ਨੈਸ਼ਨਲ ਡੈਸਕ- ਰਾਮ ਮੰਦਰ ਦੇ ਚੜ੍ਹਾਵੇ ਅਤੇ ਦਾਨ ਪ੍ਰਬੰਧਨ ਵਿਚ ਕਥਿਤ ਬੇਨਿਯਮੀਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਦੀ ਮੁਢਲੀ ਰਿਪੋਰਟ ਵਿਚ ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ, ਟਰੱਸਟੀ ਡਾ. ਅਨਿਲ ਮਿਸ਼ਰਾ, ਰਾਮਸ਼ੰਕਰ ਉਰਫ਼ ਟਿੰਨੂ ਅਤੇ ਨਿਰਮਾਣ ਇੰਚਾਰਜ ਗੋਪਾਲ ਰਾਓ ਸਮੇਤ 17 ਲੋਕਾਂ ਦੀ ਭੂਮਿਕਾ ’ਤੇ ਸਵਾਲ ਉਠਾਏ ਗਏ ਹਨ।
ਸੂਤਰਾਂ ਅਨੁਸਾਰ ਜਾਂਚ ਰਿਪੋਰਟ ’ਚ ਇਨ੍ਹਾਂ ਲੋਕਾਂ ਨੂੰ ਮਾਮਲੇ ਵਿਚ ਜ਼ਿੰਮੇਵਾਰ ਮੰਨਦੇ ਹੋਏ ਉਨ੍ਹਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੀ ਸਿਫ਼ਾਰਸ਼ ਕੀਤੇ ਜਾਣ ਦੀ ਚਰਚਾ ਹੈ। ਐੱਸ.ਆਈ.ਟੀ. ਨੇ ਆਪਣੀ ਮੁਢਲੀ ਰਿਪੋਰਟ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਹੈ। ਰਿਪੋਰਟ ਵਿਚ ਮੰਦਰ ਦੇ ਚੜ੍ਹਾਵੇ ਦੀ ਗਿਣਤੀ, ਦਾਨਪਾਤਰਾਂ ਦੀ ਨਿਗਰਾਨੀ ਵਿਵਸਥਾ ਅਤੇ ਵਿੱਤੀ ਕੰਟਰੋਲ ਪ੍ਰਣਾਲੀ ਵਿਚ ਕਈ ਪੱਧਰਾਂ ’ਤੇ ਗੰਭੀਰ ਖਾਮੀਆਂ ਵੱਲ ਇਸ਼ਾਰਾ ਕੀਤਾ ਗਿਆ ਹੈ। ਜਾਂਚ ਦੌਰਾਨ ਦਾਨਪਾਤਰਾਂ ਦੀਆਂ ਚਾਬੀਆਂ ਟਿੰਨੂ ਨਾਂ ਦੇ ਮੁਲਾਜ਼ਮ ਕੋਲੋਂ ਮਿਲਣ ਦੀ ਗੱਲ ਵੀ ਸਾਹਮਣੇ ਆਈ ਹੈ, ਜਿਸ ਨੂੰ ਜਾਂਚ ਦਾ ਅਹਿਮ ਬਿੰਦੂ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- Khan Sir ਦਾ ਕੋਚਿੰਗ ਸੈਂਟਰ ਸੀਲ ! UP 'ਚ ਹੋ ਗਈ ਵੱਡੀ ਕਾਰਵਾਈ
ਦੱਸਿਆ ਜਾ ਰਿਹਾ ਹੈ ਕਿ ਐੱਸ.ਆਈ.ਟੀ. ਨੇ ਚੜ੍ਹਾਵੇ ਦੇ ਇਕੱਤਰੀਕਰਨ, ਗਿਣਤੀ ਤੇ ਲੇਖਾ-ਜੋਖਾ ਨਾਲ ਜੁੜੇ ਕਈ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਭੂਮਿਕਾ ਦੀ ਪੜਤਾਲ ਕੀਤੀ ਹੈ। ਜਾਂਚ ਵਿਚ ਕੁਝ ਪੱਧਰਾਂ ’ਤੇ ਲਾਪ੍ਰਵਾਹੀ, ਨਿਯਮਾਂ ਦੀ ਅਣਦੇਖੀ ਅਤੇ ਨਿਗਰਾਨੀ ਪ੍ਰਣਾਲੀ ਦੀ ਕਮਜ਼ੋਰੀ ਦੇ ਸੰਕੇਤ ਮਿਲੇ ਹਨ। ਇਸੇ ਆਧਾਰ ’ਤੇ ਕਈ ਲੋਕਾਂ ਦੀ ਜਵਾਬਦੇਹੀ ਤੈਅ ਕਰਨ ਦੀ ਪ੍ਰਕਿਰਿਆ ਅੱਗੇ ਵਧਾਈ ਜਾ ਰਹੀ ਹੈ।
ਆਖ਼ਰੀ ਰਿਪੋਰਟ 15 ਦਿਨਾਂ ਅੰਦਰ ਸਰਕਾਰ ਨੂੰ ਸੌਂਪੀ ਜਾਵੇਗੀ
ਹਾਲਾਂਕਿ ਅਜੇ ਤੱਕ ਮਾਮਲੇ ਵਿਚ ਕਿਸੇ ਖ਼ਿਲਾਫ਼ ਰਸਮੀ ਐੱਫ.ਆਈ.ਆਰ. ਦਰਜ ਨਹੀਂ ਕੀਤੀ ਗਈ ਅਤੇ ਨਾ ਹੀ ਸਰਕਾਰ ਵੱਲੋਂ ਜਾਂਚ ਰਿਪੋਰਟ ਜਨਤਕ ਕੀਤੀ ਗਈ ਹੈ। ਐੱਸ.ਆਈ.ਟੀ. ਮੁਖੀ ਵਿਜੇ ਵਿਸ਼ਵਾਸ ਪੰਤ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਇਹ ਮੁਢਲੀ ਰਿਪੋਰਟ ਹੈ ਅਤੇ ਜਾਂਚ ਅਜੇ ਜਾਰੀ ਹੈ। ਆਖ਼ਰੀ ਰਿਪੋਰਟ 15 ਦਿਨਾਂ ਅੰਦਰ ਸਰਕਾਰ ਨੂੰ ਸੌਂਪੀ ਜਾਵੇਗੀ। ਜੇ ਜਾਂਚ ਦੌਰਾਨ ਨਵੇਂ ਤੱਥ ਸਾਹਮਣੇ ਆਉਂਦੇ ਹਨ ਤਾਂ ਐੱਸ. ਆਈ. ਟੀ. ਵਾਧੂ ਸਮਾਂ ਵੀ ਮੰਗ ਸਕਦੀ ਹੈ।
ਇਹ ਵੀ ਪੜ੍ਹੋ- ਲੱਗ ਗਈ ਐਮਰਜੈਂਸੀ ! ਸਕੂਲ-ਕਾਲਜ ਸਭ ਬੰਦ, ਭੂਚਾਲ ਦੀ ਤਬਾਹੀ ਮਗਰੋਂ ਰਾਸ਼ਟਰਪਤੀ ਡੈਲਸੀ ਨੇ ਕਰ'ਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਹਿਕਾਰੀ ਬੈਂਕ 'ਚ 18 ਕਰੋੜ ਦਾ ਘਪਲਾ ! ਛੱਤੀਸਗੜ੍ਹ 'ਚ 8 ਕਰਮਚਾਰੀਆਂ 'ਤੇ ਡਿੱਗੀ ਗਾਜ
NEXT STORY