾ ਹੱਲ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇ ਸੱਤਾ 'ਚ ਆਉਣ 'ਤੇ ਰਾਜ 'ਚ ਸੰਵਿਧਾਨ ਦੀ ਧਾਰਾ 370 ਬਰਕਰਾਰ ਰਹੇਗੀ ਅਤੇ ਪਾਰਟੀ ਅਫਸਪਾ ਦੀ ਸਮੀਖਿਆ ਕਰੇਗੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਾਰੇ ਹਿੱਤ ਧਾਰਕਾਂ ਨੂੰ ਸ਼ਾਮਲ ਕਰ ਕੇ ਰਾਜ ਦੇ ਸੰਕਟ ਦਾ ਹੱਲ ਕਰੇਗੀ।
ਜੰਮੂ-ਕਸ਼ਮੀਰ ਦੇਸ਼ ਦਾ ਅਭਿੰਨ ਅੰਗ
ਉਨ੍ਹਾਂ ਨੇ ਕਿਹਾ,''ਇਸ ਮਸਲੇ 'ਤੇ ਗੱਲਬਾਤ ਲਈ ਕੁਝ ਪਹਿਲਾਂ ਤੋਂ ਤੈਅ ਸ਼ਰਤਾਂ ਵੀ ਹੋਣਗੀਆਂ, ਕਿਉਂਕਿ ਅਸੀਂ ਕੋਈ ਫੈਸਲਾ ਲੈਣ ਤੋਂ ਪਹਿਲਾਂ ਸਾਰਿਆਂ ਦੀਆਂ ਗੱਲਾਂ ਅਤੇ ਵਿਚਾਰ ਸੁਣਨਾ ਚਾਹੁੰਦੇ ਹਾਂ।'' ਸ਼੍ਰੀ ਆਜ਼ਾਦ ਨੇ ਕਿਹਾ,''ਜੇਕਰ ਸਾਡੀ ਸਰਕਾਰ ਕੇਂਦਰ 'ਚ ਆਉਂਦੀ ਹੈ ਤਾਂ ਅਸੀਂ ਜਲਦ ਤੋਂ ਜਲਦ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਵਾਂਗੇ। ਧਾਰਾ 370 ਕਿਤੇ ਨਹੀਂ ਜਾ ਰਿਹਾ ਹੈ ਅਤੇ ਇਹ ਬਣਿਆ ਰਹੇਗਾ।'' ਸ਼੍ਰੀ ਆਜ਼ਾਦ ਨੇ ਕਿਹਾ ਕਿ ਕਾਂਗਰਸ ਜੰਮੂ-ਕਸ਼ਮੀਰ 'ਚ ਅਫਸਪਾ ਅਤੇ ਅਸ਼ਾਂਤ ਖੇਤਰ ਐਕਟ (ਡੀ.ਏ.ਏ.) ਦੀ ਸਮੀਖਿਆ ਕਰੇਗੀ ਅਤੇ ਇਸ ਸੰਬੰਧ 'ਚ ਕੋਈ ਵੀ ਫੈਸਲਾ ਸੁਰੱਖਿਆ ਫੋਰਸਾਂ ਅਤੇ ਲੋਕਾਂ ਦੇ ਹਿੱਤ 'ਚ ਹੀ ਲਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਦੇਸ਼ ਦਾ ਅਭਿੰਨ ਅੰਗ ਹੈ।
ਸਰਕਾਰੀ ਸਕੂਲ 'ਚ ਜਨਸਭਾ ਕਰਨਾ ਹੇਮਾ ਨੂੰ ਪਿਆ ਭਾਰੀ, ਨੋਟਿਸ ਜਾਰੀ
NEXT STORY