ਪਣਜੀ (ਭਾਸ਼ਾ)— ਗੋਆਂ ’ਚ 14 ਫਰਵਰੀ ਯਾਨੀ ਕਿ ਭਲਕੇ ਵੈਲੇਨਟਾਈਨ ਡੇਅ ਵਾਲੇ ਦਿਨ ਵੋਟਾਂ ਪੈਣਗੀਆਂ। ਰੈਸਟੋਰੈਂਟਾਂ, ਕੌਫੀ ਦੀਆਂ ਦੁਕਾਨਾਂ, ਬੰਜੀ ਜੰਪਿੰਗ ਅਤੇ ਹੌਟ ਏਅਰ ਬੈਲੂਨ ਦੀ ਸਵਾਰੀ ’ਤੇ ਵਿਸ਼ੇਸ਼ ਛੋਟ, ਇਹ ਕੁਝ ਅਜਿਹੇ ਪ੍ਰੋਤਸਾਹਨ ਹਨ, ਜੋ ਗੋਆ ’ਚ ਲੋਕਾਂ ਨੂੰ ਵੱਡੀ ਗਿਣਤੀ ਵਿਚ ਵੋਟਿੰਗ ਕਰਨ ਲਈ ਉਤਸ਼ਾਹਤ ਕਰਨ ਦੇ ਇਰਾਦੇ ਨਾਲ ਦਿੱਤੇ ਜਾ ਰਹੇ ਹਨ। ਉੱਤਰੀ ਗੋਆ ਜ਼ਿਲ੍ਹੇ ਵਿਚ 30 ਹੋਟਲ ਵਪਾਰੀਆਂ ਅਤੇ ਸਮੁੰਦਰੀ ਕਿਨਾਰੇ ਰੈਸਟੋਰੈਂਟਾਂ ਦੇ ਮਾਲਕਾਂ ਦੇ ਇਕ ਸਮੂਹ ਨੇ ਵੀ 14 ਫਰਵਰੀ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਬਾਲਗਾਂ ਲਈ ਭੋਜਨ ’ਤੇ ਭਾਰੀ ਛੋਟ ਦੀ ਪੇਸ਼ਕਸ਼ ਕੀਤੀ ਹੈ, ਕਿਉਂਕਿ ਵੋਟਿੰਗ ਦੀ ਤਾਰੀਖ਼ ‘ਵੈਲੇਨਟਾਈਨ ਡੇਅ’ ਨਾਲ ਮੇਲ ਖਾਂਦੀ ਹੈ।
ਦੱਸ ਦੇਈਏ ਕਿ ਸੂਬੇ ਦੀਆਂ 40 ਵਿਧਾਨ ਸਭਾ ਸੀਟਾਂ ਲਈ ਕੁੱਲ 301 ਉਮੀਦਵਾਰ ਚੋਣ ਮੈਦਾਨ ਵਿਚ ਹਨ। ਗੋਆ ’ਚ ਭਾਜਪਾ ਪਾਰਟੀ, ਕਾਂਗਰਸ, ਆਮ ਆਦਮੀ ਪਾਰਟੀ (ਆਪ), ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.), ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਆਦਿ ਪਾਰਟੀਆਂ ਦੇ ਉਮੀਦਵਾਰ ਚੋਣਾਂ ਲੜ ਰਹੇ ਹਨ। ਇਸ ਤੋਂ ਇਲਾਵਾ 68 ਆਜ਼ਾਦ ਉਮੀਦਵਾਰ ਵੀ ਮੈਦਾਨ ’ਚ ਹਨ। ਭਲਕੇ ਲੋਕ ਉੱਤਰੀ ਗੋਆ ਜ਼ਿਲ੍ਹਾ ਪ੍ਰਸ਼ਾਸਨ ਨਾਲ ਲੋਕਤੰਤਰ ਦਾ ਤਿਉਰਾਹ ਵੋਟਰ ਮਨਾਉਣਗੇ। ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਦਰਮਿਆਨ ਵੋਟਾਂ ਪਾਈਆਂ ਜਾਣਗੀਆਂ। ਜੋ ਲੋਕ 14 ਫਰਵਰੀ 2022 ਨੂੰ ਆਪਣੀ ਵੋਟ ਪਾਉਣਗੇ, ਉਹ 16 ਤੋਂ 21 ਫਰਵਰੀ ਤੱਕ ਪੇਸ਼ਕਸ਼ ਕੀਤੀ ਗਈ ਵਿਸ਼ੇਸ਼ ਛੋਟ ਦਾ ਲਾਭ ਉਠਾ ਸਕਦੇ ਹਨ।
ਜੰਮੂ-ਕਸ਼ਮੀਰ ਸਰਕਾਰ ਨੇ ਮਹਿਲਾ ਕਮਿਸ਼ਨ ਦੇ ਗਠਨ ਨੂੰ ਦਿੱਤੀ ਮਨਜ਼ੂਰੀ
NEXT STORY