ਲਖਨਊ (ਇੰਟ.) - ਗਵਰਨਰ ਆਨੰਦੀਬੇਨ ਪਟੇਲ ਨੇ ਮੰਗਲਵਾਰ ਨੂੰ ਇਕ ਅਜਿਹਾ ਬਿਆਨ ਦਿੱਤਾ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤੀ। ਗਵਰਨਰ ਨੇ ਕਿਹਾ- ਪੜ੍ਹਾਈ ਦੌਰਾਨ ਕੁੜੀਆਂ ਗਰਭਵਤੀ ਹੋ ਜਾਂਦੀਆਂ ਹਨ। ਕਈਆਂ ਦੇ ਬੱਚਾ ਵੀ ਹੋ ਜਾਂਦਾ ਹੈ। ਉਸ ਬੱਚੇ ਦੀ ਜ਼ਿੰਮੇਵਾਰੀ ਜਾਣਦੇ ਹੋ ਕਿਸ ’ਤੇ ਜਾਂਦੀ ਹੈ? ਸਰਕਾਰ 'ਤੇ। ਉਨ੍ਹਾਂ ਕਿਹਾ ਕਿ ਅਜਿਹੇ ਕਾਰਨਾਮੇ ਤੁਸੀਂ ਨਾ ਕਰੋ। ਦੂਰ ਰਹੋ ਇਨ੍ਹਾਂ ਕਾਰਨਾਮਿਆਂ ਤੋਂ। ਜਾਣਕਾਰੀ ਮੁਤਾਬਕ ਗਵਰਨਰ ਇਸ ਦੌਰਾਨ ਲਖਨਊ ਸਥਿਤ ਡਾ. ਏ. ਪੀ. ਜੇ. ਅਬਦੁਲ ਕਲਾਮ ਟੈਕਨੀਕਲ ਯੂਨੀਵਰਸਿਟੀ ਦੇ 24ਵੇਂ ਕਨਵੋਕੇਸ਼ਨ ਵਿਚ ਚਾਂਸਲਰ ਵਜੋਂ ਬੋਲ ਰਹੀ ਸੀ।
ਪੜ੍ਹੋ ਇਹ ਵੀ - ਹਰ ਮਹੀਨੇ ਔਰਤਾਂ ਦੇ ਖਾਤੇ 'ਚ ਆਉਣਗੇ 2500 ਰੁਪਏ, ਰੇਖਾ ਸਰਕਾਰ ਦਾ ਵੱਡਾ ਐਲਾਨ
ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਲਵ ਮੈਰਿਜ ਦੇ ਖ਼ਿਲਾਫ਼ ਨਹੀਂ ਹਾਂ, ਤੁਸੀਂ ਕਰੋ ਲਵ ਮੈਰਿਜ। ਤੁਹਾਨੂੰ ਉਨ੍ਹਾਂ ਨਾਲ ਪਿਆਰ ਹੈ, ਉਨ੍ਹਾਂ ਨੂੰ ਤੁਹਾਡੇ ਨਾਲ ਪਿਆਰ ਹੈ ਤਾਂ ਵਿਆਹ ਕਰੋ। ਪਰ, ਵਿਆਹ ਉਦੋਂ ਹੀ ਕਰੋ ਜਦੋਂ ਆਤਮਨਿਰਭਰ ਹੋ ਜਾਓ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਮੇਰਾ ਆਪਣਾ ਪੁੱਤਰ ਬੈਂਗਲੁਰੂ ਪੜ੍ਹਨ ਗਿਆ ਹੋਇਆ ਹੈ। ਮੈਂ ਉਸ ਨੂੰ ਕਹਿ ਦਿੱਤਾ ਸੀ ਕਿ ਜੇ ਉਸ ਨੂੰ ਕੋਈ ਕੁੜੀ ਉਥੋਂ ਪਸੰਦ ਆਵੇ ਤਾਂ ਉਹ ਮੈਨੂੰ ਦੱਸ ਦੇਣ, ਮੈਂ ਉਨ੍ਹਾਂ ਦੋਵਾਂ ਦਾ ਵਿਆਹ ਕਰਵਾ ਦਿਆਂਗੀ। ਕਹਿਣ ਦੇ ਬਾਵਜੂਦ ਉਸ ਨੂੰ ਕੋਈ ਕੁੜੀ ਪਸੰਦ ਹੀ ਨਹੀਂ ਆਈ। ਇਸ ਮੌਕੇ ਗਵਰਨਰ ਨੇ 62,537 ਵਿਦਿਆਰਥੀਆਂ ਨੂੰ ਡਿਗਰੀਆਂ ਅਤੇ 53 ਰਿਸਰਚਰਾਂ ਨੂੰ ਪੀਐੱਚ. ਡੀ. ਦੀਆਂ ਉਪਾਧੀਆਂ ਦਿੱਤੀਆਂ। ਚਾਂਸਲਰ ਨੇ ਸਾਰਿਆਂ ਦੀਆਂ ਡਿਗਰੀਆਂ ਡਿਜੀਲਾਕਰ ’ਤੇ ਅਪਲੋਡ ਕੀਤੀਆਂ।
ਪੜ੍ਹੋ ਇਹ ਵੀ - 'ਹੱਥ ਲਾਇਆ ਤਾਂ...', ਵਿਆਹ ਦੀ ਪਹਿਲੀ ਰਾਤ ਲਾੜੀ ਨੇ ਦਿਖਾ 'ਤਾ 'ਅਨੋਖਾ ਰੂਪ', ਕੰਬਦਾ ਰਹਿ ਗਿਆ ਲਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
12 ਜੁਲਾਈ ਤੋਂ ਇਹ 4 ਰਾਸ਼ੀਆਂ ਹੋਣਗੀਆਂ ਮਾਲੋਮਾਲ ! ਮਿਲੇਗਾ ਬੰਪਰ ਲਾਭ ਤੇ ਵਰ੍ਹੇਗਾ ਨੋਟਾਂ ਦਾ ਮੀਂਹ
NEXT STORY