ਨਵੀਂ ਦਿੱਲੀ (ਭਾਸ਼ਾ)- ਭਾਰਤ ਦੇ 73ਵੇਂ ਗਣਤੰਤਰ ਦਿਵਸ 'ਤੇ ਸਰਚ ਇੰਜਣ 'ਗੂਗਲ' ਨੇ ਆਪਣੇ ਡੂਡਲ 'ਚ ਹਾਥੀ, ਊਠ ਅਤੇ ਸੈਕਸੋਫੋਨ ਸਮੇਤ ਰਾਜਪਥ 'ਤੇ 26 ਜਨਵਰੀ ਨੂੰ ਹੋਣ ਵਾਲੀ ਪਰੇਡ ਨਾਲ ਜੁੜੀਆਂ ਕਈ ਝਲਕੀਆਂ ਦਿਖਆਉਣ ਦੀ ਕੋਸ਼ਿਸ਼ ਕੀਤੀ। ਇਸ ਡੂਡਲ 'ਚ ਕਈ ਜਾਨਵਰ, ਪੰਛੀ ਨਜ਼ਰ ਆ ਰਹੇ ਹਨ ਅਤੇ ਗੂਗਲ ਦੇ ਅੰਗਰੇਜ਼ੀ ਦੇ 'ਈ' ਨੂੰ ਤਿਰੰਗੇ ਦੇ ਰੰਗ 'ਚ ਰੰਗਿਆ ਗਿਆ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ,''ਅੱਜ ਦਾ ਡੂਡਲ ਭਾਰਤੀ ਸੰਵਿਧਾਨ ਲਾਗੂ ਹੋਣ ਦੇ 73 ਸਾਲ ਪੂਰੇ ਹੋਣ 'ਤੇ ਭਾਰਤ ਦੇ ਗਣਤੰਤਰ ਦਿਵਸ ਦਾ ਜਸ਼ਨ ਮਨਾਉਂਦਾ ਹੈ। ਇਸ ਦੌਰਾਨ ਰਾਸ਼ਟਰ ਨੇ ਇਕ ਆਜ਼ਾਦ ਗਣਰਾਜ ਦੇ ਰੂਪ 'ਚ ਕਈ ਪਰਿਵਰਤਨ ਦੇਖੇ।''
ਇਹ ਵੀ ਪੜ੍ਹੋ : ਗਣਤੰਤਰ ਦਿਵਸ ਦੇ ਉਹ ਅਣਸੁਣੇ ਕਿੱਸੇ, ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਵੀ ਹੋਵੋਗੇ ਹੈਰਾਨ
ਬਿਆਨ 'ਚ ਕਿਹਾ ਗਿਆ ਹੈ,''ਭਾਰਤੀ ਸੰਵਿਧਾਨ 26 ਨਵੰਬਰ 1949 ਨੂੰ ਅਪਣਾਇਆ ਗਿਆ ਸੀ ਅੱਜ ਦੇ ਦਿਨ ਅਧਿਕਾਰਤ ਤੌਰ 'ਤੇ 1950 'ਚ ਇਸ ਨੂੰ ਲਾਗੂ ਕੀਤਾ ਗਿਆ, ਜਦੋਂ ਭਾਰਤੀ ਰਾਸ਼ਟਰੀ ਕਾਂਗਰਸ ਨੇ ਪੂਰਨ ਆਜ਼ਾਦੀ ਦਾ ਐਲਾਨ ਕੀਤਾ ਸੀ।'' ਡੂਡਲ 'ਚ ਪਰੇਡ ਦੇ ਮੁੱਖ ਆਕਰਸ਼ਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ 'ਚ ਗੂਗਲ ਦੇ ਅੰਗਰੇਜ਼ੀ ਦੇ ਹਰ ਅੱਖਰ ਨੂੰ ਵੱਖ ਰੂਪ ਦਿੱਤਾ ਗਿਆ ਹੈ। ਇਸ 'ਚ 'ਜੀ' 'ਚ ਹਾਥੀ, ਊਠ, ਘੋੜਾ ਅਤੇ ਕੁੱਤਾ ਦਿਖਾਇਆ ਗਿਆ ਹੈ। ਇਹ ਸਾਰੇ ਜਾਨਵਰ ਪਰੇਡ 'ਚ ਨਜ਼ਰ ਆਉਂਦੇ ਹਨ। 'ਓ' ਅੱਖਰ 'ਚ ਤਬਲਾ ਅਤੇ 'ਜੀ' 'ਚ ਸੈਕਸੋਫੋਨ ਨਜ਼ਰ ਆ ਰਿਹਾ ਹੈ। ਇਨ੍ਹਾਂ ਸੰਗੀਤ ਯੰਤਰਾਂ ਦਾ ਇਸਤੇਮਾਲ ਪਰੇਡ 'ਚ ਫ਼ੌਜ ਦੀਆਂ ਟੁੱਕੜੀਆਂ ਦੇ ਬੈਂਡ ਵਲੋਂ ਕੀਤਾ ਜਾਂਦਾ ਹੈ। 'ਐੱਲ' ਅੱਖਰ ਦੇ ਨੇੜੇ-ਤੇੜੇ ਸ਼ਾਂਤੀ ਦੇ ਪ੍ਰਤੀਕ 2 ਸਫੇਦ ਕਬੂਤਰ ਉਡਦੇ ਨਜ਼ਰ ਆ ਰਹੇ ਹਨ। ਉੱਥੇ ਹੀ 'ਈ' ਨੂੰ ਤਿਰੰਗੇ ਦੇ ਰੰਗ 'ਚ ਰੰਗਿਆ ਗਿਆ ਹੈ। ਗੂਗਲ ਨੇ 2021 'ਚ ਗਣਤੰਤਰ ਦਿਵਸ ਨੂੰ ਚਿੰਨ੍ਹਿਤ ਕਰਨ ਲਈ ਡੂਡਲ 'ਚ ਭਾਰਤ ਦੇ ਜੀਵਿੰਤ ਰੰਗਾਂ, ਕਲਾ, ਸੰਸਕ੍ਰਿਤੀ, ਕੱਪੜੇ ਅਤੇ ਵਿਰਾਸਤ ਨੂੰ ਦਿਖਾਇਆ ਸੀ।
ਇਹ ਵੀ ਪੜ੍ਹੋ : Republic Day 2022: ਜਾਣੋਂ ਕਿਉਂ ਮਨਾਇਆ ਜਾਂਦਾ ਹੈ 'ਗਣਤੰਤਰ ਦਿਵਸ', ਕੀ ਹੈ ਇਸ ਦੀ ਖ਼ਾਸੀਅਤ ਤੇ ਮਹੱਤਤਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਗਣਤੰਤਰ ਦਿਵਸ: ਵਾਰ ਮੈਮੋਰੀਅਲ ’ਚ PM ਮੋਦੀ ਨੇ ਦੇਸ਼ ਲਈ ਸ਼ਹੀਦ ਹੋਏ 26,000 ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
NEXT STORY