ਨਵੀਂ ਦਿੱਲੀ— ਧੋਖੇ ਦੇ ਸ਼ੱਕ 'ਚ ਇਕ ਵਿਅਕਤੀ ਨੇ ਪ੍ਰੇਮਿਕਾ ਦਾ ਕਤਲ ਕਰ ਦਿੱਤਾ। ਕਤਲ ਕਰਨ ਦੇ ਬਾਅਦ ਉਹ ਬਾਹਰ ਤੋਂ ਕਮਰੇ ਨੂੰ ਤਾਲਾ ਲਗਾ ਕੇ ਫਰਾਰ ਹੋ ਗਿਆ। ਜਾਂਚ 'ਚ ਪੁਲਸ ਨੂੰ ਪਤਾ ਚੱਲਿਆ ਕਿ ਲੜਕੀ ਦਾ ਕਤਲ ਕਰਨ ਦੇ ਦੋ ਦਿਨ ਬਾਅਦ ਦੋਸ਼ੀ ਪ੍ਰੇਮੀ ਨੇ ਵੀ ਯੂ.ਪੀ 'ਚ ਟਰੇਨ ਅੱਗੇ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ।
ਪੁਲਸ ਨੂੰ ਪ੍ਰੇਮੀ ਕੋਲੋਂ ਚਾਰ ਪੇਜ਼ ਦਾ ਸੁਸਾਇਡ ਨੋਟ ਮਿਲਿਆ ਸੀ। ਇਸ ਦੇ ਨਾਲ-ਨਾਲ ਮ੍ਰਿਤਕ ਨੇ ਆਪਣੇ ਹੱਥ 'ਤੇ ਵੀ ਸੁਸਾਇਡ ਨੋਟ ਲਿਖਿਆ ਸੀ। ਨੋਟ 'ਚ ਉਸ ਨੇ ਪ੍ਰੇਮਿਕਾ ਦੇ ਧੋਖੇ ਦਾ ਜ਼ਿਕਰ ਕੀਤਾ ਸੀ। ਪੁਲਸ ਨੇ ਦੱਸਿਆ ਕਿ ਪੁਰਾਣੀ ਕੋਂਡਲੀ 'ਚ ਰਹਿਣ ਵਾਲੇ ਓਮਪ੍ਰਕਾਸ਼ ਨੇ ਮੰਗਲਵਾਰ ਦੁਪਹਿਰ ਪੁਲਸ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਨੇ ਕਮਰਾ ਪਵਨ ਨੂੰ ਕਿਰਾਏ 'ਤੇ ਦਿੱਤਾ ਸੀ। ਇਸ ਦਾ ਤਾਲਾ ਬਾਹਰ ਤੋਂ ਬੰਦ ਸੀ ਪਰ ਅੰਦਰੋਂ ਬਹੁਤ ਬਦਬੂ ਆ ਰਹੀ ਸੀ। ਦੋ ਦਿਨਾਂ ਤੋਂ ਪਵਨ ਗਾਇਬ ਸੀ। ਪੁਲਸ ਨੇ ਉਥੇ ਪੁੱਜ ਕੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਇਕ ਔਰਤ ਦੀ ਸੜੀ ਹੋਈ ਲਾਸ਼ ਪਈ ਸੀ। ਔਰਤ ਦੀ ਪਛਾਣ ਮੋਨਿਕਾ ਦੇ ਰੂਪ 'ਚ ਹੋਈ। ਪੁਲਸ ਨੂੰ ਇਹ ਵੀ ਪਤਾ ਚੱਲਿਆ ਕਿ ਔਰਤ ਪਤੀ ਸੋਨੂੰ ਅਤੇ ਤਿੰਨ ਬੱਚਿਆਂ ਨਾਲ ਲੋਨੀ 'ਚ ਰਹਿੰਦੀ ਸੀ। ਔਰਤ ਦੇ ਪਤੀ ਅਤੇ ਪਿਤਾ ਨੂੰ ਮੌਕੇ 'ਤੇ ਬੁਲਾਇਆ ਗਿਆ। ਉਨ੍ਹਾਂ ਨੇ ਲਾਸ਼ ਦੀ ਪਛਾਣ ਕੀਤੀ।
ਜਾਂਚ 'ਚ ਪੁਲਸ ਨੂੰ ਪਤਾ ਚੱਲਿਆ ਕਿ ਔਰਤ ਦਾ 2010 'ਚ ਵਿਆਹ ਹੋਇਆ ਸੀ। 8-10 ਦਿਨ ਪਹਿਲੇ ਹੀ ਉਹ ਲੋਨੀ ਤੋਂ ਆਪਣੇ ਪੇਕੇ ਆਈ ਸੀ। 9 ਮਾਰਚ ਨੂੰ ਉਹ ਘਰ ਤੋਂ ਅਚਾਨਕ ਗਾਇਬ ਹੋ ਗਈ। ਪਰਿਵਾਰ ਵਾਲਿਆਂ ਨੇ ਔਰਤ ਦੀ ਤਲਾਸ਼ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਪਰਿਵਾਰ ਵਾਲਿਆਂ ਨੇ ਉਸੀ ਦਿਨ ਥਾਣੇ 'ਚ ਔਰਤ ਦੀ ਗੁਮਸ਼ੁੱਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ। ਪੁਲਸ ਨੂੰ ਇਹ ਪਤਾ ਚੱਲਿਆ ਕਿ 9 ਮਾਰਚ ਨੂੰ ਔਰਤ ਘਰ ਤੋਂ ਆਪਣੇ ਪ੍ਰੇਮੀ ਪਵਨ ਨਾਲ ਗਈ ਸੀ। ਪਵਨ ਔਰਤ ਨੂੰ ਪੁਰਾਣੀ ਕੋਂਡਲੀ ਸਥਿਤ ਆਪਣੇ ਕਮਰੇ 'ਚ ਲੈ ਗਿਆ। ਰਾਤੀ ਉਹ ਔਰਤ ਦਾ ਕਤਲ ਕਰਕੇ ਕਮਰੇ ਨੂੰ ਬਾਹਰ ਤੋਂ ਤਾਲਾ ਲਗਾ ਗਿਆ। ਪੁਲਸ ਨੇ ਜਦੋਂ ਪਵਨ ਦੀ ਤਲਾਸ਼ ਸ਼ੁਰੂ ਕੀਤੀ ਤਾਂ ਪਤਾ ਚੱਲਿਆ ਕਿ ਪਵਨ ਨੇ ਮੋਨਿਕਾ ਦਾ ਕਤਲ ਕਰਨ ਦੇ ਬਾਅਦ ਖੁਦ ਆਤਮ-ਹੱਤਿਆ ਕਰ ਲਈ। ਉਨ੍ਹਾਂ ਦਾ ਪ੍ਰੇਮ ਪਸੰਗ 5 ਸਾਲ ਤੋਂ ਚੱਲ ਰਿਹਾ ਸੀ। ਪਵਨ ਦਾ ਵਿਆਹ ਨਹੀਂ ਹੋਇਆ ਸੀ।
ਦਵਾਈਆਂ ਵਿਚ ਜਾਨਵਰਾਂ ਦੀ ਰਹਿੰਦ-ਖੂੰਹਦ ਇਸਤੇਮਾਲ ਕਰਨ ਦਾ ਮਾਮਲਾ, HC ਨੇ ਮੰਗਿਆ ਜਵਾਬ
NEXT STORY