ਨੈਸ਼ਨਲ ਡੈਸਕ- ਦੇਸ਼ 'ਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਸ ਹਫ਼ਤੇ ਚਾਂਦੀ ਦੀਆਂ ਕੀਮਤਾਂ 'ਚ 15,269 ਰੁਪਏ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਨਾਲ ਇਹ 2.56 ਲੱਖ ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸ ਤੋਂ ਪਹਿਲਾਂ 30 ਅਪ੍ਰੈਲ ਨੂੰ ਚਾਂਦੀ ਦਾ ਭਾਅ 2.40 ਲੱਖ ਰੁਪਏ ਸੀ।
ਸੋਨੇ ਦੀਆਂ ਕੀਮਤਾਂ 'ਚ ਵੀ ਇਸ ਹਫ਼ਤੇ 815 ਰੁਪਏ ਦਾ ਵਾਧਾ ਹੋਇਆ ਹੈ। 10 ਗ੍ਰਾਮ ਸੋਨੇ ਦੀ ਕੀਮਤ, ਜੋ ਕਿ 30 ਅਪ੍ਰੈਲ ਨੂੰ 1.50 ਲੱਖ ਰੁਪਏ ਸੀ, ਹੁਣ ਵਧ ਕੇ 1.51 ਲੱਖ ਰੁਪਏ ਹੋ ਗਈ ਹੈ। ਸਾਲ 2026 'ਚ ਹੁਣ ਤੱਕ ਸੋਨਾ 17,883 ਰੁਪਏ ਅਤੇ ਚਾਂਦੀ 25,180 ਰੁਪਏ ਮਹਿੰਗੀ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ 29 ਜਨਵਰੀ 2026 ਨੂੰ ਸੋਨੇ ਨੇ 1.76 ਲੱਖ ਰੁਪਏ ਅਤੇ ਚਾਂਦੀ ਨੇ 3.86 ਲੱਖ ਰੁਪਏ ਦਾ ਆਪਣਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ (All-time High) ਵੀ ਬਣਾਇਆ ਸੀ।
ਸਰਕਾਰ ਨੇ ਹੁਣ ਸੋਨੇ, ਚਾਂਦੀ ਅਤੇ ਪਲੈਟੀਨਮ ਦੇ ਗਹਿਣਿਆਂ ਨੂੰ 'ਫ੍ਰੀ' ਕੈਟੇਗਰੀ ਤੋਂ ਹਟਾ ਕੇ 'ਰਿਸਟ੍ਰਿਕਟਿਡ' (ਪਾਬੰਦੀਸ਼ੁਦਾ) ਕੈਟੇਗਰੀ 'ਚ ਪਾ ਦਿੱਤਾ ਹੈ। ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (DGFT) ਦੇ ਨਵੇਂ ਨਿਯਮਾਂ ਅਨੁਸਾਰ, ਹੁਣ ਕਿਸੇ ਵੀ ਦੇਸ਼ ਤੋਂ ਇਹ ਗਹਿਣੇ ਮੰਗਵਾਉਣ ਲਈ ਸਰਕਾਰ ਤੋਂ ਵਿਸ਼ੇਸ਼ ਲਾਇਸੈਂਸ ਲੈਣਾ ਲਾਜ਼ਮੀ ਹੋਵੇਗਾ। ਇਹ ਕਦਮ ਫ੍ਰੀ ਟ੍ਰੇਡ ਐਗਰੀਮੈਂਟ (FTA) ਦੀ ਗਲਤ ਵਰਤੋਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
ਨਕਲੀ ਚਾਂਦੀ ਦੀ ਇੰਝ ਕਰੋ ਪਛਾਣ
ਹਮੇਸ਼ਾ BIS ਹਾਲਮਾਰਕ ਵਾਲਾ ਸਰਟੀਫਾਈਡ ਸੋਨਾ ਹੀ ਖਰੀਦੋ। ਖਰੀਦਣ ਵੇਲੇ ਕੀਮਤ ਨੂੰ ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ ਤੋਂ ਜ਼ਰੂਰ ਕ੍ਰਾਸ-ਚੈੱਕ ਕਰੋ। ਚਾਂਦੀ ਦੀ ਸ਼ੁੱਧਤਾ ਦੀ ਜਾਂਚ ਕਰਨ ਲਈ ਮੈਗਨੇਟ ਟੈਸਟ ਕਰੋ। ਅਸਲੀ ਚਾਂਦੀ ਚੁੰਬਕ ਨਾਲ ਨਹੀਂ ਚਿਪਕਦੀ। ਜੇਕਰ ਚਿਪਕ ਜਾਵੇ ਤਾਂ ਫੇਕ ਹੈ। ਆਈਸ ਟੈਸਟ- ਚਾਂਦੀ 'ਤੇ ਬਰਫ਼ ਰੱਖੋ। ਅਸਲੀ ਚਾਂਦੀ 'ਤੇ ਬਰਫ਼ ਤੇਜ਼ੀ ਨਾਲ ਪਿਘਲਦੀ ਹੈ। ਅਸਲੀ ਸਿਲਵਰ 'ਚ ਗੰਧ ਨਹੀਂ ਹੁੰਦੀ। ਫੇਕ 'ਚ ਕਾਪਰ ਵਰਗੀ ਗੰਧ ਆਉਂਦੀ ਹੈ। ਚਾਂਦੀ ਨੂੰ ਚਿੱਟੇ ਕੱਪੜੇ ਨਾਲ ਰਗੜੋ, ਜੇਕਰ ਕਾਲਾ ਨਿਸ਼ਾਨ ਆਏ ਤਾਂ ਅਸਲੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਮਿਤ ਸ਼ਾਹ : ਭਾਰਤ ਦੀ ਰਾਜਨੀਤੀ ਦੇ ਆਧੁਨਿਕ ਚਾਣਕਿਆ
NEXT STORY