ਠਾਣੇ - ਠਾਣੇ ਜ਼ਿਲ੍ਹੇ 'ਚ ਪਿਛਲੇ ਹਫ਼ਤੇ ਮਾਨਸੂਨ ਨਾਲ ਸਬੰਧਤ ਘਟਨਾਵਾਂ 'ਚ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 800 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਇਸ ਦੌਰਾਨ, ਮੌਸਮ ਨਾਲ ਸਬੰਧਤ ਤਾਜ਼ਾ ਘਟਨਾ 'ਚ, ਬਿਜਲੀ ਡਿੱਗਣ ਨਾਲ ਦੋ ਲੋਕ ਜ਼ਖਮੀ ਹੋ ਗਏ, ਜਿਸ ਦੀ ਜਾਣਕਾਰੀ ਅਧਿਕਾਰੀਆਂ ਨੇ ਵੀਰਵਾਰ ਨੂੰ ਦਿੱਤੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਅਧਿਕਾਰਤ ਰਿਲੀਜ਼ 'ਚ ਕਿਹਾ ਹੈ ਕਿ ਤਿੰਨ ਮ੍ਰਿਤਕ ਠਾਣੇ ਸ਼ਹਿਰ, ਅੰਬਰਨਾਥ ਅਤੇ ਮੀਰਾ-ਭਯੰਦਰ ਦੇ ਵਸਨੀਕ ਸਨ।
ਅਧਿਕਾਰੀ ਨੇ ਦੱਸਿਆ ਕਿ ਇਸ ਮੌਨਸੂਨ ਸੀਜ਼ਨ 'ਚ ਮੀਂਹ ਨਾਲ ਸਬੰਧਤ ਵੱਖ-ਵੱਖ ਘਟਨਾਵਾਂ 'ਚ ਕੁੱਲ 11 ਲੋਕ ਜ਼ਖਮੀ ਹੋਏ ਹਨ। ਤਹਿਸੀਲਦਾਰ ਅਭਿਜੀਤ ਦੇਸ਼ਮੁਖ ਨੇ ਦੱਸਿਆ ਕਿ ਬੁੱਧਵਾਰ ਨੂੰ ਮੁਰਬਾਦ ਤਾਲੁਕਾ ਵਿੱਚ ਬਿਜਲੀ ਡਿੱਗਣ ਨਾਲ ਇਕ ਨਾਬਾਲਗ ਲੜਕੀ ਸਮੇਤ ਦੋ ਲੋਕ ਜ਼ਖਮੀ ਹੋ ਗਏ। ਦੋਵਾਂ ਨੂੰ ਤੁਰੰਤ ਟੋਕਾਵੜੇ ਪ੍ਰਾਇਮਰੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 5 ਜੁਲਾਈ ਅਤੇ 6 ਜੁਲਾਈ ਨੂੰ ਵੱਖ-ਵੱਖ ਘਟਨਾਵਾਂ 'ਚ, ਭਿਵੰਡੀ 'ਚ ਕ੍ਰਮਵਾਰ ਦੋ ਕਿਸ਼ੋਰ ਇਕ ਨਦੀ ਅਤੇ ਇੱਕ ਨਾਲੇ 'ਚ ਡੁੱਬ ਗਏ। ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।
ਇਸ ਦੌਰਾਨ, ਮੁਰਬਾਦ 'ਚ ਪੋਟਗਾਓਂ ਨਦੀ ਦੇ ਪਾਣੀ 'ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਇਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਭਾਰੀ ਬਾਰਿਸ਼ ਨੇ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਨਤੀਜੇ ਵਜੋਂ, ਬਚਾਅ ਟੀਮਾਂ ਨੇ 229 ਪਰਿਵਾਰਾਂ ਦੇ 797 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ। ਉਨ੍ਹਾਂ ਕਿਹਾ ਕਿ ਭਾਰੀ ਬਾਰਿਸ਼ ਨੇ ਜ਼ਿਲ੍ਹੇ ਦੇ ਬੁਨਿਆਦੀ ਢਾਂਚੇ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹੈ। ਜ਼ਿਲ੍ਹੇ 'ਚ 136 ਘਰ ਅੰਸ਼ਕ ਜਾਂ ਪੂਰੀ ਤਰ੍ਹਾਂ ਢਹਿ ਗਏ ਹਨ। ਇਸ ਤੋਂ ਇਲਾਵਾ ਪੰਜ ਝੌਂਪੜੀਆਂ, ਦੋ ਪੋਲਟਰੀ ਫਾਰਮ, ਇੱਕ ਕਮਿਊਨਿਟੀ ਇਮਾਰਤ ਅਤੇ ਇੱਕ ਆਂਗਣਵਾੜੀ ਕੇਂਦਰ ਨੂੰ ਵੀ ਨੁਕਸਾਨ ਪਹੁੰਚਿਆ।
ਸਰਕਾਰੀ ਮੈਗਜ਼ੀਨ 'ਚ ਅੰਬੇਡਕਰ ਦੀ ਉਲਟੀ ਤਸਵੀਰ ਪ੍ਰਕਾਸ਼ਿਤ ਹੋਣ 'ਤੇ ਮਹਾਰਾਸ਼ਟਰ ਵਿਧਾਨ ਸਭਾ 'ਚ ਹੰਗਾਮਾ
NEXT STORY