ਗੋਰਖਪੁਰ- ਗੋਰਖਪੁਰ 'ਚ ਆਪਣੇ ਪਰਿਵਾਰ ਵਾਲਿਆਂ ਨਾਲ ਗੋਰਖਪੁਰ ਮੰਦਰ ਪਹੁੰਚੀ ਚਾਰ ਸਾਲਾ ਇਕ ਕੁੜੀ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸ਼ੁੱਕਰਵਾਰ ਨੂੰ ਤੋਹਫ਼ੇ ਵਜੋਂ 'ਬੁਲਡੋਜ਼ਰ' ਭੇਟ ਕੀਤਾ। ਇਕ ਅਧਿਕਾਰਤ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਬਿਆਨ ਅਨੁਸਾਰ, ਕਾਨਪੁਰ ਦੀ ਵਾਸੀ ਯਸ਼ਸਵਨੀ ਸਿੰਘ ਦੇ ਇਸ ਅਨੋਖੇ ਤਹਫ਼ੇ ਨੂੰ ਪਾ ਕੇ ਮੁੱਖ ਮੰਤਰੀ ਵੀ ਹਸ ਪਏ। ਯਸ਼ਸਵਨੀ ਨੇ ਮੁੱਖ ਮੰਤਰੀ ਨੂੰ ਕਿਹਾ,''ਤੁਹਾਡੇ ਲਈ ਤੋਹਫ਼ਾ ਲਿਆਈ ਹਾਂ, ਪਹਿਲਾਂ ਅੱਖਾਂ ਬੰਦ ਕਰੋ।''
ਇਸ ਤੋਂ ਬਾਅਦ ਉਸ ਨੇ ਇਕ ਛੋਟਾ ਜਿਹਾ ਬੁਲਡੋਜ਼ਰ (ਖਿਡੌਣਾ) ਉਨ੍ਹਾਂ ਦੇ ਹੱਥਾਂ 'ਚ ਰੱਖ ਦਿੱਤਾ। ਤੋਹਫ਼ਾ ਦੇਖ ਮੁੱਖ ਮੰਤਰੀ ਵੀ ਹੱਸ ਪਏ। ਬੱਚੀ ਨੇ ਮੁੱਖ ਮੰਤਰੀ ਨੂੰ ਕਿਹਾ,''ਤੁਹਾਨੂੰ ਬੁਲਡੋਜ਼ਰ ਪਸੰਦ ਹੈ, ਇਸ ਲਈ ਮੈਂ ਤੁਹਾਨੂੰ ਤੋਹਫ਼ਾ ਦੇ ਰਹੀ ਹਾਂ।'' ਬਿਆਨ 'ਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਸ਼ੁੱਕਰਵਾਰ ਸਵੇਰੇ ਗੋਰਖਨਾਥ ਮੰਦਰ 'ਚ ਆਪਣੀ ਰਵਾਇਤੀ ਰੁਟੀਨ ਦੇ ਅਧੀਨ ਆਏ ਸਨ, ਉਦੋਂ ਉਨ੍ਹਾਂ ਦੀ ਨਜ਼ਰ ਯਸ਼ਸਵਨੀ 'ਤੇ ਪਈ, ਜੋ ਆਪਣੇ ਮਾਤਾ-ਪਿਤਾ ਨਾਲ ਕਾਨਪੁਰ ਤੋਂ ਆਈ ਸੀ। ਯਸ਼ਸਵਨੀ ਸਿੰਘ ਕਾਨਪੁਰ ਦੇ ਪ੍ਰਤਾਪ ਇੰਟਰਨੈਸ਼ਨਲ ਕਾਲਜ 'ਚ ਨਰਸਰੀ ਦੀ ਵਿਦਿਆਰਥਣ ਹੈ ਅਤੇ ਉਹ ਆਪਣੇ ਪਿਤਾ ਅਭੈ ਸਿੰਘ ਰਾਜਾਵਤ ਅਤੇ ਮਾਂ ਪ੍ਰਿਯਦੰਬਾ ਸਿੰਘ ਨਾਲ ਗੋਰਖਸ਼ਪੀਠਾਧੀਸ਼ਵਰ ਤੋਂ ਆਸ਼ੀਰਵਾਦ ਲੈਣ ਗੋਰਖਪੁਰ ਆਈ ਸੀ। ਮੁੱਖ ਮੰਤਰੀ ਨੂੰ ਮਿਲ ਕੇ ਉਹ ਕਾਫ਼ੀ ਉਤਸ਼ਾਹਤ ਨਜ਼ਰ ਆਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਜਾ ਵੜਿੰਗ ਨੇ ਸੰਸਦ 'ਚ ਚੁੱਕਿਆ ਬੰਦੀ ਸਿੰਘਾਂ ਦਾ ਮੁੱਦਾ, ਤੁਰੰਤ ਰਿਹਾਈ ਦੀ ਕੀਤੀ ਮੰਗ
NEXT STORY