ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਬਲਾਤਕਾਰ ਵਰਗੀਆਂ ਘਟਨਾਵਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ਦੀ ਇਕ ਲੜਕੀ ਨਾਲ ਚੱਲਦੀ ਕਾਰ 'ਚ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੇ ਬਾਅਦ ਦੋਸ਼ੀ ਲੜਕੀ ਨੂੰ ਦੁਆਰਕਾ ਸੈਕਟਰ-21 ਮੈਟਰੋ ਸਟੇਸ਼ਨ ਕੋਲ ਸੁੱਟ ਕੇ ਫਰਾਰ ਹੋ ਗਏ।
ਜਾਣਕਾਰੀ ਮੁਤਾਬਕ 20 ਸਾਲ ਦੀ ਲੜਕੀ ਗੁੜਗਾਓ ਦੇ ਇਕ ਮਾਲ 'ਚ ਸੇਲਸਗਰਲ ਹੈ। ਬੀਤੀ ਰਾਤ ਉਹ ਕਿਸੇ ਕਾਰਨ ਲੇਟ ਹੋ ਗਈ ਅਤੇ ਬਾਹਰ ਆਉਣ 'ਤੇ ਦਿੱਲੀ ਦੇ ਲਈ ਕੋਈ ਪਬਲਿਕ ਟ੍ਰਾਂਸਪੋਰਟ ਨਹੀਂ ਮਿਲਿਆ, ਇਸੀ ਦੌਰਾਨ ਸ਼ੰਕਰ ਚੌਕ 'ਤੇ ਇਕ ਟੋਇਟਾ ਇਨੋਵਾ ਕਾਰ ਆ ਕੇ ਰੁੱਕੀ। ਇਸ 'ਚ ਡਰਾਈਵਰ ਸਮੇਤ ਦੋ ਲੋਕ ਪਹਿਲੇ ਤੋਂ ਹੀ ਸਵਾਰ ਸਨ। ਇਸ ਦੌਰਾਨ ਲੜਕੀ ਨੇ ਕਿਹਾ ਕਿ ਉਸ ਸਾਊਥ-ਵੈਸਟ ਦਿੱਲੀ ਜਾਣਾ ਹੈ। ਇਸ 'ਤੇ ਦੋਸ਼ੀਆਂ ਨੇ ਕਿਹਾ ਕਿ ਉਹ ਵੀ ਉਥੇ ਜਾ ਰਹੇ ਹਨ।
ਇਸ ਦੇ ਬਾਅਦ ਡਰਾਈਵਰ ਨੇ ਕੁਝ ਦੂਰ ਚੱਲ ਕੇ ਗੱਡੀ ਇਹ ਕਹਿ ਕੇ ਰੋਕ ਦਿੱਤੀ ਕਿ ਸਵਾਰੀ ਦੇਖ ਕੇ ਪੁਲਸ ਰੋਕਦੀ ਹੈ। ਇਸੀ ਬਹਾਨੇ ਉਸ ਨੇ ਆਪਣੇ ਸਾਥੀ ਨੂੰ ਪਿਛਲੀ ਸੀਟ 'ਤੇ ਬਿਠਾ ਲਿਆ। ਇਸ ਦੇ ਬਾਅਦ ਲੜਕੀ ਦੇ ਹੱਥ-ਪੈਰ ਬੰਨ੍ਹ ਕੇ ਮਾਰਨ ਦੀ ਧਮਕੀ ਦੇ ਕੇ ਦੋਹਾਂ ਨੇ ਵਾਰੀ-ਵਾਰੀ ਬਲਾਤਕਾਰ ਕੀਤਾ। ਘਟਨਾ ਦੇ ਬਾਅਦ ਲੜਕੀ ਨੂੰ ਦੁਆਰਕਾ ਸੈਕਟਰ-21 ਮੈਟਰੋ ਸਟੇਸ਼ਨ ਕੋਲ ਸੁੱਟ ਕੇ ਦੋਸ਼ੀ ਫਰਾਰ ਹੋ ਗਏ। ਪੁਲਸ ਹੁਣ ਕੇਸ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ 'ਚ ਜੁੱਟੀ ਹੋਈ ਹੈ।
ਸਾਲ 2017: ਵਾਪਸ ਪਟੜੀ 'ਤੇ ਪਰਤੇ ਭਾਰਤ-ਨੇਪਾਲ ਸੰਬੰਧ
NEXT STORY