ਨੈਸ਼ਨਲ ਡੈਸਕ- ਪਿਛਲੇ ਦਿਨੀਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ, ਜਿਸ 'ਚ ਬੱਸ 'ਚ ਖੜ੍ਹੀ ਇਕ ਕੁੜੀ ਵੀਡੀਓ ਬਣਾ ਰਹੀ ਹੈ ਤੇ ਕਹਿ ਰਹੀ ਹੈ ਕਿ ਉਸ ਦੇ ਨਾਲ ਖੜ੍ਹੇ ਇਕ ਵਿਅਕਤੀ ਨੇ ਉਸ ਨੂੰ ਗ਼ਲਤ ਤਰੀਕੇ ਨਾਲ ਟੱਚ ਕੀਤਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਇਹ ਮਾਮਲਾ ਕਾਫ਼ੀ ਚਰਚਾ ਦਾ ਵਿਸ਼ਾ ਬਣ ਗਿਆ।
ਜਾਂਚ ਮਗਰੋਂ ਪਤਾ ਲੱਗਾ ਕਿ ਉਕਤ ਮਾਮਲਾ ਕੇਰਲ ਦਾ ਹੈ ਤੇ ਇਸ ਵੀਡੀਓ 'ਚ ਖੜ੍ਹਾ ਨੌਜਵਾਨ, ਜਿਸ 'ਤੇ ਕੁੜੀ ਇਲਜ਼ਾਮ ਲਗਾ ਰਹੀ ਹੈ, ਨੇ ਨਮੋਸ਼ੀ 'ਚ ਆ ਕੇ ਖੁਦਕੁਸ਼ੀ ਕਰ ਲਈ ਹੈ। ਵਿਅਕਤੀ ਦੀ ਪਛਾਣ ਕੇਰਲ ਦੇ ਕੋਝੀਕੋਡ ਦੇ ਰਹਿਣ ਵਾਲੇ 41 ਸਾਲਾ ਸੇਲਜ਼ ਮੈਨੇਜਰ ਦੀਪਕ ਵਜੋਂ ਹੋਈ ਹੈ। ਇਸ ਮਾਮਲੇ 'ਚ ਪੁਲਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਵੀਡੀਓ ਰਿਕਾਰਡ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਸ਼ਿਮਜੀਤਾ ਮੁਸਤਫਾ (35) ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ- ਐਮਰਜੈਂਸੀ ! ਸਕੂਲ ਵੀ ਬੰਦ, ਲੋਕਾਂ ਨੂੰ ਘਰੋਂ ਨਾ ਨਿਕਲਣ ਦੀ ਅਪੀਲ, ਗ੍ਰੀਸ 'ਚ ਹੜ੍ਹਾਂ ਨੇ ਮਚਾਈ ਤਬਾਹੀ
ਇਹ ਮਾਮਲਾ ਪਿਛਲੇ ਸ਼ੁੱਕਰਵਾਰ ਦਾ ਹੈ, ਜਦੋਂ ਦੀਪਕ ਇੱਕ ਭੀੜ ਵਾਲੀ ਬੱਸ ਵਿੱਚ ਸਫ਼ਰ ਕਰ ਰਿਹਾ ਸੀ। ਸ਼ਿਮਜੀਤਾ ਮੁਸਤਫਾ, ਜੋ ਉਸ ਸਮੇਂ ਇੱਕ 'ਰੀਲ' ਰਿਕਾਰਡ ਕਰ ਰਹੀ ਸੀ, ਨੇ ਦੋਸ਼ ਲਾਇਆ ਕਿ ਦੀਪਕ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਹੈ। ਉਸ ਨੇ ਦੀਪਕ ਦੀ ਇੱਕ 18 ਸੈਕਿੰਡ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ, ਜਿਸ ਵਿੱਚ ਉਸ ਉੱਤੇ ਛੇੜਛਾੜ ਦੇ ਗੰਭੀਰ ਇਲਜ਼ਾਮ ਲਗਾਏ ਗਏ ਸਨ।
ਇਹ ਵੀਡੀਓ ਕੁਝ ਹੀ ਸਮੇਂ ਵਿੱਚ ਵਾਇਰਲ ਹੋ ਗਈ ਅਤੇ ਇਸ ਨੂੰ 20 ਲੱਖ ਤੋਂ ਵੱਧ ਵਾਰ ਦੇਖਿਆ ਗਿਆ। ਇਸ ਤੋਂ ਬਾਅਦ ਦੀਪਕ ਨੂੰ ਆਨਲਾਈਨ ਟ੍ਰੋਲਿੰਗ ਅਤੇ ਅਪਮਾਨਜਨਕ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਇਸ ਜਨਤਕ ਅਪਮਾਨ ਅਤੇ ਮਾਨਸਿਕ ਤਣਾਅ ਕਾਰਨ ਦੀਪਕ ਨੇ ਸੋਮਵਾਰ ਨੂੰ ਆਪਣੇ ਘਰ ਵਿੱਚ ਖੁਦਕੁਸ਼ੀ ਕਰ ਲਈ।
ਦੀਪਕ ਦੇ ਪਰਿਵਾਰ ਅਨੁਸਾਰ ਉਹ ਬੇਕਸੂਰ ਸੀ ਅਤੇ ਝੂਠੇ ਇਲਜ਼ਾਮਾਂ ਕਾਰਨ ਬਹੁਤ ਜ਼ਿਆਦਾ ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ। ਉਸ ਦੀ ਮਾਂ ਨੇ ਦੱਸਿਆ ਕਿ ਦੀਪਕ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋ ਦਿਨਾਂ ਤੋਂ ਕੁਝ ਨਹੀਂ ਖਾਧਾ ਸੀ। ਪੁਲਸ ਨੇ ਸ਼ਿਮਜੀਤਾ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ ਤੇ ਸ਼ਿਮਜੀਤਾ, ਜੋ ਮਲੱਪਪੁਰਮ ਵਿੱਚ ਅਰੀਕੋਡ ਪੰਚਾਇਤ ਦੀ ਸਾਬਕਾ ਮੈਂਬਰ ਵੀ ਰਹੀ ਹੈ, ਨੂੰ ਪੁਲਸ ਨੇ ਬੁੱਧਵਾਰ ਨੂੰ ਉਸ ਦੇ ਰਿਸ਼ਤੇਦਾਰ ਦੇ ਘਰੋਂ ਕਾਬੂ ਕੀਤਾ। ਇਸ ਦੇ ਨਾਲ ਹੀ ਕੇਰਲ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੁਲਸ ਨੂੰ ਮਾਮਲੇ ਦੀ ਜਾਂਚ ਕਰਕੇ ਇੱਕ ਹਫ਼ਤੇ ਵਿੱਚ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ- ਟਰੰਪ ਦੇ Board Of Peace 'ਚ ਸ਼ਾਮਲ ਹੋਣ ਬਾਰੇ ਪੁਤਿਨ ਦਾ ਵੱਡਾ ਐਲਾਨ ! ਰੱਖੀਆਂ ਇਹ ਸ਼ਰਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਤੰਬਾਕੂ ਤੇ ਪਾਨ ਮਸਾਲਾ 'ਤੇ ਮੁਕੰਮਲ ਪਾਬੰਦੀ! ਓਡੀਸ਼ਾ ਸਰਕਾਰ ਦਾ ਵੱਡਾ ਫੈਸਲਾ, ਉਲੰਘਣਾ ਕੀਤੀ ਤਾਂ...
NEXT STORY