ਕਾਂਕੇਰ— ਕਾਂਕੇਰ ਜ਼ਿਲੇ ਦੇ ਇਕ ਗਰਲਜ਼ ਹੋਸਟਲ 'ਚ ਐਤਵਾਰ ਰਾਤੀ ਖਾਣਾ ਖਾਣ ਦੇ ਬਾਅਦ ਵਿਦਿਆਰਥਣਾਂ ਦੀ ਤਬੀਅਤ ਅਚਾਨਕ ਵਿਗੜ ਗਈ। ਲਗਾਤਾਰ ਹੋ ਰਹੀਆਂ ਉਲਟੀਆਂ ਦੇ ਬਾਅਤ ਤੁਰੰਤ 20 ਵਿਦਿਆਰਥਣਾਂ ਨੂੰ ਸਥਾਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਖਾਣੇ 'ਚ ਕਿਰਲੀ ਡਿੱਗਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਕੀਤੀ ਜਾਵੇਗੀ। ਘਟਨਾ ਦੇ ਬਾਅਦ ਹੋਸਟਲ ਅਧਿਕਾਰੀ ਬਿਸ਼ਵਾਸ ਹਸਪਤਾਲ 'ਚ ਮੌਜੂਦ ਹਨ। ਬੱਚਿਆਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਕਿਸ ਕਰਕੇ ਬੱਚੀਆਂ ਬੀਮਾਰ ਹੋਈਆਂ ਹਨ ਹੁਣ ਤੱਕ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਨੌਜਵਾਨ ਕਾਂਗਰਸ ਦੇ ਵਰਕਰਾਂ ਨੇ ਹਸਪਤਾਲ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਹੈ। ਵਰਕਰ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਅਲਵਰ ਮਾਬ ਲਿੰਚਿੰਗ: ਸੁਪਰੀਮ ਕੋਰਟ ਪੁੱਜਾ ਮਾਮਲਾ, 20 ਅਗਸਤ ਨੂੰ ਹੋਵੇਗੀ ਸੁਣਵਾਈ
NEXT STORY