ਹੁਬਲੀ- 5 ਸਾਲ ਦੀ ਕੁੜੀ ਨਾਲ ਜਬਰ ਜ਼ਿਨਾਹ ਦੀ ਕੋਸ਼ਿਸ਼, ਫਿਰ ਉਸ ਦਾ ਕਤਲ ਕਰਨ ਦੇ ਦੋਸ਼ੀ ਨੂੰ ਪੁਲਸ ਨੇ ਐਤਵਾਰ ਰਾਤ ਐਨਕਾਊਂਟਰ 'ਚ ਮਾਰ ਦਿੱਤੀ। ਮੁਕਾਬਲੇ 'ਚ ਇਕ ਸਬ ਇੰਸਪੈਕਟਰ ਸਮੇਤ 3 ਪੁਲਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਇਹ ਘਟਨਾ ਕਰਨਾਟਕ ਦੇ ਹੁਬਲੀ ਦੀ ਹੈ। ਦੋਸ਼ੀ ਨੇ ਦਿਨ ਵੇਲੇ ਕੁੜੀ ਨੂੰ ਉਸ ਦੇ ਘਰ ਕੋਲੋਂ ਹੀ ਅਗਵਾ ਕੀਤਾ ਸੀ। ਉਹ ਉਸ ਨੂੰ ਇਕ ਸੁੰਨਸਾਨ ਜਗ੍ਹਾ ਲੈ ਗਿਆ। ਇੱਥੇ ਜਬਰ ਜ਼ਿਨਾਹ ਦੀ ਕੋਸ਼ਿਸ਼ ਕੀਤੀ। ਕੁੜੀ ਦੀ ਚੀਕ ਸੁਣ ਕੇ ਲੋਕ ਇਕੱਠੇ ਹੋ ਗਏ। ਘਬਰਾ ਕੇ ਦੋਸ਼ੀ ਨੇ ਗਲ਼ਾ ਘੁੱਟ ਕੇ ਕੁੜੀ ਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ। ਕੁਝ ਹੀ ਘੰਟਿਆਂ 'ਚ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਹੁਬਲੀ ਪੁਲਸ ਕਮਿਸ਼ਨਰ ਸ਼ਸ਼ੀ ਕੁਮਾਰ ਨੇ ਕਿਹਾ ਕਿ ਪੁਲਸ ਦੋਸ਼ੀ ਨੂੰ ਕੁਝ ਦਸਤਾਵੇਜ਼ ਅਤੇ ਪਛਾਣ ਵੈਰੀਫਿਕੇਸ਼ਨ ਲਈ ਉਸ ਦੇ ਘਰ ਲੈ ਗਈ ਸੀ। ਉਸ ਨੇ ਦੌੜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਸ ਟੀਮ 'ਤੇ ਪੱਥਰ ਨਾਲ ਹਮਲਾ ਕੀਤਾ।
ਇਹ ਵੀ ਪੜ੍ਹੋ : ਖ਼ਰਾਬ ਪੱਖੇ ਨੇ ਬਣਾ ਦਿੱਤੀ ਜੋੜੀ! ਔਰਤ ਨੇ ਠੀਕ ਕਰਨ ਵਾਲੇ ਇਲੈਕਟ੍ਰੀਸ਼ੀਅਨ ਨਾਲ ਕਰਵਾਇਆ ਵਿਆਹ
ਪੁਲਸ ਨੇ ਹਵਾਈ ਫਾਇਰ ਕੀਤੇ, ਉਦੋਂ ਵੀ ਉਹ ਦੌੜਣ ਦੀ ਕੋਸ਼ਿਸ਼ ਕਰਦਾ ਰਿਹਾ। ਪੁਲਸ ਨੇ ਉਸ 'ਤੇ 2 ਰਾਊਂਡ ਫਾਇਰ ਹੋਰ ਕੀਤੇ, ਜਿਸ 'ਚ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੋਸ਼ੀ ਦੀ ਪਛਾਣ ਬਿਹਾਰ ਦੇ ਰਿਤੇਸ਼ (35) ਵਜੋਂ ਹੋਈ ਹੈ। ਪੁਲਸ ਨੇ ਕਿਹਾ ਕਿ ਰਿਤੇਸ਼ ਪਿਛਲੇ 3 ਮਹੀਨਿਆਂ ਤੋਂ ਹੁਬਲੀ 'ਚ ਰਹਿ ਰਿਹਾ ਸੀ ਅਤੇ ਪਿਛਲੇ ਕਈ ਸਾਲਾਂ ਤੋਂ ਘਰੋਂ ਦੂਰ ਸੀ। ਉਹ ਹੋਟਲਾਂ 'ਚ ਕੰਮ ਕਰਦਾ ਸੀ, ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ 'ਚ ਗੁੱਸਾ ਹੈ। ਹੁਬਲੀ ਤੋਂ ਕਾਂਗਰਸ ਵਿਧਾਇਕ ਅਬੱਯਾ ਪ੍ਰਸਾਦ ਨੇ ਦੱਸਿਆ ਕਿ ਸੀਨੀਅਰ ਲੀਡਰ ਸਲੀਮ ਅਹਿਮਦ ਨੇ ਮੁੱਖ ਮੰਤਰੀ ਨਾਲ ਗੱਲ ਕਰਨ ਤੋਂ ਬਾਅਦ ਪੀੜਤ ਦੇ ਪਰਿਵਾਰ ਨੂੰ ਹਰ ਸਾਲ 10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੱਖ ਮੰਤਰੀ ਨੇ ਸਿੱਖਾਂ ਲਈ ਕੀਤਾ ਵੱਡਾ ਐਲਾਨ
NEXT STORY