ਬੈਤੂਲ- ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ 'ਚ ਸਮੂਹਿਕ ਜਬਰ-ਜ਼ਿਨਾਹ ਦੀ ਇੱਕ ਬੇਹੱਦ ਖ਼ੌਫ਼ਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਦਰਿੰਦਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਇਕ ਕੁੜੀ ਨੇ ਬਦਨਾਮੀ ਅਤੇ ਪਰਿਵਾਰਕ ਡਰ ਕਾਰਨ ਤਵਾ ਪੁਲ ਤੋਂ ਛਾਲ ਮਾਰ ਦਿੱਤੀ। ਇਸ ਹਾਦਸੇ 'ਚ ਕੁੜੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ ਹੈ, ਜਿਸ ਦਾ ਇਲਾਜ ਬੈਤੂਲ ਜ਼ਿਲ੍ਹਾ ਹਸਪਤਾਲ 'ਚ ਚੱਲ ਰਿਹਾ ਹੈ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਮਾਮਲੇ ਦੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਕਿਵੇਂ ਵਾਪਰੀ ਇਹ ਵਾਰਦਾਤ?
ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਪੀੜਤ ਕੁੜੀ ਪਿਛਲੇ 2 ਮਹੀਨਿਆਂ ਤੋਂ ਮੁਲਜ਼ਮ ਸ਼ੰਭੂ ਨਵੜੇ ਦੇ ਸੰਪਰਕ 'ਚ ਸੀ। 3 ਜਨਵਰੀ ਦੀ ਦੇਰ ਰਾਤ ਸ਼ੰਭੂ ਕੁੜੀ ਨੂੰ ਇਹ ਕਹਿ ਕੇ ਘਰੋਂ ਲੈ ਗਿਆ ਕਿ ਉਹ ਘੁੰਮਣ ਜਾ ਰਹੇ ਹਨ। ਇਸ ਦੌਰਾਨ ਇਕ ਹੋਰ ਦੋਸ਼ੀ ਰਾਵਤ ਸਿੰਘ ਉਈਕੇ ਸ਼ੰਭੂ ਨੂੰ ਕੁੜੀ ਦੇ ਘਰ ਤੱਕ ਛੱਡਣ ਆਇਆ ਸੀ, ਜਿਸ ਤੋਂ ਬਾਅਦ ਦੋਵੇਂ ਜੰਗਲ ਵੱਲ ਚਲੇ ਗਏ। ਰਾਤਾਮਾਟੀ ਖੇਤਰ 'ਚ ਸ਼ੰਭੂ ਨੇ ਕੁੜੀ ਨਾਲ ਜ਼ਬਰਦਸਤੀ ਜਬਰ-ਜ਼ਿਨਾਹ ਕੀਤਾ। ਇਸ ਘਿਨੌਣੀ ਕਰਤੂਤ ਤੋਂ ਬਾਅਦ ਉਸ ਨੇ ਆਪਣੇ ਸਾਥੀ ਪੰਕਜ ਉਇਕੇ ਨੂੰ ਵੀ ਮੌਕੇ 'ਤੇ ਬੁਲਾ ਲਿਆ, ਉਸ ਨੇ ਵੀ ਕੁੜੀ ਨਾਲ ਦਰਿੰਦਗੀ ਕੀਤੀ। ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਕੁੜੀ ਨੂੰ ਇਕੱਲਾ ਛੱਡ ਕੇ ਫ਼ਰਾਰ ਹੋ ਗਏ।
ਡਰ ਕਾਰਨ ਪੁਲ ਤੋਂ ਮਾਰੀ ਛਾਲ
ਜਬਰ-ਜ਼ਿਨਾਹ ਤੋਂ ਬਾਅਦ ਪੀੜਤਾ ਬਹੁਤ ਡਰ ਗਈ ਸੀ। ਉਸ ਨੂੰ ਡਰ ਸੀ ਕਿ ਜਦੋਂ ਉਹ ਘਰ ਪਹੁੰਚੇਗੀ ਤਾਂ ਉਸ ਦੀ ਕੁੱਟਮਾਰ ਕੀਤੀ ਜਾਵੇਗੀ ਅਤੇ ਸਮਾਜ 'ਚ ਬਦਨਾਮੀ ਹੋਵੇਗੀ। ਇਸੇ ਮਾਨਸਿਕ ਦਬਾਅ ਹੇਠ ਉਸ ਨੇ ਸਵੇਰੇ ਕਰੀਬ 4 ਵਜੇ ਤਵਾ ਪੁਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੇ ਸਿਰ ਅਤੇ ਕਮਰ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਸਵੇਰੇ ਪਿੰਡ ਵਾਸੀਆਂ ਨੇ ਉਸ ਨੂੰ ਜ਼ਖ਼ਮੀ ਹਾਲਤ 'ਚ ਵੇਖ ਕੇ ਪੁਲਸ ਨੂੰ ਸੂਚਨਾ ਦਿੱਤੀ।
ਪੁਲਸ ਦੀ ਕਾਰਵਾਈ
ਘੋੜਾਡੋਂਗਰੀ ਚੌਕੀ ਇੰਚਾਰਜ ਆਮਰਪਾਲੀ ਡਹਾਟ ਨੇ ਦੱਸਿਆ ਕਿ ਪੁਲਸ ਨੇ ਸਰਗਰਮੀ ਦਿਖਾਉਂਦੇ ਹੋਏ ਸਾਰੇ ਸਬੂਤ ਇਕੱਠੇ ਕੀਤੇ ਅਤੇ ਸ਼ੰਭੂ ਨਵੜੇ (24), ਪੰਕਜ ਉਇਕੇ (28) ਅਤੇ ਰਾਵਤ ਸਿੰਘ ਉਇਕੇ (23) ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 70(1) ਅਤੇ 3(5) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੋਰ ਨੂੰ ਕੰਧ ਨੇ ਪਾ ਲਈ 'ਜੱਫੀ' !, ਮੁਸੀਬਤ 'ਚ ਫਸੀ ਜਾਨ, ਛੁਡਾਉਣ ਆਈ ਪੁਲਸ ਦੇ ਵੀ ਛੁੱਟੇ ਪਸੀਨੇ
NEXT STORY