ਨੈਸ਼ਨਲ ਡੈਸਕ: ਝਾਰਖੰਡ ਦੇ ਧਨਬਾਦ ਜ਼ਿਲ੍ਹੇ ਵਿਚ ਚਾਰ ਨੌਜਵਾਨਾਂ ਨੇ 16 ਸਾਲਾ ਵਿਦਿਆਰਥਣ ਨੂੰ ਕਥਿਤ ਤੌਰ 'ਤੇ ਚਾਰ ਮੰਜ਼ਿਲਾ ਅਪਾਰਟਮੈਂਟ ਦੀ ਛੱਤ ਤੋਂ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੁਲਸ ਨੇ ਦੱਸਿਆ ਕਿ ਪੀੜਤਾ ਦੀ ਮਾਂ ਨੇ ਇਕ ਹੀ ਅਪਾਰਟਮੈਂਟ ਵਿਚ ਰਹਿਣ ਵਾਲੇ ਦੋ ਨਾਮਜ਼ਦ ਮੁਲਜ਼ਮਾਂ ਸਣੇ 4 ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਚਾਰੋਂ ਵਿਚੋਂ ਇਕ ਨੌਜਵਾਨ ਪੀੜਤਾ ਨਾਲ ਗੱਲਬਾਤ ਕਰਦਾ ਸੀ ਅਤੇ ਇਹ ਉਸ ਦੀ ਮਾਂ ਨੂੰ ਪਸੰਦ ਨਹੀਂ ਸੀ। ਔਰਤ ਨੇ ਆਪਣੀ ਧੀ ਨੂੰ ਨੌਜਵਾਨ ਨਾਲ ਗੱਲ ਕਰਨ ਤੋਂ ਰੋਕਿਆ ਸੀ।
ਇਹ ਖ਼ਬਰ ਵੀ ਪੜ੍ਹੋ - GST ਦੇ ਘੇਰੇ 'ਚ ਆ ਸਕਦਾ ਹੈ ਪੈਟਰੋਲ-ਡੀਜ਼ਲ! ਵਿੱਤ ਮੰਤਰੀ ਸੀਤਾਰਮਨ ਨੇ ਦਿੱਤਾ ਅਹਿਮ ਬਿਆਨ
ਪੁਲਸ ਨੇ ਦੱਸਿਆ ਕਿ ਘਟਨਾ ਧਨਬਾਦ ਵਿਚ ਬਰਵਾੜਾ ਥਾਣਾ ਖੇਤਰ ਦੇ ਭੇਲਾਟਾਂਡ ਇਲਾਕੇ ਵਿਚ ਬੁੱਧਵਾਰ ਸ਼ਾਮ ਸਾਢੇ 5 ਵਜੇ ਤੋਂ 6 ਵਜੇ ਦੇ ਵਿੱਚ ਵਾਪਰੀ। ਸਬ ਇੰਸਪੈਕਟਰ ਅਮਰ ਕੁਮਾਰ ਪਾਂਡੇ ਨੇ ਦੱਸਿਆ ਕਿ ਐੱਫ.ਆਈ.ਆਰ ਦੇ ਅਧਾਰ 'ਤੇ ਬੁੱਧਵਾਰ ਰਾਤ ਦੋ ਨੌਜਵਾਨਾਂ ਨੂੰ ਪੁੱਛਗਿੱਚ ਲਈ ਹਿਰਾਸਤ ਵਿਚ ਲਿਆ ਗਿਆ ਹੈ। ਕਿਸ਼ੋਰੀ ਧਨਬਾਦ ਦੇ ਇਕ ਸਕੂਲ ਵਿਚ 12ਵੀਂ ਜਮਾਤ ਦੀ ਵਿਦਿਆਰਥਣ ਸੀ। ਪੀੜਤਾ ਦੀ ਮਾਂ ਨੇ ਪੁਲਸ ਨੂੰ ਦੱਸਿਆ ਕਿ ਅਪਾਰਟਮੈਂਟ ਵਿਚ ਹੀ ਰਹਿਣ ਵਾਲਾ ਇਕ ਮੁੰਡਾ ਉਨ੍ਹਾਂ ਦੀ ਧੀ ਨਾਲ ਜ਼ਬਰਦਸਤੀ ਗੱਲ ਕਰਦਾ ਰਹਿੰਦਾ ਸੀ ਤੇ ਉਸ ਦਾ ਸੀਨੀਅਰ ਸੀ। ਔਰਤ ਨੇ ਦੱਸਿਆ ਕਿ ਉਹ ਆਪਣੀ ਧੀ ਨੂੰ ਇਸ ਲਈ ਗੁੱਸੇ ਹੋਈ ਸੀ ਅਤੇ ਭਵਿੱਖ ਵਿਚ ਉਸ ਮੁੰਡੇ ਨਾਲ ਗੱਲਬਾਤ ਨਾ ਕਰਨ ਲਈ ਕਿਹਾ ਸੀ।
ਇਹ ਖ਼ਬਰ ਵੀ ਪੜ੍ਹੋ- ਦੀਪ ਸਿੱਧੂ ਦੀ ਬਰਸੀ ਮੌਕੇ ਮੂਸੇਵਾਲਾ ਦੇ ਪਿਤਾ ਦੇ ਤਿੱਖੇ ਬੋਲ, "ਸਿਰ ਚੁੱਕਣ ਵਾਲਿਆਂ ਨੂੰ ਮਾਰ ਦਿੱਤਾ ਜਾਂਦੈ"
ਪੁਲਸ ਨੇ ਦੱਸਿਆ ਕਿ ਬੁੱਧਵਾਰ ਦੀ ਸ਼ਾਮ ਨੂੰ ਮੁੰਡੇ ਨੂੰ ਉਸ ਦੇ ਇਕ ਦੋਸਤ ਦੇ ਨਾਲ ਅਪਾਰਟਮੈਂਟ ਦੀ ਪਹਿਲੀ ਮੰਜ਼ਿਲ 'ਤੇ ਵੇਖਿਆ ਗਿਆ ਸੀ। ਸਬ-ਇੰਸਪੈਕਟਰ ਨੇ ਕਿਹਾ ਕਿ ਛੱਤ 'ਤੇ ਇਕ ਕੁਰਸੀ ਵੀ ਮਿਲੀ ਹੈ। ਉੱਥੇ ਕੁਰਸੀ ਕੋਣ ਲਿਆਇਆ ਅਤੇ ਛੱਤ 'ਤੇ ਕਿੰਨੇ ਲੋਕ ਮੌਜੂਦ ਸਨ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹਾ ਬਾਲ ਕਲਿਆਣ ਸਮਿਤੀ ਦੇ ਪ੍ਰਧਾਨ ਉੱਤਮ ਮੁਖਰਜੀ ਨੇ ਕਿਹਾ ਕਿ ਸਮਿਤੀ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
5ਵੀਂ ਤੇ 8ਵੀਂ ਜਮਾਤ ਦੀ ਡੇਟਸ਼ੀਟ ਬਾਰੇ ਅਹਿਮ ਖ਼ਬਰ, ਸਿੱਖਿਆ ਮੰਤਰੀ ਬੈਂਸ ਦਾ ਵੱਡਾ ਐਕਸ਼ਨ, ਪੜ੍ਹੋ Top 10
NEXT STORY